'ਥੋਰ' : ਕ੍ਰਿਸ ਨੇ ਕਿਸਿੰਗ ਸੀਨ ਤੋਂ ਪਹਿਲਾਂ ਨਹੀਂ ਖਾਧਾ ਮੀਟ : ਨੇਤਾਲੀ

1,983 ਕਰੋੜ ਦੇ ਬਜਟ 'ਚ ਬਣੀ 'ਥੋਰ-4' ਨੇ ਹੁਣ ਤੱਕ ਭਾਰਤ ਤੋਂ 100 ਕਰੋੜ ਰੁਪਏ ਇਕੱਠੇ ਕਰ ਲਏ ਹਨ।ਇਸ ਦੇ ਨਾਲ ਹੀ ਫਿਲਮ ਨੇ ਦੁਨੀਆ ਭਰ 'ਚ ਹੁਣ ਤੱਕ 3,500 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।
'ਥੋਰ' : ਕ੍ਰਿਸ ਨੇ ਕਿਸਿੰਗ ਸੀਨ ਤੋਂ ਪਹਿਲਾਂ ਨਹੀਂ ਖਾਧਾ ਮੀਟ : ਨੇਤਾਲੀ

ਹਾਲੀਵੁੱਡ ਦੇ ਮਸ਼ਹੂਰ ਐਕਟਰ ਕ੍ਰਿਸ ਹੇਮਸਵਰਥ ਅਤੇ ਨੇਤਾਲੀ ਪੋਰਟਮੈਨ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਥੌਰ : 'ਲਵ ਐਂਡ ਥੰਡਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਅਦਾਕਾਰਾ ਨੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਫਿਲਮ 'ਚ ਕਿਸਿੰਗ ਸੀਨ ਦੀ ਸ਼ੂਟਿੰਗ ਤੋਂ ਪਹਿਲਾਂ ਕ੍ਰਿਸ ਹੇਮਸਵਰਥ ਨੇ ਮੀਟ ਨਹੀਂ ਖਾਧਾ ਸੀ। ਨੇਤਾਲੀ ਪੋਰਟਮੈਨ ਨੇ ਅੱਗੇ ਕਿਹਾ, ਮੈਂ ਕ੍ਰਿਸ ਨੂੰ ਅਜਿਹਾ ਕੁਝ ਕਰਨ ਦੀ ਬੇਨਤੀ ਵੀ ਨਹੀਂ ਕੀਤੀ ਸੀ।

ਇਹ ਅਜਿਹੀ ਚੀਜ਼ ਨਹੀਂ ਹੈ, ਜਿਸ 'ਤੇ ਮੈਨੂੰ ਗੁੱਸਾ ਆਉਣਾ ਚਾਹੀਦਾ ਸੀ । ਪਰ,ਕ੍ਰਿਸ ਨੇ ਮੇਰੇ ਬਾਰੇ ਆਪਣੇ ਆਪ ਹੀ ਸੋਚਿਆ ਸੀ। ਉਹ ਇੱਕ ਚੰਗਾ ਵਿਅਕਤੀ ਹੈ। ਇਸ ਇੰਟਰਵਿਊ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਪ੍ਰਸ਼ੰਸਕ ਕ੍ਰਿਸ ਹੇਮਸਵਰਥ ਦੇ ਇਸ ਹਾਵ-ਭਾਵ ਦੀ ਤਾਰੀਫ ਕਰ ਰਹੇ ਹਨ। ਪੋਰਟਮੈਨ ਵੇਗਨ ਹੈ।

ਨੇਤਾਲੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਨੇ ਕ੍ਰਿਸ ਹੇਮਸਵਰਥ ਨੂੰ ਅਜਿਹਾ ਕਰਨ ਲਈ ਵੀ ਨਹੀਂ ਕਿਹਾ ਸੀ। ਨੇਤਾਲੀ ਪੋਰਟਮੈਨ ਨੇ ਉਸ ਦਿਨ ਨੂੰ ਯਾਦ ਕੀਤਾ ਜਦੋਂ ਉਸਨੇ ਇੱਕ ਇੰਟਰਵਿਊ ਵਿੱਚ ਕ੍ਰਿਸ ਦੇ ਨਾਲ ਕਿਸਿੰਗ ਸੀਨ ਨੂੰ ਸ਼ੂਟ ਕੀਤਾ ਸੀ। ਇਸ ਬਾਰੇ ਉਨ੍ਹਾਂ ਨੇ ਕਿਹਾ, "ਜਿਸ ਦਿਨ ਅਸੀਂ ਕਿਸਿੰਗ ਸੀਨ ਨੂੰ ਸ਼ੂਟ ਕਰਨਾ ਸੀ, ਉਸ ਦਿਨ ਕ੍ਰਿਸ ਨੇ ਸਵੇਰੇ ਮੀਟ ਨਹੀਂ ਖਾਧਾ, ਕਿਉਂਕਿ ਮੈਂ ਸ਼ਾਕਾਹਾਰੀ ਹਾਂ। ਜਦਕਿ ਉਹ ਹਰ ਅੱਧੇ ਘੰਟੇ ਬਾਅਦ ਮੀਟ ਖਾਂਦਾ ਹੈ। ਮੈਨੂੰ ਉਹ ਬਹੁਤ ਸਮਝਦਾਰ ਲੱਗਿਆ।"

ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਪ੍ਰਸ਼ੰਸਕ ਕ੍ਰਿਸ ਹੇਮਸਵਰਥ ਦੇ ਇਸ ਹਾਵ-ਭਾਵ ਦੀ ਤਾਰੀਫ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 'ਥੋਰ': ਲਵ ਐਂਡ ਥੰਡਰ' ਭਾਰਤੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। 1,983 ਕਰੋੜ ਦੇ ਬਜਟ 'ਚ ਬਣੀ 'ਥੋਰ-4' ਨੇ ਹੁਣ ਤੱਕ 7 ਦਿਨਾਂ 'ਚ ਭਾਰਤ ਤੋਂ 78 ਕਰੋੜ ਰੁਪਏ ਇਕੱਠੇ ਕਰ ਲਏ ਹਨ।

ਇਸ ਦੇ ਨਾਲ ਹੀ ਫਿਲਮ ਨੇ ਦੁਨੀਆ ਭਰ 'ਚ ਹੁਣ ਤੱਕ 3,500 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਆਸਕਰ ਜੇਤੂ ਟਾਈਕਾ ਵੈਟੀਟੀ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਕ੍ਰਿਸ ਅਤੇ ਨੇਤਾਲੀ, ਟੇਸਾ ਥਾਮਸਨ, ਕ੍ਰਿਸ਼ਚੀਅਨ ਬੇਲ, ਕ੍ਰਿਸ ਪ੍ਰੈਟ, ਵਿਨ ਡੀਜ਼ਲ, ਡੇਵ ਬੌਟਿਸਟਾ, ਕੈਰੇਨ ਗਿਲਨ, ਪੋਮ ਕਲੇਮੇਂਟਿਫ ਅਤੇ ਬ੍ਰੈਡਲੀ ਕੂਪਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਮਾਰਵਲ ਸਟੂਡੀਓਜ਼ ਨੇ ਭਾਰਤ ਵਿੱਚ 'ਥੌਰ: ਲਵ ਐਂਡ ਥੰਡਰ' ਨੂੰ 6 ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਵਿੱਚ ਰਿਲੀਜ਼ ਕੀਤਾ ਹੈ।

Related Stories

No stories found.
logo
Punjab Today
www.punjabtoday.com