'ਪਠਾਨ' ਦਾ ਤੂਫ਼ਾਨ, 36 ਘੰਟੇ 'ਚ ਐਡਵਾਂਸ ਬੁਕਿੰਗ ਤੋਂ ਕਮਾਏ 14 ਕਰੋੜ

'ਪਠਾਨ' 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਅਤੇ ਲਗਭਗ ਹਰ ਥੀਏਟਰ 'ਚ ਪਹਿਲਾ ਦਿਨ, ਪਹਿਲਾ ਸ਼ੋਅ ਹਾਊਸਫੁੱਲ ਹੈ। ਵੈੱਬਸਾਈਟ ਸੈਕਨੀਲਕ ਮੁਤਾਬਕ 'ਪਠਾਨ' ਦੇ ਹਿੰਦੀ ਅਤੇ ਤੇਲਗੂ ਸੰਸਕਰਨ 'ਚ ਸਭ ਤੋਂ ਜ਼ਿਆਦਾ ਟਿਕਟਾਂ ਵਿਕੀਆਂ ਹਨ।
'ਪਠਾਨ' ਦਾ ਤੂਫ਼ਾਨ, 36 ਘੰਟੇ 'ਚ ਐਡਵਾਂਸ ਬੁਕਿੰਗ ਤੋਂ ਕਮਾਏ 14 ਕਰੋੜ

'ਪਠਾਨ' ਫਿਲਮ ਨਾਲ ਜੁੜਿਆ ਵਿਵਾਦ ਉਸ ਲਈ ਫਾਇਦੇਮੰਦ ਸਾਬਤ ਹੋ ਰਿਹਾ ਹੈ। ਬਾਲੀਵੁੱਡ ਲਈ ਸਾਲ 2023 ਦੀ ਸ਼ੁਰੂਆਤ ਬਾਕਸ ਆਫਿਸ 'ਤੇ ਧਮਾਕੇ ਨਾਲ ਹੋਣ ਜਾ ਰਹੀ ਹੈ। ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੂੰ ਬੰਪਰ ਓਪਨਿੰਗ ਮਿਲਣ ਜਾ ਰਹੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁੱਕਰਵਾਰ ਤੋਂ ਦੇਸ਼ ਭਰ 'ਚ ਸ਼ੁਰੂ ਹੋ ਗਈ ਹੈ ਅਤੇ ਟਿਕਟਾਂ ਦੀ ਵਿਕਰੀ ਦੀ ਰਫਤਾਰ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਫਿਲਮ ਇਤਿਹਾਸ ਰਚ ਦੇਵੇਗੀ।

ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਆਪਣੇ ਸੁਪਰਸਟਾਰ ਨੂੰ ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਦੇਖਣ ਲਈ ਬੇਸਬਰੇ ਹੋ ਰਹੇ ਹਨ। ਇਹੀ ਕਾਰਨ ਹੈ ਕਿ ਸ਼ੁੱਕਰਵਾਰ ਰਾਤ 11:20 ਵਜੇ ਤੱਕ ਇਸ ਫਿਲਮ ਦੇ ਪਹਿਲੇ ਦਿਨ ਲਈ 3.2 ਲੱਖ ਟਿਕਟਾਂ ਦੀ ਐਡਵਾਂਸ ਬੁਕਿੰਗ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਟਿਕਟਾਂ ਹਿੰਦੀ ਅਤੇ ਤਾਮਿਲ ਸੰਸਕਰਣਾਂ ਲਈ ਵੇਚੀਆਂ ਗਈਆਂ ਹਨ।

'ਪਠਾਨ' 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਅਤੇ ਲਗਭਗ ਹਰ ਥੀਏਟਰ 'ਚ ਪਹਿਲਾ ਦਿਨ, ਪਹਿਲਾ ਸ਼ੋਅ ਹਾਊਸਫੁੱਲ ਹੈ। ਫਿਲਮ ਇੰਡਸਟਰੀ ਦੇ ਕਾਰੋਬਾਰ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਸੈਕਨੀਲਕ ਮੁਤਾਬਕ 'ਪਠਾਨ' ਦੇ ਹਿੰਦੀ ਅਤੇ ਤੇਲਗੂ ਸੰਸਕਰਨ 'ਚ ਸਭ ਤੋਂ ਜ਼ਿਆਦਾ ਟਿਕਟਾਂ ਵਿਕੀਆਂ ਹਨ।

ਫਿਲਮ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਐਡਵਾਂਸ ਬੁਕਿੰਗਾਂ ਤੋਂ 14.66 ਕਰੋੜ ਰੁਪਏ ਦਾ ਕੁੱਲ ਕਲੈਕਸ਼ਨ ਕਰ ਲਿਆ ਹੈ। ਯਾਨੀ ਲਗਭਗ 48 ਘੰਟਿਆਂ 'ਚ ਐਡਵਾਂਸ ਬੁਕਿੰਗ ਤੋਂ 11 ਕਰੋੜ ਰੁਪਏ ਦਾ ਸ਼ੁੱਧ ਕੁਲੈਕਸ਼ਨ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਐਡਵਾਂਸ ਬੁਕਿੰਗ ਲਈ ਸਿਰਫ਼ ਚਾਰ ਦਿਨ ਬਾਕੀ ਹਨ। 'ਪਠਾਨ' ਬੁੱਧਵਾਰ ਨੂੰ ਰਿਲੀਜ਼ ਹੋ ਰਹੀ ਹੈ ਅਤੇ ਅਗਲੇ ਦਿਨ ਵੀਰਵਾਰ 26 ਜਨਵਰੀ ਹੈ। ਅਜਿਹੇ 'ਚ ਫਿਲਮ ਨੂੰ ਗਣਤੰਤਰ ਦਿਵਸ ਦੀ ਛੁੱਟੀ ਦਾ ਪੂਰਾ ਫਾਇਦਾ ਮਿਲਣ ਵਾਲਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ 14.66 ਕਰੋੜ ਰੁਪਏ ਦੀ ਐਡਵਾਂਸ ਬੁਕਿੰਗਾਂ ਵਿੱਚੋਂ 1.79 ਕਰੋੜ ਰੁਪਏ ਦਿੱਲੀ-ਐਨਸੀਆਰ ਤੋਂ ਕਮਾਏ ਗਏ ਹਨ। ਮੁੰਬਈ 'ਚ 1.74 ਕਰੋੜ ਰੁਪਏ ਦੀ ਐਡਵਾਂਸ ਬੁਕਿੰਗ ਹੋ ਚੁੱਕੀ ਹੈ। ਇਸੇ ਤਰ੍ਹਾਂ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਬੈਂਗਲੁਰੂ, ਹੈਦਰਾਬਾਦ ਅਤੇ ਕੋਲਕਾਤਾ 'ਚ ਵੀ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ 'ਚ ਜ਼ਬਰਦਸਤ ਕ੍ਰੇਜ਼ ਹੈ।

'ਪਠਾਨ' ਨੂੰ ਬਾਕਸ ਆਫਿਸ ਦੀ ਸੁਨਾਮੀ ਲੋਡਿੰਗ ਕਿਹਾ ਜਾ ਰਿਹਾ ਹੈ, PVR ਨੇ 'ਪਠਾਨ' ਲਈ 51,000 ਟਿਕਟਾਂ ਵੇਚੀਆਂ ਹਨ, ਜਦੋਂ ਕਿ INOX ਨੇ 38,500 ਟਿਕਟਾਂ ਵੇਚੀਆਂ ਹਨ। ਇਸ ਦੇ ਨਾਲ ਹੀ ਸਿਨੇਪੋਲਿਸ 'ਚ 27,500 ਟਿਕਟਾਂ ਵਿਕ ਚੁੱਕੀਆਂ ਹਨ। ਤਰਨ ਮੁਤਾਬਕ ਇਹ ਅੰਕੜੇ ਪੂਰੀ ਤਰ੍ਹਾਂ ਐਡਵਾਂਸ ਬੁਕਿੰਗ ਸ਼ੁਰੂ ਹੋਣ ਦੇ ਪਹਿਲੇ ਦਿਨ ਦੇ ਹੈ।

Related Stories

No stories found.
logo
Punjab Today
www.punjabtoday.com