
ਨਵਾਜ਼ੂਦੀਨ ਸਿੱਦੀਕੀ ਦੀ ਅਦਾਕਾਰੀ ਦੇ ਤਾਂ ਲੱਖਾਂ ਦੀਵਾਨੇ ਹਨ, ਪਰ ਉਨ੍ਹਾਂ ਦੀ ਪਤਨੀ ਨੇ ਉਸਦੇ ਖਿਲਾਫ ਮੋਰਚਾ ਖੋਲ ਦਿਤਾ ਹੈ। ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਦਾ ਪਰਿਵਾਰਕ ਵਿਵਾਦ ਲੰਬੇ ਸਮੇਂ ਤੋਂ ਚਰਚਾ 'ਚ ਹੈ। ਪਰ ਇਸ ਵਿਵਾਦ ਕਾਰਨ ਇੱਕ ਵਾਰ ਫਿਰ ਤੋਂ ਅਦਾਕਾਰ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਨਵਾਜ਼ ਦੀ ਮਾਂ ਮੇਹਰੁਨਿਸਾ ਸਿੱਦੀਕੀ ਨੇ ਉਨ੍ਹਾਂ ਦੀ ਪਤਨੀ ਖਿਲਾਫ ਐੱਫ.ਆਈ.ਆਰ. ਦਰਜ਼ ਕਰਵਾਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਆਲੀਆ ਸਿੱਦੀਕੀ ਨੇ ਇੱਕ ਵਾਰ ਫਿਰ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਮੁੰਬਈ ਦੀ ਇੱਕ ਅਦਾਲਤ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਨੋਟਿਸ ਭੇਜਿਆ ਹੈ। ਆਲੀਆ ਨੇ ਇਸ ਵਾਰ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ 'ਤੇ ਬਹੁਤ ਗੰਭੀਰ ਦੋਸ਼ ਲਗਾਏ ਹਨ। ਖਬਰ ਸਾਹਮਣੇ ਆਈ ਹੈ ਕਿ ਆਲੀਆ ਨੇ ਵਰਸੋਵਾ ਪੁਲਸ ਸਟੇਸ਼ਨ 'ਚ ਆਪਣਾ ਬਿਆਨ ਦਰਜ ਕਰਵਾਇਆ ਹੈ।
ਆਲੀਆ ਨੇ ਇਸ ਸ਼ਿਕਾਇਤ ਵਿੱਚ ਘਟਨਾ ਨੂੰ ਬਿਆਨ ਕੀਤਾ ਹੈ ਅਤੇ ਦੋਸ਼ ਲਾਇਆ ਹੈ ਕਿ ਨਵਾਜ਼ੂਦੀਨ ਅਤੇ ਉਸ ਦੇ ਪਰਿਵਾਰ ਨੇ ਉਸ ਨੂੰ ਖਾਣਾ ਵੀ ਨਹੀਂ ਦਿੱਤਾ। ਇੱਥੋਂ ਤੱਕ ਕਿ ਬੁਨਿਆਦੀ ਸਹੂਲਤਾਂ ਅਤੇ ਬਾਥਰੂਮਾਂ ਦੀ ਵਰਤੋਂ ਨਹੀਂ ਕਰਨ ਦਿੱਤੀ ਗਈ। ਅਜਿਹਾ ਆਲੀਆ ਦੇ ਵਕੀਲ ਵੱਲੋਂ ਨਵਾਜ਼ ਦੀ ਮਾਂ ਮਹਿਰੂਨੀਸਾ ਦੇ ਦੋਸ਼ਾਂ ਦਾ ਖੰਡਨ ਕਰਨ ਤੋਂ ਬਾਅਦ ਹੋਇਆ ਹੈ।
ਦਰਅਸਲ, ਟਾਈਮਜ਼ ਨਾਓ ਦੀ ਰਿਪੋਰਟ ਦੇ ਅਨੁਸਾਰ, ਆਲੀਆ ਨੇ ਸੱਸ ਮੇਹਰੁੰਨੀਸਾ ਦੀ ਸ਼ਿਕਾਇਤ ਦਾ ਜਵਾਬ ਦਿੰਦੇ ਹੋਏ ਐਡਵੋਕੇਟ ਰਿਜ਼ਵਾਨ ਸਿੱਦੀਕੀ ਦੇ ਜ਼ਰੀਏ ਜਵਾਬ ਜਾਰੀ ਕੀਤਾ ਹੈ। ਧਾਰਾ 509 ਅਤੇ ਧਾਰਾ 498ਏ (ਜਦੋਂ ਕਿਸੇ ਔਰਤ ਦਾ ਪਤੀ ਜਾਂ ਰਿਸ਼ਤੇਦਾਰ ਉਸ ਨੂੰ ਬੇਰਹਿਮੀ ਦਾ ਸ਼ਿਕਾਰ ਬਣਾਉਂਦਾ ਹੈ) ਲਗਾਇਆ ਗਿਆ ਹੈ। ਇਸ ਮਾਮਲੇ 'ਚ ਆਲੀਆ ਦੇ ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਆਲੀਆ ਨੂੰ ਇਹ ਸਭ ਆਪਣੀ ਸੱਸ ਦੇ ਖਿਲਾਫ ਕਰਨਾ ਪਿਆ, ਕਿਉਂਕਿ ਉਹ ਕਈ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੀ ਸੀ।
ਆਲੀਆ ਦੇ ਵਕੀਲ ਮੁਤਾਬਕ ਸੀਸੀਟੀਵੀ ਕੈਮਰੇ ਆਲੀਆ 'ਤੇ ਨਜ਼ਰ ਰੱਖਦੇ ਹਨ ਅਤੇ ਹੁਣ ਬਾਡੀਗਾਰਡ ਵੀ ਲਗਾ ਦਿੱਤੇ ਗਏ ਹਨ, ਜੋ ਆਲੀਆ ਨੂੰ ਘਰ ਦੇ ਕੁਝ ਕਮਰਿਆਂ ਦੇ ਬਾਥਰੂਮ 'ਚ ਜਾਣ ਤੋਂ ਰੋਕ ਰਹੇ ਹਨ। ਇਹ ਘਰੇਲੂ ਹਿੰਸਾ ਦਾ ਮਾਮਲਾ ਹੈ, ਕਿਉਂਕਿ ਆਲੀਆ ਨੂੰ ਭੋਜਨ ਨਹੀਂ ਮਿਲ ਰਿਹਾ, ਮਾਨਸਿਕ, ਸਰੀਰਕ, ਭਾਵਨਾਤਮਕ ਅਤੇ ਆਰਥਿਕ ਸ਼ੋਸ਼ਣ ਵੀ ਹੋ ਰਿਹਾ ਹੈ।