ਆਸਕਰ ਨੇ ਕੀਤੀ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਦੀ ਤਾਰੀਫ਼

'ਲਾਲ ਸਿੰਘ ਚੱਢਾ' 'ਚ ਆਮਿਰ ਖਾਨ ਮੁੱਖ ਭੂਮਿਕਾ ਵਿੱਚ ਹਨ, ਜਦੋਂ ਕਿ ਟੌਮ ਹੈਂਕਸ ਨੇ 'ਫੋਰੈਸਟ ਗੰਪ' ਵਿੱਚ ਇਹ ਕਿਰਦਾਰ ਨਿਭਾਇਆ ਸੀ। 1994 ਵਿੱਚ, ਫੋਰੈਸਟ ਗੰਪ ਨੂੰ 13 ਆਸਕਰ ਸ਼੍ਰੇਣੀਆਂ ਲਈ ਨਾਮਜ਼ਦ ਕੀਤਾ ਗਿਆ ਸੀ।
ਆਸਕਰ ਨੇ ਕੀਤੀ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਦੀ ਤਾਰੀਫ਼

ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਰਿਲੀਜ਼ ਹੋ ਗਈ ਸੀ। ਇਹ ਫਿਲਮ ਹਾਲੀਵੁੱਡ ਫਿਲਮ ਫਾਰੈਸਟ ਗੰਪ ਦੀ ਹਿੰਦੀ ਰੀਮੇਕ ਹੈ। ਫਿਲਮ 'ਚ ਆਮਿਰ ਖਾਨ, ਕਰੀਨਾ ਕਪੂਰ, ਨਾਗਾ ਚੈਤੰਨਿਆ ਅਤੇ ਮੋਨਾ ਸਿੰਘ ਅਹਿਮ ਭੂਮਿਕਾਵਾਂ 'ਚ ਹਨ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਇਸ ਫਿਲਮ ਦਾ ਕਾਫੀ ਵਿਰੋਧ ਹੋ ਰਿਹਾ ਹੈ। ਫਿਲਮ ਦਾ ਬਾਈਕਾਟ ਕਰਨ ਅਤੇ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਰ ਆਸਕਰ ਦੇ ਅਧਿਕਾਰਤ ਅਕਾਊਂਟ ਤੋਂ ਫੋਰੈਸਟ ਗੰਪ ਅਤੇ ਲਾਲ ਸਿੰਘ ਚੱਢਾ ਦੀ ਵੀਡੀਓ ਸ਼ੇਅਰ ਕਰਕੇ ਆਮਿਰ ਦੀ ਫਿਲਮ ਦੀ ਤਾਰੀਫ ਕੀਤੀ ਗਈ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਕੇ ਸੰਦੇਸ਼ ਵੀ ਲਿਖਿਆ ਹੈ।

ਅਕੈਡਮੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਫੋਰੈਸਟ ਗੰਪ ਅਤੇ ਲਾਲ ਸਿੰਘ ਚੱਢਾ ਦੀ ਵੀਡੀਓ ਦਿਖਾਈ ਗਈ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਲਿਖਿਆ, 'ਰਾਬਰਟ ਜ਼ੇਮੇਕਿਸ ਅਤੇ ਐਰਿਕ ਰੋਥ ਦੁਆਰਾ ਲਿਖੀ ਗਈ ਕਹਾਣੀ ਜਿਸ ਵਿੱਚ ਇੱਕ ਵਿਅਕਤੀ ਆਪਣੀ ਉਦਾਰਤਾ ਨਾਲ ਸਭ ਦਾ ਦਿਲ ਜਿੱਤ ਲੈਂਦਾ ਹੈ, ਉਸਦਾ ਅਦਵੈਤ ਚੰਦਨ ਅਤੇ ਅਤੁਲ ਕੁਲਕਰਨੀ ਨੇ 'ਲਾਲ ਸਿੰਘ ਚੱਢਾ' ਦੇ ਰੂਪ 'ਚ ਭਾਰਤੀ ਰੂਪਾਂਤਰਨ ਕੀਤਾ ਹੈ।

ਲਾਲ ਸਿੰਘ ਚੱਢਾ ਵਿੱਚ ਆਮਿਰ ਖਾਨ ਮੁੱਖ ਭੂਮਿਕਾ ਵਿੱਚ ਹਨ, ਜਦੋਂ ਕਿ ਟੌਮ ਹੈਂਕਸ ਨੇ ਅਸਲੀ ਵਾਲੀ ਵਿੱਚ ਇਹ ਕਿਰਦਾਰ ਨਿਭਾਇਆ ਸੀ। 1994 ਵਿੱਚ, ਫੋਰੈਸਟ ਗੰਪ ਨੂੰ 13 ਆਸਕਰ ਸ਼੍ਰੇਣੀਆਂ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ 6 ਸਰਵੋਤਮ ਅਦਾਕਾਰ, ਨਿਰਦੇਸ਼ਕ, ਫਿਲਮ ਸੰਪਾਦਨ, ਸਰਵੋਤਮ ਪਿਕਚਰ, ਵਿਜ਼ੂਅਲ ਇਫੈਕਟਸ ਅਤੇ ਅਡੈਪਟਡ ਸਕ੍ਰੀਨਪਲੇ ਸ਼ਾਮਲ ਸਨ।

ਹੁਣ ਯੂਜ਼ਰਸ ਇਸ ਪੋਸਟ 'ਤੇ ਆਮਿਰ ਦੀ ਤਾਰੀਫ ਕਰ ਰਹੇ ਹਨ। ਖੈਰ ਦੇਖਦੇ ਹਾਂ ਕਿ ਜਦੋਂ ਅਕੈਡਮੀ ਵੱਲੋਂ ਫਿਲਮ ਦੀ ਤਾਰੀਫ ਕੀਤੀ ਜਾਂਦੀ ਹੈ ਤਾਂ ਆਮਿਰ ਕੀ ਪ੍ਰਤੀਕਿਰਿਆ ਦਿੰਦੇ ਹਨ। ਦੱਸ ਦੇਈਏ ਕਿ ਹਾਲ ਹੀ 'ਚ ਆਮਿਰ ਖਾਨ 'ਤੇ ਭਾਰਤੀ ਫੌਜ ਦਾ ਅਪਮਾਨ ਕਰਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ।

ਆਮਿਰ ਖਾਨ ਵੀ ਫਿਲਮ ਨੂੰ ਲੈ ਕੇ ਨਿੱਤ ਹੋ ਰਹੇ ਵਿਵਾਦਾਂ ਤੋਂ ਪ੍ਰੇਸ਼ਾਨ ਹਨ। ਅਦਵੈਤ ਚੰਦਨ ਦੁਆਰਾ ਨਿਰਦੇਸ਼ਤ, ਇਹ ਫਿਲਮ ਜ਼ਿਆਦਾ ਲੋਕਾਂ ਨੂੰ ਨਹੀਂ ਖਿੱਚ ਪਾ ਰਹੀ ਹੈ । ਫਿਲਮ 'ਚ ਆਮਿਰ ਦੇ ਕਿਰਦਾਰ ਨੂੰ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦਿਖਾਇਆ ਗਿਆ ਹੈ। ਨਾਗਾਰਜੁਨ ਦੇ ਪੁੱਤਰ ਚੈਤੰਨਿਆ ਆਰਮੀ ਵਿੱਚ ਆਮਿਰ ਦੇ ਦੋਸਤ ਦੇ ਰੂਪ ਵਿੱਚ ਨਜ਼ਰ ਆਏ ਹਨ । ਜਦਕਿ ਕਰੀਨਾ ਨੇ ਆਮਿਰ ਦੇ ਬਚਪਨ ਦੇ ਪਿਆਰ ਦਾ ਕਿਰਦਾਰ ਨਿਭਾਇਆ ਹੈ। ਮੋਨਾ ਸਿੰਘ ਆਮਿਰ ਦੀ ਆਨਸਕ੍ਰੀਨ ਮਾਂ ਦੀ ਭੂਮਿਕਾ ਨਿਭਾਈ ਹੈ । 'ਲਾਲ ਸਿੰਘ ਚੱਢਾ' ਨਾਲ ਆਮਿਰ ਤਿੰਨ ਸਾਲ ਬਾਅਦ ਸਿਲਵਰ ਸਕ੍ਰੀਨ 'ਤੇ ਵਾਪਸੀ ਕੀਤੀ, ਪਰ ਫਿਲਮ ਬਾਕਸ ਆਫ਼ਿਸ ਤੇ ਧਮਾਲ ਨਹੀਂ ਮਚਾ ਪਾ ਰਹੀ ਹੈ।

Related Stories

No stories found.
logo
Punjab Today
www.punjabtoday.com