ਮੈਂ ਪਹਿਲੀ ਪਤਨੀ ਨੂੰ ਮਹੀਨੇ ਦੇ 10 ਲੱਖ ਦਿੰਦਾ,ਪਰ ਕਰਦੀ ਬਲੈਕਮੇਲ:ਨਵਾਜ਼ੂਦੀਨ

ਨਵਾਜ਼ੂਦੀਨ ਨੇ ਕਿਹਾ ਕਿ, 'ਜਦੋ ਆਲੀਆ ਮੇਰੇ ਬੱਚਿਆਂ ਨਾਲ ਦੁਬਈ ਜਾਂਦੀ ਸੀ ਤਾਂ ਮੈਂ ਉਸਨੂੰ ਸਕੂਲ ਦੀ ਫੀਸ, ਮੈਡੀਕਲ ਅਤੇ ਯਾਤਰਾ ਦੇ ਖਰਚਿਆਂ ਤੋਂ ਇਲਾਵਾ ਹਰ ਮਹੀਨੇ 5-7 ਲੱਖ ਰੁਪਏ ਭੇਜਦਾ ਸੀ।'
ਮੈਂ ਪਹਿਲੀ ਪਤਨੀ ਨੂੰ ਮਹੀਨੇ ਦੇ 10 ਲੱਖ ਦਿੰਦਾ,ਪਰ ਕਰਦੀ ਬਲੈਕਮੇਲ:ਨਵਾਜ਼ੂਦੀਨ

ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਵਿਚਾਲੇ ਵਿਵਾਦ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਆਪਣੀ ਸਾਬਕਾ ਪਤਨੀ ਆਲੀਆ ਦੇ ਦੋਸ਼ਾਂ 'ਤੇ ਪਹਿਲੀ ਵਾਰ ਚੁੱਪੀ ਤੋੜੀ ਹੈ। ਨਵਾਜ਼ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲਿਖਿਆ, 'ਮੇਰੇ ਚੁੱਪ ਰਹਿਣ ਕਾਰਨ, ਮੈਂ ਹਰ ਜਗ੍ਹਾ ਗਲਤ ਸਾਬਤ ਹੋਇਆ ਹਾਂ, ਮੈਂ ਆਪਣੇ ਬੱਚਿਆਂ ਦੇ ਕਾਰਨ ਸ਼ਾਂਤ ਸੀ।'

ਨਵਾਜ਼ ਨੇ ਲਿਖਿਆ, 'ਕੀ ਕਿਸੇ ਨੂੰ ਪਤਾ ਹੈ ਕਿ ਮੇਰੇ ਬੱਚੇ ਭਾਰਤ 'ਚ ਪਿਛਲੇ 45 ਦਿਨਾਂ ਤੋਂ ਬੰਧਕ ਹਨ ਅਤੇ ਸਕੂਲ ਨਹੀਂ ਜਾ ਰਹੇ ਹਨ। ਮੈਨੂੰ ਰੋਜ਼ਾਨਾ ਸਕੂਲ ਤੋਂ ਚਿੱਠੀਆਂ ਮਿਲ ਰਹੀਆਂ ਹਨ, ਕਿ ਉਹ ਲੋਕ ਲੰਬੇ ਸਮੇਂ ਤੋਂ ਸਕੂਲ ਤੋਂ ਗੈਰਹਾਜ਼ਰ ਹਨ। ਨਵਾਜ਼ ਨੇ ਕਿਹਾ ਸਾਡਾ ਤਲਾਕ ਹੋ ਗਿਆ ਸੀ, ਪਰ ਅਸੀਂ ਬੱਚਿਆਂ ਦੀ ਖ਼ਾਤਰ ਹੀ ਜੁੜੇ ਸੀ।

ਨਵਾਜ਼ ਨੇ ਕਿਹਾ, 'ਮੈਂ ਆਲੀਆ ਨੂੰ ਬੱਚਿਆਂ ਦੀ ਚੰਗੀ ਪਰਵਰਿਸ਼ ਲਈ ਪਿਛਲੇ 2 ਸਾਲਾਂ ਤੋਂ ਹਰ ਮਹੀਨੇ 10 ਲੱਖ ਰੁਪਏ ਦਿੰਦਾ ਸੀ। ਜਦੋਂ ਉਹ ਮੇਰੇ ਬੱਚਿਆਂ ਨਾਲ ਦੁਬਈ ਜਾਂਦੀ ਸੀ ਤਾਂ ਮੈਂ ਉਸ ਨੂੰ ਸਕੂਲ ਦੀ ਫੀਸ, ਮੈਡੀਕਲ ਅਤੇ ਯਾਤਰਾ ਦੇ ਖਰਚਿਆਂ ਤੋਂ ਇਲਾਵਾ ਹਰ ਮਹੀਨੇ 5-7 ਲੱਖ ਰੁਪਏ ਭੇਜਦਾ ਸੀ।'

ਆਲੀਆ ਸਿਰਫ਼ ਹੋਰ ਪੈਸੇ ਚਾਹੁੰਦੀ ਸੀ, ਜਿਸ ਕਾਰਨ ਉਸਨੇ ਮੇਰੇ 'ਤੇ ਅਤੇ ਮੇਰੀ ਮਾਂ 'ਤੇ ਦੋਸ਼ ਲਗਾਏ ਅਤੇ ਕੇਸ ਵੀ ਦਰਜ ਕਰਵਾਇਆ। ਇਸ ਨੇ ਪਹਿਲਾਂ ਵੀ ਅਜਿਹਾ ਕੀਤਾ ਸੀ ਅਤੇ ਪੈਸੇ ਮਿਲਣ ਤੋਂ ਬਾਅਦ ਕੇਸ ਵਾਪਸ ਲੈ ਲਿਆ ਸੀ।

ਨਵਾਜ਼ੂਦੀਨ ਸਿੱਦੀਕੀ ਅਤੇ ਆਲੀਆ ਦੀ ਲੜਾਈ ਉਦੋਂ ਸ਼ੁਰੂ ਹੋਈ ਜਦੋਂ ਆਲੀਆ ਨੇ ਨਵਾਜ਼ ਦੀ ਮਾਂ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਆਲੀਆ ਨੇ ਕਿਹਾ ਕਿ ਨਵਾਜ਼ ਦੇ ਪਰਿਵਾਰਕ ਮੈਂਬਰ ਉਸ ਦਾ ਸ਼ੋਸ਼ਣ ਕਰ ਰਹੇ ਹਨ ਅਤੇ ਉਸਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਰਹੇ ਹਨ। ਆਲੀਆ ਨੇ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਨਵਾਜ਼ 'ਤੇ ਆਪਣਾ ਗੁੱਸਾ ਕੱਢ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵਾਜ਼ ਤੋਂ ਤਲਾਕ ਤੋਂ ਬਾਅਦ ਵੀ ਅਸੀਂ ਦੋਵੇਂ ਰਿਲੇਸ਼ਨਸ਼ਿਪ 'ਚ ਸੀ ਅਤੇ ਤਲਾਕ ਤੋਂ ਬਾਅਦ ਹੀ ਦੂਜੇ ਬੱਚੇ ਨੇ ਜਨਮ ਲਿਆ, ਪਰ ਨਵਾਜ਼ ਨੇ ਕਦੇ ਵੀ ਉਨ੍ਹਾਂ ਦੀ ਇੱਜ਼ਤ ਨਹੀਂ ਕੀਤੀ। ਦੂਜੇ ਪਾਸੇ ਨਵਾਜ਼ ਦੀ ਮਾਂ ਨੇ ਆਲੀਆ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਦੂਜਾ ਬੱਚਾ ਨਵਾਜ਼ ਦਾ ਨਹੀਂ ਸਗੋਂ ਕਿਸੇ ਹੋਰ ਦਾ ਹੈ।

Related Stories

No stories found.
logo
Punjab Today
www.punjabtoday.com