ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਨੋਰਾ ਫਤੇਹੀ ਨੂੰ ਕਰ ਰਿਹਾ ਡੇਟ

ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੇ ਹਾਲ ਹੀ ਵਿੱਚ ਆਪਣੇ ਪਹਿਲੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਆਰੀਅਨ ਇਸ ਪ੍ਰੋਜੈਕਟ ਰਾਹੀਂ ਨਿਰਦੇਸ਼ਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨਗੇ।
ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਨੋਰਾ ਫਤੇਹੀ ਨੂੰ ਕਰ ਰਿਹਾ ਡੇਟ

ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਹੁਣ ਇਕ ਵਾਰ ਫੇਰ ਚਰਚਾ ਵਿਚ ਹੈ। ਦਰਅਸਲ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਅਤੇ ਨੋਰਾ ਫਤੇਹੀ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹਨ। ਅਸਲ ਵਿੱਚ ਆਰੀਅਨ ਅਤੇ ਨੋਰਾ ਹਾਲ ਹੀ ਵਿੱਚ ਦੁਬਈ ਛੁੱਟੀਆਂ ਮਨਾਉਣ ਗਏ ਸਨ। ਹੁਣ ਕੁਝ ਆਮ ਲੋਕਾਂ ਨਾਲ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਇਕੱਠੇ ਸਮਾਂ ਬਿਤਾਉਣ ਲਈ ਦੁਬਈ ਗਏ ਸਨ। ਇਨ੍ਹਾਂ ਤਸਵੀਰਾਂ 'ਚ ਆਰੀਅਨ ਖਾਨ ਅਤੇ ਨੋਰਾ ਫਤੇਹੀ ਨੂੰ ਇਕ ਹੀ ਜਗ੍ਹਾ 'ਤੇ ਦੇਖਿਆ ਗਿਆ ਹੈ। ਫੋਟੋ ਦਾ ਬੈਕਗਰਾਉਂਡ ਉਹੀ ਹੈ। ਉਸ ਦੇ ਨਾਲ ਦਿਖਾਈ ਦੇਣ ਵਾਲੇ ਪ੍ਰਸ਼ੰਸਕ ਵੀ ਉਹੀ ਹਨ। ਹਾਲਾਂਕਿ ਆਰੀਅਨ ਅਤੇ ਨੋਰਾ ਦੀ ਕੋਈ ਵੀ ਤਸਵੀਰ ਇਕੱਠੀ ਨਹੀਂ ਦਿਖਾਈ ਦਿੱਤੀ ਹੈ।

ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੇ ਹਾਲ ਹੀ ਵਿੱਚ ਆਪਣੇ ਪਹਿਲੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਸੀ। ਆਰੀਅਨ ਇਸ ਪ੍ਰੋਜੈਕਟ ਰਾਹੀਂ ਨਿਰਦੇਸ਼ਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨਗੇ। ਪੋਸਟ ਰਾਹੀਂ ਆਰੀਅਨ ਨੇ ਦੱਸਿਆ ਕਿ ਲਿਖਣ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ ਅਤੇ ਉਹ ਜਲਦ ਹੀ ਰੈੱਡ ਚਿਲੀਜ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।

ਆਰੀਅਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਕਤੂਬਰ 2021 ਵਿੱਚ ਮੁੰਬਈ ਤੱਟ ਤੋਂ ਇੱਕ ਕਰੂਜ਼ ਜਹਾਜ਼ ਤੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਆਰੀਅਨ ਨੂੰ 26 ਦਿਨਾਂ ਤੱਕ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਿਸ ਦੌਰਾਨ ਉਸ ਨੂੰ ਆਰਥਰ ਰੋਡ ਜੇਲ੍ਹ ਵੀ ਭੇਜਿਆ ਗਿਆ ਸੀ। ਆਰੀਅਨ ਵਿਰੁੱਧ ਠੋਸ ਸਬੂਤਾਂ ਦੀ ਘਾਟ ਕਾਰਨ ਉਸਨੂੰ 28 ਅਕਤੂਬਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਅਰਬਾਜ਼ ਮਰਚੈਂਟ, ਜਿਸ ਨੂੰ ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ, ਨੇ ਗਵਾਹੀ ਦਿੱਤੀ ਕਿ ਆਰੀਅਨ ਕੋਲ ਡਰੱਗਜ਼ ਨਹੀਂ ਸੀ ।

ਆਰੀਅਨ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਸ ਨੇ ਦੱਸਿਆ ਕਿ ਉਸ ਦੇ ਡੈਬਿਊ ਪ੍ਰੋਜੈਕਟ ਦੀ ਸਕ੍ਰਿਪਟ ਪੂਰੀ ਹੋ ਗਈ ਹੈ ਅਤੇ ਉਹ ਇਸ ਦੀ ਸ਼ੂਟਿੰਗ ਕਰਨ ਦਾ ਇੰਤਜ਼ਾਰ ਕਰ ਰਹੇ ਹਨ। ਦੂਜੇ ਪਾਸੇ ਨੋਰਾ ਫਤੇਹੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਐਨ ਐਕਸ਼ਨ ਹੀਰੋ' 'ਚ ਨਜ਼ਰ ਆਈ ਸੀ। ਜਲਦ ਹੀ ਉਹ ਫਿਲਮ '100 ਫੀਸਦੀ' 'ਚ ਕੰਮ ਕਰਦੀ ਨਜ਼ਰ ਆਵੇਗੀ।

Related Stories

No stories found.
logo
Punjab Today
www.punjabtoday.com