ਨੀਨਾ ਵਿਵ ਰਿਚਰਡਸ ਨੂੰ ਦੇ ਬੈਠੀ ਸੀ ਦਿਲ,ਵਿਆਹ ਤੋਂ ਪਹਿਲਾ ਬਣ ਗਈ ਸੀ ਮਾਂ

ਨੀਨਾ ਗੁਪਤਾ ਅਤੇ ਵਿਵੀਅਨ ਰਿਚਰਡਸ ਦੀ ਮੁਲਾਕਾਤ ਮੁੰਬਈ ਵਿੱਚ ਇੱਕ ਪਾਰਟੀ ਦੌਰਾਨ ਹੋਈ। ਇਸ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਸਾਲਾਂ ਬਾਅਦ ਨੀਨਾ ਗੁਪਤਾ ਗਰਭਵਤੀ ਹੋ ਗਈ।
ਨੀਨਾ ਵਿਵ ਰਿਚਰਡਸ ਨੂੰ ਦੇ ਬੈਠੀ ਸੀ ਦਿਲ,ਵਿਆਹ ਤੋਂ ਪਹਿਲਾ ਬਣ ਗਈ ਸੀ ਮਾਂ

ਨੀਨਾ ਗੁਪਤਾ, ਸਰ ਵਿਵਿਅਨ ਰਿਚਰਡਸ ਦੇ ਨਾਲ ਆਪਣੇ ਰਿਸ਼ਤੇ ਦੌਰਾਨ ਗਰਭਵਤੀ ਹੋ ਗਈ ਸੀ, ਉਸ ਸਮੇ ਉਹ ਅਣਵਿਆਹੀ ਸੀ। ਨੀਨਾ ਗੁਪਤਾ ਬਾਲੀਵੁੱਡ ਦੀਆਂ ਕਈ ਬਿਹਤਰੀਨ ਫਿਲਮਾਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇਕ ਤੋਂ ਵਧ ਕੇ ਇਕ ਫਿਲਮਾਂ ਦਿੱਤੀਆਂ ਹਨ। ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕਮਰਸ਼ੀਅਲ ਫਿਲਮਾਂ ਤੋਂ ਇਲਾਵਾ ਨੀਨਾ ਗੁਪਤਾ ਨੇ ਆਰਟ ਫਿਲਮਾਂ 'ਚ ਵੀ ਕੰਮ ਕੀਤਾ ਹੈ।

ਨੀਨਾ ਗੁਪਤਾ ਨੇ ਟੀਵੀ ਸ਼ੋਅ ਖਾਨਦਾਨ ਨਾਲ ਮਨੋਰੰਜਨ ਜਗਤ ਵਿੱਚ ਆਪਣੀ ਪਛਾਣ ਬਣਾਈ ਹੈ। ਨੀਨਾ ਗੁਪਤਾ ਦਾ ਜਨਮ 4 ਜੂਨ 1959 ਨੂੰ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਆਰ ਐਨ ਗੁਪਤਾ ਹੈ। ਉਸਨੇ ਆਪਣੀ ਸਕੂਲੀ ਸਿੱਖਿਆ ਸਨਾਵਰ ਲਾਰੈਂਸ ਸਕੂਲ, ਹਿਮਾਚਲ ਪ੍ਰਦੇਸ਼ ਤੋਂ ਕੀਤੀ ਸੀ। ਉਸ ਦੀ ਮਾਂ ਚਾਹੁੰਦੀ ਸੀ ਕਿ ਉਹ ਅੱਗੇ ਜਾ ਕੇ ਆਈਏਐਸ ਅਫ਼ਸਰ ਬਣੇ। ਪਰ ਉਹ ਇੱਕ ਅਭਿਨੇਤਰੀ ਬਣ ਗਈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਨੀਨਾ ਨੂੰ ਆਪਣੇ ਕਰੀਅਰ 'ਚ ਵੱਡੀ ਸਫ਼ਲਤਾ 'ਚੋਲੀ ਕੇ ਪਿੱਛੇ ਕਯਾ ਹੈ' ਗੀਤ ਨਾਲ ਸਫਲਤਾ ਮਿਲੀ ਸੀ।

ਨੀਨਾ ਗੁਪਤਾ ਦੇ ਫਿਲਮੀ ਕਰੀਅਰ ਨੇ ਜਿੰਨੀ ਉਡਾਨ ਭਰੀ, ਓਨਾ ਹੀ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ 'ਚ ਦੁੱਖ ਵੀ ਝੱਲਣਾ ਪਿਆ। ਅਦਾਕਾਰਾ ਦੀ ਜ਼ਿੰਦਗੀ ਇੰਨੀ ਸੌਖੀ ਨਹੀਂ ਸੀ। ਨੀਨਾ ਗੁਪਤਾ ਨੂੰ ਵੈਸਟਇੰਡੀਜ਼ ਦੇ ਖਿਡਾਰੀ ਵਿਵਿਅਨ ਰਿਚਰਡਸ ਨਾਲ ਪਿਆਰ ਹੋ ਗਿਆ ਸੀ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਵੈਸਟਇੰਡੀਜ਼ ਦੀ ਟੀਮ ਭਾਰਤ ਵਿੱਚ ਮੈਚ ਖੇਡਣ ਆਈ ਸੀ। ਇਸ ਦੇ ਨਾਲ ਹੀ ਨੀਨਾ ਗੁਪਤਾ ਅਤੇ ਵਿਵੀਅਨ ਰਿਚਰਡਸ ਦੀ ਮੁਲਾਕਾਤ ਮੁੰਬਈ ਵਿੱਚ ਇੱਕ ਪਾਰਟੀ ਦੌਰਾਨ ਹੋਈ। ਇਸ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਸਾਲਾਂ ਬਾਅਦ ਨੀਨਾ ਗੁਪਤਾ ਗਰਭਵਤੀ ਹੋ ਗਈ।

ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਸਮੇਂ ਇਹ ਸਭ ਹੋਇਆ, ਉਸ ਸਮੇਂ ਵਿਵੀਅਨ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਸਨ। ਨੀਨਾ ਜਾਣਦੀ ਸੀ ਕਿ ਰਿਚਰਡਜ਼ ਨਾਲ ਉਸਦਾ ਵਿਆਹ ਸੰਭਵ ਨਹੀਂ ਹੋਵੇਗਾ। ਇਸ ਦੇ ਬਾਵਜੂਦ ਨੀਨਾ ਗੁਪਤਾ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਖਿਲਾਫ ਗਈ ਅਤੇ ਵਿਵੀਅਨ ਦੀ ਬੇਟੀ ਨੂੰ ਜਨਮ ਦਿੱਤਾ। 1989 ਵਿੱਚ ਨੀਨਾ ਗੁਪਤਾ ਨੇ ਵਿਵਿਅਨ ਰਿਚਰਡਸ ਦੀ ਬੇਟੀ ਮਸਾਬਾ ਨੂੰ ਜਨਮ ਦਿੱਤਾ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।

ਵਿਵਿਅਨ ਰਿਚਰਡਸ ਅਤੇ ਨੀਨਾ ਗੁਪਤਾ ਆਪਣੀ ਬੇਟੀ ਦੇ ਜਨਮ ਤੋਂ ਬਾਅਦ ਵੱਖ ਹੋ ਗਏ ਸਨ। ਫਿਰ ਸਾਲ 2008 ਵਿੱਚ, ਉਸਨੇ ਵਿਵੇਕ ਮਹਿਰਾ ਨਾਲ ਵਿਆਹ ਕੀਤਾ, ਜੋ ਕਿ ਪੇਸ਼ੇ ਤੋਂ ਇੱਕ ਚਾਰਟਰਡ ਅਕਾਊਂਟੈਂਟ ਹੈ। ਉਨ੍ਹਾਂ ਦੇ ਵਿਆਹ ਨੂੰ ਲਗਭਗ 13 ਸਾਲ ਹੋ ਚੁੱਕੇ ਹਨ ਅਤੇ ਦੋਵੇਂ ਆਪਣੀ ਜ਼ਿੰਦਗੀ 'ਚ ਖੁਸ਼ ਹਨ।

Related Stories

No stories found.
logo
Punjab Today
www.punjabtoday.com