
ਅਦਾਕਾਰ ਅਤੇ ਨਿਰਦੇਸ਼ਕ ਸਾਜਿਦ ਖਾਨ ਦੇ ਕਰਿਅਰ ਨੂੰ ਲਗਾਤਾਰ ਧਕਾਂ ਲੱਗ ਰਿਹਾ ਹੈ। ਅਭਿਨੇਤਾ-ਨਿਰਦੇਸ਼ਕ ਸਾਜਿਦ ਖਾਨ ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ 'ਚ ਗਲੈਡਰੈਗਸ ਦੀ ਸਾਬਕਾ ਮਾਡਲ ਨਮਰਤਾ ਸ਼ਰਮਾ ਸਿੰਘ ਨੇ ਸਾਜਿਦ ਖਾਨ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ।
ਮਾਡਲ ਨੇ ਸਾਜਿਦ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਹੈ, ਕਿ ਸਾਜਿਦ ਖਾਨ ਨੇ 2011 'ਚ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਵੀ ਕਰੀਬ 10 ਅਭਿਨੇਤਰੀਆਂ ਅਤੇ ਮਾਡਲਾਂ ਨੇ ਮੀ-ਟੂ ਤਹਿਤ ਸਾਜਿਦ ਖਿਲਾਫ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਮਰਤਾ ਨੇ ਦੱਸਿਆ ਕਿ ਇਹ 2011 ਦੀ ਘਟਨਾ ਹੈ। ਜਦੋਂ ਉਹ ਇੱਕ ਫਿਲਮ ਆਡੀਸ਼ਨ ਲਈ ਸਾਜਿਦ ਖਾਨ ਨੂੰ ਮਿਲਣ ਗਈ ਸੀ।
ਨਮਰਤਾ ਨੇ ਮੀਡੀਆ ਨੂੰ ਦੱਸਿਆ- 'ਮੈਂ ਸ਼ਾਰਟ ਡਰੈੱਸ ਪਾਈ ਹੋਈ ਸੀ ਅਤੇ ਜਿਵੇਂ ਹੀ ਮੈਂ ਕਮਰੇ 'ਚ ਦਾਖਲ ਹੋਈ ਤਾਂ ਸਾਜਿਦ ਨੇ ਦਰਵਾਜ਼ਾ ਬੰਦ ਕਰ ਦਿੱਤਾ। ਦਰਅਸਲ ਅਸੀਂ ਗੱਲ ਕਰ ਰਹੇ ਸੀ, ਫਿਲਮ ਦੀ ਫੀਸ ਦੀ। ਮੈਂ ਸੋਚਿਆ ਕਿ ਉਹ ਚਾਹੁੰਦਾ ਹੈ, ਕਿ ਕੋਈ ਹੋਰ ਸਾਡੀ ਗੱਲ ਨਾ ਸੁਣੇ। ਪਰ ਸਾਜਿਦ ਨੇ ਮੈਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ।
ਨਮਰਤਾ ਨੇ ਕਿਹਾ- 'ਮੈਂ ਚੀਕ ਕੇ ਉਸ ਨੂੰ ਧੱਕਾ ਦਿੱਤਾ। ਇੰਡਸਟਰੀ ਦੇ ਲੋਕਾਂ ਨੇ ਮੈਨੂੰ ਦੱਸਿਆ ਕਿ ਸਾਜਿਦ ਖਾਨ ਦੀਆਂ ਫਿਲਮਾਂ 'ਚ ਕੰਮ ਲੈਣ ਲਈ ਕਈ ਵਾਰ ਸਾਜਿਦ ਨਾਲ ਸੌਣਾ ਪੈਂਦਾ ਹੈ। ਉਸ ਘਟਨਾ ਤੋਂ ਬਾਅਦ ਮੈਂ ਕਦੇ ਉਸ ਕੋਲ ਨਹੀਂ ਗਈ ਅਤੇ ਨਾ ਹੀ ਉਸ ਨੂੰ ਕਦੇ ਬੁਲਾਇਆ। ਮੈਂ ਇਸ ਘਟਨਾ ਨੂੰ ਭੁੱਲ ਗਈ ਸੀ , ਹਾਲ ਹੀ ਵਿੱਚ ਬਿੱਗ ਬੌਸ ਵਿਵਾਦ ਕਾਰਨ ਮੈਂ ਲਗਭਗ 12 ਸਾਲ 'ਚ ਪਹਿਲਾਂ ਵਾਪਰੀ ਘਟਨਾ ਬਾਰੇ ਬੋਲਣ ਦਾ ਫੈਸਲਾ ਕੀਤਾ ਹੈ।
ਨਮਰਤਾ ਇੱਕ ਸਾਬਕਾ ਗਲੈਡਰੈਗਸ ਪ੍ਰਤੀਯੋਗਿਤਾ 'ਚ ਭਾਗ ਲੈ ਚੁਕੀ ਹੈ। ਉਹ 2007 ਤੋਂ 2009 ਤੱਕ ਇੱਕ ਸਫਲ ਰੈਂਪ ਮਾਡਲ ਵੀ ਸੀ। ਇਸ ਤੋਂ ਇਲਾਵਾ ਨਮਰਤਾ ਨੇ ਕਈ ਬ੍ਰਾਂਡਸ ਲਈ ਫੋਟੋਸ਼ੂਟ ਵੀ ਕਰਵਾਇਆ ਸੀ। ਨਮਰਤਾ ਦੇ ਸਾਜਿਦ 'ਤੇ ਇਲਜ਼ਾਮ ਲਾਉਣ ਤੋਂ ਬਾਅਦ ਇਸ ਨਾਲ ਸਾਜਿਦ ਦੇ ਖਿਲਾਫ ਖੜ੍ਹੀਆਂ ਔਰਤਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ।