ਬ੍ਰਾਜ਼ੀਲ ਦੇ ਲੇਖਕ ਪਾਉਲੋ ਨੇ ਸ਼ਾਹਰੁਖ ਦੀ ਕੀਤੀ ਤਾਰੀਫ, ਉਹ ਮਹਾਨ ਅਭਿਨੇਤਾ

ਪਾਓਲੋ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਦੀ ਤਾਰੀਫ 'ਚ ਲਿਖਿਆ ਹੈ ਕਿ ਪੱਛਮੀ ਦੇਸ਼ਾਂ 'ਚ ਜੋ ਸ਼ਾਹਰੁਖ ਨੂੰ ਨਹੀਂ ਜਾਣਦੇ ਉਨ੍ਹਾਂ ਨੂੰ 'ਮਾਈ ਨੇਮ ਇਜ਼ ਖਾਨ' ਦੇਖਣੀ ਚਾਹੀਦੀ ਹੈ।
ਬ੍ਰਾਜ਼ੀਲ ਦੇ ਲੇਖਕ ਪਾਉਲੋ ਨੇ ਸ਼ਾਹਰੁਖ ਦੀ ਕੀਤੀ ਤਾਰੀਫ, ਉਹ ਮਹਾਨ ਅਭਿਨੇਤਾ

ਬ੍ਰਾਜ਼ੀਲ ਦੇ ਮਸ਼ਹੂਰ ਲੇਖਕ ਅਤੇ ਗੀਤਕਾਰ ਪਾਉਲੋ ਕੋਲਹੋ ਨੇ ਸ਼ਾਹਰੁਖ ਖਾਨ ਦੀ ਖੂਬ ਤਾਰੀਫ ਕੀਤੀ ਹੈ। ਪਾਓਲੋ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਦੀ ਤਾਰੀਫ 'ਚ ਲਿਖਿਆ ਹੈ ਕਿ ਪੱਛਮੀ ਦੇਸ਼ਾਂ 'ਚ ਜੋ ਸ਼ਾਹਰੁਖ ਨੂੰ ਨਹੀਂ ਜਾਣਦੇ ਉਨ੍ਹਾਂ ਨੂੰ ਮਾਈ ਨੇਮ ਇਜ਼ ਖਾਨ ਦੇਖਣੀ ਚਾਹੀਦੀ ਹੈ। ਅਸਲ 'ਚ ਸ਼ਾਹਰੁਖ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਆਪਣੇ ਘਰ ਦੇ ਬਾਹਰ ਪ੍ਰਸ਼ੰਸਕਾਂ ਨੂੰ ਵਧਾਈ ਦੇ ਰਹੇ ਸਨ।

ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਓਲੋ ਨੇ ਸ਼ਾਹਰੁਖ ਖਾਨ ਨੂੰ ਬਾਦਸ਼ਾਹ ਕਿਹਾ ਹੈ ਅਤੇ ਇਹ ਵੀ ਲਿਖਿਆ ਹੈ ਕਿ ਉਹ ਉਨ੍ਹਾਂ ਦੇ ਬਹੁਤ ਚੰਗੇ ਦੋਸਤ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਓਲੋ ਨੇ ਸ਼ਾਹਰੁਖ ਖਾਨ ਦੀ ਤਾਰੀਫ ਕੀਤੀ ਹੈ। ਇਸ ਤੋਂ ਪਹਿਲਾਂ 2017 ਵਿੱਚ, ਜਦੋਂ ਮਾਈ ਨੇਮ ਇਜ਼ ਖਾਨ ਨੂੰ ਰਿਲੀਜ਼ ਹੋਏ 7 ਸਾਲ ਹੋ ਗਏ ਸਨ, ਪਾਉਲੋ ਨੇ ਪੋਸਟ ਕੀਤਾ ਸੀ, 'ਮਾਈ ਨੇਮ ਇਜ਼ ਖਾਨ ਵਰਗੀ ਸ਼ਾਨਦਾਰ ਫਿਲਮ ਦੀ 7ਵੀਂ ਵਰ੍ਹੇਗੰਢ ਲਈ ਤੁਹਾਨੂੰ ਬਹੁਤ-ਬਹੁਤ ਵਧਾਈਆਂ।'

ਉਨ੍ਹਾਂ ਨੇ ਇਸ ਪੋਸਟ ਦੇ ਨਾਲ ਫਿਲਮ ਦਾ ਮਸ਼ਹੂਰ ਡਾਇਲਾਗ 'ਮਾਈ ਨੇਮ ਇਜ਼ ਖਾਨ ਐਂਡ ਆਈ ਐਮ ਨਾਟ ਏ ਟ੍ਰੇਰੀਸਟ' ਵੀ ਲਿਖਿਆ। ਸ਼ਾਹਰੁਖ ਨੇ ਵੀ ਪਾਉਲੋ ਕੋਏਲਹੋ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸ਼ਾਹਰੁਖ ਨੇ ਲਿਖਿਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਮੇਰੀ ਕਾਮਨਾ ਹੈ ਕਿ ਤੁਸੀਂ ਸਿਹਤਮੰਦ ਅਤੇ ਖੁਸ਼ ਰਹੋ। ਸ਼ਾਹਰੁਖ ਖਾਨ ਅਤੇ ਕਾਜੋਲ ਸਟਾਰਰ ਫਿਲਮ ਮਾਈ ਨੇਮ ਇਜ਼ ਖਾਨ 2010 ਵਿੱਚ ਰਿਲੀਜ਼ ਹੋਈ ਸੀ।

ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਸੀ। ਫਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ ਦਾ ਪਲਾਟ ਇੱਕ ਮੁਸਲਿਮ ਨੌਜਵਾਨ ਨਾਲ ਵਿਤਕਰੇ 'ਤੇ ਆਧਾਰਿਤ ਹੈ। ਫਿਲਮ 'ਚ ਸ਼ਾਹਰੁਖ ਨੇ ਇਕ ਮੁਸਲਿਮ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ, ਜੋ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਅੱਤਵਾਦੀ ਨਹੀਂ ਹੈ। ਜੇਕਰ ਪਠਾਨ ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਹੁਣ ਤੱਕ 700 ਕਰੋੜ ਦੀ ਕਮਾਈ ਕਰ ਲਈ ਹੈ। ਪਠਾਨ ਦੀ ਨਜ਼ਰ ਹੁਣ 'ਦੰਗਲ' ਦੇ ਰਿਕਾਰਡ 'ਤੇ ਹੋਵੇਗੀ, ਜਿਸ ਦੇ ਹਿੰਦੀ ਸੰਸਕਰਣ ਨੇ 374.43 ਕਰੋੜ ਰੁਪਏ ਕਮਾਏ ਸਨ। ਦੰਗਲ ਦਾ ਰਿਕਾਰਡ ਤੋੜਨ ਦੇ ਨਾਲ ਹੀ 'ਪਠਾਨ' ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਬਣ ਜਾਵੇਗੀ।

Related Stories

No stories found.
logo
Punjab Today
www.punjabtoday.com