Me Too : ਦੋ ਸਾਲ ਬਾਅਦ ਪਰਦੇ 'ਤੇ ਵਾਪਸੀ ਲਈ ਤਿਆਰ ਨਾਨਾ ਪਾਟੇਕਰ

ਨਾਨਾ ਪਾਟੇਕਰ ਲਗਭਗ 2 ਸਾਲਾਂ ਤੋਂ ਫਿਲਮੀ ਦੁਨੀਆ ਤੋਂ ਦੂਰ ਹਨ। ਉਹ ਆਖਰੀ ਵਾਰ 2020 ਵਿੱਚ ਆਈ ਫਿਲਮ 'ਇਟਸ ਮਾਈ ਲਾਈਫ' ਵਿੱਚ ਨਜ਼ਰ ਆਏ ਸਨ।
Me Too : ਦੋ ਸਾਲ ਬਾਅਦ ਪਰਦੇ 'ਤੇ ਵਾਪਸੀ ਲਈ ਤਿਆਰ ਨਾਨਾ ਪਾਟੇਕਰ

ਨਾਨਾ ਪਾਟੇਕਰ ਦੀ ਅਦਾਕਾਰੀ ਦੇ ਲੱਖਾਂ ਲੋਕ ਮੁਰੀਦ ਹਨ ਅਤੇ ਉਨ੍ਹਾਂ ਦੇ ਫ਼ੈਨ ਕਾਫੀ ਸਮੇਂ ਤੋਂ ਉਨ੍ਹਾਂ ਦੀ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ। ਹੁਣ ਹਾਲ ਹੀ 'ਚ ਖਬਰ ਆ ਰਹੀ ਹੈ ਕਿ ਉਹ ਜਲਦ ਹੀ ਪ੍ਰਕਾਸ਼ ਝਾਅ ਦੀ ਆਉਣ ਵਾਲੀ ਸੀਰੀਜ਼ 'ਲਾਲ ਬੱਤੀ' 'ਚ ਨਜ਼ਰ ਆਉਣਗੇ।

ਨਾਨਾ ਪਾਟੇਕਰ ਲਗਭਗ 2 ਸਾਲਾਂ ਤੋਂ ਫਿਲਮੀ ਦੁਨੀਆ ਤੋਂ ਦੂਰ ਹਨ। ਉਹ ਆਖਰੀ ਵਾਰ 2020 ਵਿੱਚ ਆਈ ਫਿਲਮ 'ਇਟਸ ਮਾਈ ਲਾਈਫ' ਵਿੱਚ ਨਜ਼ਰ ਆਏ ਸਨ। ਅਦਾਕਾਰਾ ਤਨੁਸ਼੍ਰੀ ਦੱਤਾ ਵੱਲੋਂ ਲਾਏ Me Too ਦੇ ਦੋਸ਼ਾਂ ਕਾਰਨ ਉਸ ਨੂੰ ਕਾਫੀ ਸਮੇਂ ਤੱਕ ਫਿਲਮਾਂ ਤੋਂ ਦੂਰ ਰਹਿਣਾ ਪਿਆ ਸੀ।

ਖਬਰਾਂ ਮੁਤਾਬਕ ਨਾਨਾ ਪਾਟੇਕਰ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਕਿ ਉਹ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ ਲਾਲ ਬੱਤੀ 'ਚ ਕੰਮ ਕਰਨ ਜਾ ਰਹੇ ਹਨ। ਨਾਨਾ ਦੇ ਨਾਲ ਮਿਰਜ਼ਾਪੁਰ, ਬੰਦਿਸ਼ ਡਾਕੂ ਵਰਗੀਆਂ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਮੇਘਨਾ ਮਲਿਕ ਵੀ 'ਲਾਲ ਬੱਤੀ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

ਮੇਘਨਾ ਇਸ ਸੀਰੀਜ਼ 'ਚ ਨਾਨਾ ਪਾਟੇਕਰ ਦੀ ਪਤਨੀ ਦਾ ਕਿਰਦਾਰ ਨਿਭਾਏਗੀ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਨਾਨਾ ਪਾਟੇਕਰ ਨਿਰਦੇਸ਼ਕ ਪ੍ਰਕਾਸ਼ ਝਾਅ ਨਾਲ ਕੰਮ ਕਰ ਰਹੇ ਹਨ, ਇਸ ਤੋਂ ਪਹਿਲਾਂ ਦੋਵੇਂ ਫਿਲਮ ਰਾਜਨੀਤੀ ਵਿੱਚ ਵੀ ਇਕੱਠੇ ਕੰਮ ਕਰ ਚੁੱਕੇ ਹਨ। 2018 'ਚ ਮੀ ਟੂ ਅੰਦੋਲਨ ਦੌਰਾਨ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ।

ਤਨੁਸ਼੍ਰੀ ਨੇ ਨਾਨਾ ਪਾਟੇਕਰ 'ਤੇ 2008 'ਚ ਆਈ ਫਿਲਮ 'ਹੋਰਨ ਓਕੇ ਪਲੀਸ' ਦੇ ਸੈੱਟ 'ਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਕਾਰਨ ਨਾਨਾ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਘਟਨਾ ਤੋਂ ਬਾਅਦ ਉਸ ਨੂੰ ਹਾਊਸਫੁੱਲ 4 ਵਰਗੀਆਂ ਵੱਡੀਆਂ ਫਿਲਮਾਂ ਤੋਂ ਵੀ ਹੱਥ ਧੋਣੇ ਪਏ । ਤਨੁਸ਼੍ਰੀ ਦੱਤਾ ਨੇ ਹਾਲ ਹੀ 'ਚ ਕਿਹਾ ਸੀ ਕਿ ਜੇਕਰ ਉਸ ਨਾਲ ਕੁਝ ਗਲਤ ਹੁੰਦਾ ਹੈ ਤਾਂ ਨਾਨਾ ਪਾਟੇਕਰ ਅਤੇ ਉਸ ਦੇ ਬਾਲੀਵੁੱਡ ਮਾਫੀਆ ਦੋਸਤ ਜ਼ਿੰਮੇਵਾਰ ਹੋਣਗੇ।

ਹਾਲਾਂਕਿ ਨਾਨਾ ਨੇ ਹਮੇਸ਼ਾ ਹੀ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਨਾਨਾ ਪਾਟੇਕਰ ਦੀ ਫਿਲਮ 'ਤੜਕਾ' ਓਟੀਟੀ ਪਲੇਟਫਾਰਮ ਜੀ-ਫਾਈਵ 'ਤੇ ਰਿਲੀਜ਼ ਹੋਈ ਸੀ। ਇਸ 'ਚ ਅਭਿਨੇਤਰੀ ਤਾਪਸੀ ਪੰਨੂ, ਸ਼੍ਰਿਆ ਸਰਨ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਈਆਂ ਸਨ। ਇਸ ਤੋਂ ਪਹਿਲਾਂ ਨਾਨਾ ਪਾਟੇਕਰ 2020 'ਚ ਆਈ ਫਿਲਮ 'ਇਟਸ ਮਾਈ ਲਾਈਫ' 'ਚ ਨਜ਼ਰ ਆਏ ਸਨ। ਹੁਣ ਉਹ ਪ੍ਰਕਾਸ਼ ਝਾਅ ਦੀ ਫਿਲਮ 'ਲਾਲ ਬੱਤੀ' 'ਚ ਨਜ਼ਰ ਆਉਣਗੇ।

Related Stories

No stories found.
logo
Punjab Today
www.punjabtoday.com