ਲਾਇਗਰ 'ਚ ਵਿਜੇ ਦੇਵਰਕੋਂਡਾ ਤੇ ਅਨੰਨਿਆ ਦੀ ਕਿਊਟ ਕੈਮਿਸਟਰੀ ਨੇ ਮਚਾਇਆ ਧਮਾਲ

ਲਾਇਗਰ 'ਚ ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਵਿਚਾਲੇ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਵਿਜੇ ਦੇਵਰਕੋਂਡਾ ਫਿਲਮ 'ਲਾਇਗਰ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ।
ਲਾਇਗਰ 'ਚ ਵਿਜੇ ਦੇਵਰਕੋਂਡਾ ਤੇ ਅਨੰਨਿਆ ਦੀ ਕਿਊਟ ਕੈਮਿਸਟਰੀ ਨੇ ਮਚਾਇਆ ਧਮਾਲ

ਫਿਲਮ ਲਾਇਗਰ ਦਾ ਤੀਜਾ ਗੀਤ 'ਆਫਤ' ਨੇ ਰਿਲੀਜ਼ ਹੁੰਦਿਆਂ ਹੀ ਧਮਾਲ ਮਚਾ ਦਿਤਾ ਹੈ । ਇਸ ਤੋਂ ਪਹਿਲਾਂ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਟਵਿੱਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਅਭਿਨੇਤਾ ਵਿਜੇ ਦੇਵਰਕੋਂਡਾ ਨੇ ਲਿਖਿਆ, ਹਮੇਸ਼ਾ ਇਕ ਖੂਬਸੂਰਤ ਡਰਾਮਾ ਰਾਣੀ ਹੁੰਦੀ ਹੈ, ਜੋ ਮਾਂ ਅਤੇ ਬੇਟੇ ਦੇ ਵਿਚਕਾਰ ਆਉਂਦੀ ਹੈ।

ਵੀਡੀਓ 'ਚ ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਵਿਚਾਲੇ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਵਿਜੇ ਦੇਵਰਕੋਂਡਾ ਫਿਲਮ ' ਲਾਇਗਰ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਪ੍ਰਸ਼ੰਸਕ ਫਿਲਮ ' ਲਾਇਗਰ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਿਜੇ ਦੇਵਰਕੋਂਡਾ ਦੀ ਫੀਮੇਲ ਫੈਨ ਫਾਲੋਇੰਗ ਲਗਾਤਾਰ ਵੱਧ ਰਹੀ ਹੈ।ਇਨ੍ਹਾਂ ਦਿਨਾਂ 'ਚ ਫਿਲਮ ਦੀ ਪ੍ਰਮੋਸ਼ਨ ਜ਼ੋਰਾਂ 'ਤੇ ਚੱਲ ਰਹੀ ਹੈ।

ਫਿਲਮ ਦੀ ਦੋਵੇਂ ਸਟਾਰ ਕਾਸਟ ਪ੍ਰਮੋਸ਼ਨ ਲਈ ਮੁੰਬਈ ਲੋਕਲ 'ਚ ਸਫਰ ਕਰਦੇ ਨਜ਼ਰ ਆਏ। ਹਾਲ ਹੀ ਵਿੱਚ ਇੱਕ ਪ੍ਰਮੋਸ਼ਨਲ ਈਵੈਂਟ ਵਿੱਚ ਇੰਨੀ ਭੀੜ ਸੀ ਕਿ ਇੱਕ ਲੜਕੀ ਦਮ ਘੁੱਟਣ ਕਾਰਨ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਪੂਰਾ ਸਮਾਗਮ ਰੱਦ ਕਰਨਾ ਪਿਆ। ਇਸ ਫਿਲਮ ਦੇ ਹੁਣ ਤੱਕ ਦੋ ਗੀਤ 'ਅੱਕੜੀ-ਪਕੜੀ' ਅਤੇ 'ਵਾਟ ਲਗਾ ਦਿਆਂਗੇ' ਰਿਲੀਜ਼ ਹੋ ਚੁੱਕੇ ਹਨ। ਦੋਵਾਂ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਵਿਜੇ ਦੇਵਰਕੋਂਡਾ ਤੋਂ ਇਲਾਵਾ ਅਨੰਨਿਆ ਪਾਂਡੇ, ਰਾਮਿਆ ਕ੍ਰਿਸ਼ਣਨ, ਮਾਈਕ ਟਾਇਸਨ, ਰੋਨਿਤ ਰਾਏ ਅਤੇ ਮਕਰੰਦ ਦੇਸ਼ਪਾਂਡੇ ਲਾਇਗਰ 'ਚ ਨਜ਼ਰ ਆਉਣਗੇ। ਹਾਲ ਹੀ 'ਚ ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਨੂੰ ਕਰਨ ਜੌਹਰ ਦੇ ਮਸ਼ਹੂਰ ਚੈਟ ਸ਼ੋਅ 'ਕੈਫੀ ਵਿਦ ਕਰਨ' 'ਚ ਇਕੱਠੇ ਦੇਖਿਆ ਗਿਆ ਸੀ। ਫਿਲਮ ਦਾ ਨਿਰਦੇਸ਼ਨ ਪੁਰੀ ਜਗਨਨਾਥ ਨੇ ਕੀਤਾ ਹੈ।

ਫਿਲਮ ਦਾ ਨਿਰਮਾਣ ਧਰਮਾ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਇਹ ਫਿਲਮ 25 ਅਗਸਤ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ। ਫਿਲਮ ਦੀ ਗੱਲ ਕਰੀਏ ਤਾਂ ਇਸ ਨੂੰ ਕਰਨ ਜੌਹਰ ਦੁਆਰਾ ਨਿਰਮਿਤ ਅਤੇ ਪੁਰੀ ਜਗਨਨਾਥ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਵਿਜੇ ਫਿਲਮ ਰਾਹੀਂ ਹਿੰਦੀ ਸਿਨੇਮਾ 'ਚ ਡੈਬਿਊ ਕਰ ਰਹੇ ਹਨ। ਵਿਜੇ ਨਾਲ ਅਨੰਨਿਆ ਪਾਂਡੇ, ਰਾਮਿਆ ਕ੍ਰਿਸ਼ਣਮ ਮੁੱਖ ਭੂਮਿਕਾ ਵਿੱਚ ਹਨ। ਹਾਲਾਂਕਿ ਫਿਲਮ ਵਿੱਚ ਮਾਈਕ ਟਾਇਸਨ ਵੀ ਹਨ, ਪਰ ਇਸ ਵਿੱਚ ਉਨ੍ਹਾਂ ਦਾ ਇੱਕ ਕੈਮਿਓ ਹੈ। ਇਹ ਫਿਲਮ 25 ਅਗਸਤ ਨੂੰ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Related Stories

No stories found.
Punjab Today
www.punjabtoday.com