13 ਕਰੋੜ ਦਾ ਘਰ ਛੱਡ ਹੋਟਲ 'ਚ ਨਵਾਜ਼, ਮਾਂ ਤੇ ਪਤਨੀ ਦੇ ਝਗੜੇ ਤੋਂ ਪ੍ਰੇਸ਼ਾਨ

ਨਵਾਜ਼ੂਦੀਨ ਸਿੱਦੀਕੀ ਦੇ ਕਰੀਬੀ ਦੋਸਤ ਨੇ ਖੁਲਾਸਾ ਕੀਤਾ ਹੈ, ਕਿ ਨਵਾਜ਼ ਉਦੋਂ ਤੱਕ ਹੋਟਲ 'ਚ ਰਹਿਣਗੇ, ਜਦੋਂ ਤੱਕ ਉਨ੍ਹਾਂ ਦੇ ਵਕੀਲ ਘਰ ਦੇ ਕਾਨੂੰਨੀ ਮੁੱਦੇ ਨੂੰ ਸੁਲਝਾ ਨਹੀਂ ਲੈਂਦੇ।
13 ਕਰੋੜ ਦਾ ਘਰ ਛੱਡ ਹੋਟਲ 'ਚ ਨਵਾਜ਼, ਮਾਂ ਤੇ ਪਤਨੀ ਦੇ ਝਗੜੇ ਤੋਂ ਪ੍ਰੇਸ਼ਾਨ

ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਆਲੀਆ ਸਿੱਦੀਕੀ ਲੰਬੇ ਸਮੇਂ ਤੋਂ ਵਿਵਾਦਾਂ 'ਚ ਹਨ। ਇਸ ਸਭ ਤੋਂ ਪਰੇਸ਼ਾਨ ਹੋ ਕੇ ਨਵਾਜ਼ੂਦੀਨ ਨੂੰ ਘਰ ਛੱਡ ਕੇ ਹੋਟਲ 'ਚ ਰਹਿਣ ਲਈ ਮਜ਼ਬੂਰ ਹੋਣਾ ਪਿਆ ਹੈ। ਅਸਲ 'ਚ ਆਲੀਆ ਅਤੇ ਨਵਾਜ਼ ਦੀ ਮਾਂ ਵਿਚਾਲੇ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਮਾਮਲਾ ਪੁਲਸ ਕੋਲ ਪਹੁੰਚ ਗਿਆ ਹੈ।

ਕੁਝ ਦਿਨ ਪਹਿਲਾਂ ਨਵਾਜ਼ ਦੀ ਮਾਂ ਨੇ ਵੀ ਆਲੀਆ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਬਾਲੀਵੁੱਡ ਹੰਗਾਮਾ ਮੁਤਾਬਕ ਨਵਾਜ਼ੂਦੀਨ ਸਿੱਦੀਕੀ ਦੇ ਕਰੀਬੀ ਦੋਸਤ ਨੇ ਖੁਲਾਸਾ ਕੀਤਾ ਹੈ ਕਿ ਨਵਾਜ਼ ਉਦੋਂ ਤੱਕ ਹੋਟਲ 'ਚ ਰਹਿਣਗੇ ਜਦੋਂ ਤੱਕ ਉਨ੍ਹਾਂ ਦੇ ਵਕੀਲ ਘਰ ਦੇ ਕਾਨੂੰਨੀ ਮੁੱਦੇ ਨੂੰ ਸੁਲਝਾ ਨਹੀਂ ਲੈਂਦੇ। ਨਵਾਜ਼ੂਦੀਨ ਸਿੱਦੀਕੀ ਪਿਛਲੇ ਸਾਲ ਹੀ ਆਪਣੇ ਸੁਪਨਿਆਂ ਦੇ ਮਹਿਲ ਵਿੱਚ ਸ਼ਿਫਟ ਹੋਏ ਸਨ।

ਮੁੰਬਈ ਦੀ ਅਦਾਲਤ ਨੇ ਕੁਝ ਦਿਨ ਪਹਿਲਾਂ ਨਵਾਜ਼ ਨੂੰ ਨੋਟਿਸ ਭੇਜਿਆ ਹੈ। ਇਸ ਕੇਸ ਬਾਰੇ ਗੱਲ ਕਰਦੇ ਹੋਏ ਆਲੀਆ ਦੇ ਵਕੀਲ ਨੇ ਕਿਹਾ ਸੀ, 'ਆਲੀਆ ਉਨ੍ਹਾਂ ਦੀ ਕਾਨੂੰਨੀ ਤੌਰ 'ਤੇ ਵਿਆਹੀ ਹੋਈ ਪਤਨੀ ਹੈ ਅਤੇ ਉਹ ਹਰ ਜਗ੍ਹਾ ਇਹੀ ਕਹਿੰਦੀ ਹੈ। ਘਰ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਤੋਂ ਬਾਅਦ ਹੁਣ ਬਾਡੀਗਾਰਡ ਆ ਗਏ ਹਨ, ਜੋ ਆਲੀਆ ਨੂੰ ਬਾਥਰੂਮ ਜਾਣ ਤੋਂ ਰੋਕ ਰਹੇ ਹਨ। ਅਜਿਹੇ 'ਚ ਨਵਾਜ਼ 'ਤੇ ਘਰੇਲੂ ਹਿੰਸਾ ਦਾ ਮਾਮਲਾ ਬਣਦਾ ਹੈ, ਕਿਉਂਕਿ ਆਲੀਆ ਨੂੰ ਕਈ ਦਿਨਾਂ ਤੋਂ ਖਾਣਾ ਨਹੀਂ ਮਿਲ ਰਿਹਾ ਹੈ,ਜੋ ਕਿ ਗਲਤ ਹੈ।

ਆਲੀਆ ਨਾਲ ਮਾਨਸਿਕ, ਭਾਵਨਾਤਮਕ, ਸਰੀਰਕ ਅਤੇ ਆਰਥਿਕ ਸ਼ੋਸ਼ਣ ਹੋ ਰਿਹਾ ਹੈ। ਨਵਾਜ਼ ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਆਪਣੇ ਨਵੇਂ ਬੰਗਲੇ ਨੂੰ ਬਹੁਤ ਪਸੰਦ ਕਰਦਾ ਹੈ । ਨਵਾਜ਼ ਦਾ ਇਹ ਨਵਾਂ ਘਰ ਸ਼ਹਿਰ ਦੇ ਪੌਸ਼ ਇਲਾਕੇ ਵਰਸੋਵਾ 'ਚ ਹੈ। ਨਵਾਜ਼ੂਦੀਨ ਨੂੰ ਇਸ ਬੰਗਲੇ ਦੇ ਨਵੀਨੀਕਰਨ 'ਚ 3 ਸਾਲ ਲੱਗੇ ਸਨ। ਨਵਾਜ਼ ਨੇ ਪਹਿਲਾਂ ਕਰੀਬ 10 ਕਰੋੜ ਰੁਪਏ 'ਚ ਜ਼ਮੀਨ ਖਰੀਦੀ ਸੀ, ਜਦਕਿ ਘਰ ਦੇ ਨਿਰਮਾਣ ਅਤੇ ਅੰਦਰੂਨੀ ਹਿੱਸੇ 'ਤੇ 3 ਕਰੋੜ ਰੁਪਏ ਖਰਚ ਕੀਤੇ ਗਏ ਸਨ। ਨਵਾਜ਼ ਆਪਣਾ ਜ਼ਿਆਦਾਤਰ ਸਮਾਂ ਇਸ ਘਰ 'ਚ ਹੀ ਬਿਤਾਉਂਦੇ ਹਨ। ਇਸ ਬੰਗਲੇ ਵਿੱਚ 5 ਬੈੱਡਰੂਮ, 2 ਨੌਕਰ ਰੂਮ, 1 ਥੀਏਟਰ, 1 ਆਲੀਸ਼ਾਨ ਲਿਵਿੰਗ ਰੂਮ ਅਤੇ 1 ਰਸੋਈ ਹੈ। ਉਸਨੇ ਆਪਣੇ ਪਿਤਾ ਦੀ ਯਾਦ ਵਿੱਚ ਬੰਗਲੇ ਦਾ ਨਾਮ 'ਨਵਾਬ' ਰੱਖਿਆ ਹੈ।

Related Stories

No stories found.
logo
Punjab Today
www.punjabtoday.com