ਪ੍ਰਿਅੰਕਾ ਚੋਪੜਾ ਹੁਣ ਜੌਨ ਸੀਨਾ ਨਾਲ ਕਰੇਗੀ ਐਕਸ਼ਨ, ਨਵੇਂ ਪ੍ਰੋਜੈਕਟ ਸ਼ੁਰੂ

ਪ੍ਰਿਅੰਕਾ ਚੋਪੜਾ ਭਾਵੇਂ ਕੁਝ ਸਮੇਂ ਤੋਂ ਬਾਲੀਵੁੱਡ ਇੰਡਸਟਰੀ ਤੋਂ ਗਾਇਬ ਹੈ, ਪਰ ਅਦਾਕਾਰਾ ਹਾਲੀਵੁੱਡ ਸਿਨੇਮਾ ਵਿੱਚ ਆਪਣੀ ਪ੍ਰਤਿਭਾ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।
ਪ੍ਰਿਅੰਕਾ ਚੋਪੜਾ ਹੁਣ ਜੌਨ ਸੀਨਾ ਨਾਲ ਕਰੇਗੀ ਐਕਸ਼ਨ, ਨਵੇਂ ਪ੍ਰੋਜੈਕਟ ਸ਼ੁਰੂ

ਪ੍ਰਿਅੰਕਾ ਚੋਪੜਾ ਨੇ ਪਿੱਛਲੇ ਦਿਨੀ ਬਾਲੀਵੁੱਡ ਮਾਫੀਆ 'ਤੇ ਬਿਆਨ ਦੇ ਕੇ ਬਾਲੀਵੁੱਡ ਵਿਚ ਧਮਾਕਾ ਕਰ ਦਿਤਾ ਸੀ। ਪ੍ਰਿਅੰਕਾ ਚੋਪੜਾ ਭਾਵੇਂ ਕੁਝ ਸਮੇਂ ਤੋਂ ਬਾਲੀਵੁੱਡ ਇੰਡਸਟਰੀ ਤੋਂ ਗਾਇਬ ਹੈ, ਪਰ ਅਦਾਕਾਰਾ ਹਾਲੀਵੁੱਡ ਸਿਨੇਮਾ ਵਿੱਚ ਆਪਣੀ ਪ੍ਰਤਿਭਾ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।

ਦੇਸੀ ਗਰਲ ਪ੍ਰਿਅੰਕਾ ਚੋਪੜਾ ਜਲਦ ਹੀ ਰੂਸੋ ਬ੍ਰਦਰਜ਼ ਦੀ ਵੈੱਬ ਸੀਰੀਜ਼ 'ਸਿਟਾਡੇਲ' 'ਚ ਨਜ਼ਰ ਆਵੇਗੀ, ਜਿਸਨੂੰ ਅਦਾਕਾਰਾ ਭਾਰਤ 'ਚ ਵੀ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਹੁਣ ਪ੍ਰਿਅੰਕਾ ਚੋਪੜਾ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ। ਪ੍ਰਿਯੰਕਾ ਨੇ ਡਬਲਯੂਡਬਲਯੂਈ ਚੈਂਪੀਅਨ ਜਾਨ ਸੀਨਾ ਦੇ ਨਾਲ ਇੱਕ ਵੱਡਾ ਪ੍ਰੋਜੈਕਟ ਸਾਈਨ ਕੀਤਾ ਹੈ।

ਪ੍ਰਿਅੰਕਾ ਚੋਪੜਾ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕਰਨ ਲਈ ਸੋਸ਼ਲ ਮੀਡੀਆ ਪੋਸਟਾਂ ਦਾ ਸਹਾਰਾ ਲਿਆ ਹੈ। ਅਭਿਨੇਤਰੀ ਨੂੰ ਇਕ ਲੇਖ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੇਖਿਆ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਹੁਣ ਜੌਨ ਸੀਨਾ ਅਤੇ ਇਦਰੀਸ ਐਲਬਾ ਨਾਲ ਕੰਮ ਕਰਨ ਜਾ ਰਹੀ ਹੈ। ਇਹ ਪ੍ਰੋਜੈਕਟ 'ਹੇਡਸ ਆਫ਼ ਸਟੇਟ' ਨਾਮ ਦੀ ਫ਼ਿਲਮ ਹੈ। ਖਬਰਾਂ ਦੀ ਮੰਨੀਏ ਤਾਂ ਇਹ ਹਾਲੀਵੁੱਡ ਫਿਲਮ ਇਸ ਸਾਲ ਮਈ ਮਹੀਨੇ 'ਚ ਰਿਲੀਜ਼ ਹੋਵੇਗੀ। ਅਭਿਨੇਤਰੀ ਦੀ ਇਸ ਪੋਸਟ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ।

ਲੇਖ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਕੈਪਸ਼ਨ 'ਚ ਲਿਖਿਆ, 'LETS GO।' ਇਸਦੇ ਨਾਲ ਹੀ ਪੀਸੀ ਨੇ ਜਾਨ ਸੀਨਾ ਅਤੇ ਇਦਰੀਸ ਐਲਬਾ ਨੂੰ ਟੈਗ ਕਰਦੇ ਹੋਏ 'ਲੈਟਸ ਗੋ' ਲਿਖਿਆ ਹੈ। ਅਦਾਕਾਰਾ ਦੇ ਇਸ ਐਲਾਨ ਤੋਂ ਪ੍ਰਸ਼ੰਸਕ ਕਿੰਨੇ ਖੁਸ਼ ਹਨ, ਇਸ ਦਾ ਅੰਦਾਜ਼ਾ ਪੋਸਟ 'ਤੇ ਆ ਰਹੇ ਲਾਈਕਸ ਤੋਂ ਲਗਾਇਆ ਜਾ ਸਕਦਾ ਹੈ। ਪ੍ਰਿਅੰਕਾ ਦੀ ਪੋਸਟ ਨੂੰ ਕੁਝ ਹੀ ਘੰਟਿਆਂ ਵਿੱਚ ਲੱਖਾਂ ਲਾਈਕਸ ਮਿਲ ਚੁੱਕੇ ਹਨ ਅਤੇ ਇਹ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਸਿਟਾਡੇਲ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਅਭਿਨੇਤਰੀ ਇਸ ਦੇ ਲਈ ਭਾਰਤ ਆਈ ਹੈ ਅਤੇ ਇਸ ਦੇ ਨਾਲ ਈਵੈਂਟ 'ਚ ਸ਼ਾਨਦਾਰ ਤਰੀਕੇ ਨਾਲ ਪ੍ਰਮੋਸ਼ਨ ਵੀ ਕੀਤੀ ਹੈ। ਰੂਸੋ ਬ੍ਰਦਰਜ਼ ਦੀ ਸੀਰੀਜ਼ 'ਸਿਟਾਡੇਲ' ਦੇ ਪ੍ਰੀਮੀਅਰ 'ਤੇ ਪ੍ਰਿਅੰਕਾ ਦੇ ਨਾਲ ਉਸ ਦੇ ਸਹਿ-ਕਲਾਕਾਰ ਰਿਚਰਡ ਮੈਡਨ ਵੀ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਐਮਾਜ਼ਾਨ ਸਟੂਡੀਓ ਦੀ ਇਹ ਸੀਰੀਜ਼ ਝੂਠ, ਧੋਖੇ, ਐਡਵੈਂਚਰ ਅਤੇ ਸਸਪੈਂਸ ਨਾਲ ਭਰਪੂਰ ਪ੍ਰੇਮ ਕਹਾਣੀ ਹੈ। ਇਹ 28 ਅਪ੍ਰੈਲ, 2023 ਤੋਂ ਸਟ੍ਰੀਮਿੰਗ ਹੋਵੇਗੀ।

Related Stories

No stories found.
logo
Punjab Today
www.punjabtoday.com