ਅਸ਼ਨੀਰ ਗਰੋਵਰ ਦੀ ਗੈਰਹਾਜ਼ਰੀ ਦਾ ਸ਼ੋਅ 'ਤੇ ਕੋਈ ਅਸਰ ਨਹੀਂ : ਨਮਿਤਾ ਥਾਪਰ

ਜਦੋ ਸ਼ਾਰਕ ਟੈਂਕ ਇੰਡੀਆ ਦਾ ਟੀਜ਼ਰ ਆਇਆ ਸੀ ਤਾਂ ਨਮਿਤਾ ਥਾਪਰ ਨੇ ਅਸ਼ਨੀਰ ਗਰੋਵਰ ਦਾ ਮਜ਼ਾਕ ਉਡਾਇਆ ਸੀ। ਉਨ੍ਹਾਂ ਨੇ ਟਵੀਟ ਕੀਤਾ ਕਿ ਕਿਸੇ ਇਕ ਵਿਅਕਤੀ ਦੀ ਗੈਰ-ਮੌਜੂਦਗੀ ਨਾਲ ਸ਼ੋਅ ਨੂੰ ਕੋਈ ਫਰਕ ਨਹੀਂ ਪੈਂਦਾ।
ਅਸ਼ਨੀਰ ਗਰੋਵਰ ਦੀ ਗੈਰਹਾਜ਼ਰੀ ਦਾ ਸ਼ੋਅ 'ਤੇ ਕੋਈ ਅਸਰ ਨਹੀਂ : ਨਮਿਤਾ ਥਾਪਰ

ਅਸ਼ਨੀਰ ਗਰੋਵਰ ਨੇ ਸ਼ਾਰਕ ਟੈਂਕ ਇੰਡੀਆ ਦੇ ਪਹਿਲੇ ਭਾਗ ਵਿਚ ਬਹੁਤ ਜ਼ਿਆਦਾ ਪ੍ਰਸਿੱਧੀ ਹਾਸਿਲ ਕੀਤੀ ਸੀ। ਸ਼ਾਰਕ ਟੈਂਕ ਇੰਡੀਆ ਦਾ ਸੀਜ਼ਨ 2 ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਹੁਣ ਜੱਜ ਨਮਿਤਾ ਥਾਪਰ ਨੇ ਇਸ ਸ਼ੋਅ ਨੂੰ ਲੈ ਕੇ ਇਕ ਇੰਟਰਵਿਊ ਦਿੱਤਾ ਹੈ। ਉਸਨੂੰ ਲੱਗਦਾ ਹੈ ਕਿ ਸ਼ੋਅ ਤੋਂ ਬਾਹਰ ਹੋ ਚੁੱਕੇ ਸਾਬਕਾ ਜੱਜ ਅਸ਼ਨੀਰ ਗਰੋਵਰ ਦੀ ਗੈਰਹਾਜ਼ਰੀ ਦਾ ਸ਼ੋਅ 'ਤੇ ਕੋਈ ਅਸਰ ਨਹੀਂ ਪਵੇਗਾ।

ਸ਼ਾਰਕ ਟੈਂਕ ਇੰਡੀਆ ਜਨਵਰੀ ਤੋਂ ਟੀਵੀ 'ਤੇ ਪ੍ਰਸਾਰਿਤ ਹੋਣ ਵਾਲਾ ਹੈ। ਹਰ ਕੋਈ ਇਸਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਸ਼ਾਰਕ ਟੈਂਕ ਇੰਡੀਆ 2 ਵਿੱਚ, ਇਸ ਵਾਰ ਵੀ ਅਸ਼ਨੀਰ ਗਰੋਵਰ ਨੂੰ ਛੱਡ ਕੇ ਪਿਛਲੀ ਵਾਰ ਵਾਂਗ ਲਗਭਗ ਉਹੀ ਜੱਜ ਨਜ਼ਰ ਆਉਣਗੇ। ਦਰਅਸਲ, ਉਹ ਹੁਣ ਸ਼ੋਅ ਵਿੱਚ ਨਹੀਂ ਹਨ ਅਤੇ ਉਨ੍ਹਾਂ ਦੀ ਜਗ੍ਹਾ ਕਾਰ ਦੇਖੋ ਦੇ ਸੀਈਓ ਅਮਿਤ ਜੈਨ ਨੇ ਲਈ ਹੈ। ਜਦਕਿ ਨਮਿਤਾ ਥਾਪਰ, ਅਮਨ ਗੁਪਤਾ, ਅਨੁਪਮ ਮਿੱਤਲ, ਵਿਨੀਤਾ ਸਿੰਘ ਅਤੇ ਪੀਯੂਸ਼ ਬਾਂਸਲ ਸ਼ੋਅ 'ਚ ਨਜ਼ਰ ਆਉਣਗੇ।

ਸ਼ੋਅ ਦੀ ਜੱਜ ਨਮਿਤਾ ਥਾਪਰ ਨੇ ਇਕ ਇੰਟਰਵਿਊ ਵਿੱਚ ਕਿਹਾ, 'ਸ਼ੋਅ ਵਿੱਚ ਆਉਣਾ ਮੇਰੇ ਲਈ ਚੰਗਾ ਰਿਹਾ। ਇਸ ਰਾਹੀਂ ਕਾਰੋਬਾਰ ਸਿਖਾਉਣ ਦਾ ਮੌਕਾ ਮਿਲਦਾ ਹੈ। ਇਹ ਸਟਾਰਟ ਅੱਪ ਸਿਸਟਮ ਨੂੰ ਵੀ ਵਧਾਉਂਦਾ ਹੈ। ਉਸਨੇ ਇਹ ਵੀ ਕਿਹਾ ਕਿ ਇਸ ਨਾਲ ਉਸ ਨੂੰ ਸਟਾਰਟ ਅੱਪ ਦੇ ਸੰਸਥਾਪਕ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ। ਇਹ ਪੁੱਛੇ ਜਾਣ 'ਤੇ ਕਿ ਹੁਣ ਅਸ਼ਨੀਰ ਗਰੋਵਰ ਇਸ ਵਾਰ ਸ਼ੋਅ ਦਾ ਹਿੱਸਾ ਨਹੀਂ ਹੋਣਗੇ । ਨਮਿਤਾ ਥਾਪਰ ਨੇ ਕਿਹਾ ਹੈ ਕਿ ਅਸ਼ਨੀਰ ਗਰੋਵਰ ਦੀ ਗੈਰਹਾਜ਼ਰੀ ਦਾ ਸ਼ੋਅ 'ਤੇ ਕੋਈ ਅਸਰ ਨਹੀਂ ਪਵੇਗਾ। ਉਹ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਕੋਈ ਵੀ ਵਿਅਕਤੀ ਸ਼ੋਅ ਬਣਾਉਂਦਾ ਜਾਂ ਤੋੜਦਾ ਨਹੀਂ ਹੈ।

ਨਮਿਤਾ ਨੇ ਇਹ ਵੀ ਕਿਹਾ ਕਿ ਇਹ ਸ਼ੋਅ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਦਾ ਹੈ। ਇਸ ਕਾਰਨ ਲੋਕਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲਣ ਦਾ ਮੌਕਾ ਮਿਲਦਾ ਹੈ। ਇਸ ਦੇ ਨਾਲ ਹੀ ਅਸੀਂ ਦੇਸ਼ ਨੂੰ ਬਣਾਉਣ ਵਾਲਿਆਂ ਤੋਂ ਵਪਾਰ ਦੀਆਂ ਬਾਰੀਕੀਆਂ ਵੀ ਸਿੱਖਣ ਦੇ ਯੋਗ ਹਾਂ। ਹਰ ਕੋਈ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।

ਜਦੋ ਸ਼ਾਰਕ ਟੈਂਕ ਇੰਡੀਆ ਦਾ ਟੀਜ਼ਰ ਆਇਆ ਸੀ ਤਾਂ ਨਮਿਤਾ ਥਾਪਰ ਨੇ ਅਸ਼ਨੀਰ ਗਰੋਵਰ ਦਾ ਮਜ਼ਾਕ ਉਡਾਇਆ ਸੀ । ਉਨ੍ਹਾਂ ਨੇ ਟਵੀਟ ਕੀਤਾ ਕਿ ਕਿਸੇ ਇਕ ਵਿਅਕਤੀ ਦੀ ਗੈਰ-ਮੌਜੂਦਗੀ ਨਾਲ ਸ਼ੋਅ ਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਉਹ ਮੈਂ ਹੋਂਵਾ ਜਾਂ ਕੋਈ ਹੋਰ ਹੋਵੇ। ਉਨ੍ਹਾਂ ਲਿਖਿਆ ਕਿ ਇਹ ਸ਼ੋਅ ਸਾਡੇ ਉੱਦਮੀਆਂ ਦੀ ਸਫਲਤਾ ਅਤੇ ਨੌਕਰੀਆਂ ਪ੍ਰਦਾਨ ਕਰਨ ਬਾਰੇ ਦੱਸ ਰਿਹਾ ਹੈ। ਇਹ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਲੋਕਾਂ ਦੀਆਂ ਸ਼ਾਨਦਾਰ ਕਹਾਣੀਆਂ ਦੁਆਰਾ ਕਾਰੋਬਾਰ ਦੀ ਬੁੱਧੀ ਸਿਖਾਉਣ ਬਾਰੇ ਹੈ। ਨਮਿਤਾ ਥਾਪਰ ਨੇ ਕਿਹਾ ਕਿ ਸ਼ਾਰਕ ਟੈਂਕ ਇੰਡੀਆ ਟੀਮ ਦੁਆਰਾ ਕੀਤੀ ਗਈ ਸਖ਼ਤ ਮਿਹਨਤ 'ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।

Related Stories

No stories found.
logo
Punjab Today
www.punjabtoday.com