ਜਜ਼ਬੇ ਨੂੰ ਸਲਾਮ : ਪ੍ਰਿਅੰਕਾ ਚੋਪੜਾ ਨੇ ਕੀਤੀ ਈਰਾਨੀ ਔਰਤਾਂ ਦੀ ਤਾਰੀਫ਼

ਜਜ਼ਬੇ ਨੂੰ ਸਲਾਮ : ਪ੍ਰਿਅੰਕਾ ਚੋਪੜਾ ਨੇ ਕੀਤੀ ਈਰਾਨੀ ਔਰਤਾਂ ਦੀ ਤਾਰੀਫ਼

ਪ੍ਰਿਅੰਕਾ ਨੇ ਕਿਹਾ ਹੈ, ਕਿ ਜੋ ਆਵਾਜ਼ਾਂ ਖਾਮੋਸ਼ ਸਨ, ਉਹ ਆਉਣ ਵਾਲੇ ਸਮੇਂ ਵਿੱਚ ਜਵਾਲਾਮੁਖੀ ਵਾਂਗ ਫਟਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨੀ ਔਰਤਾਂ ਦੇ ਹੌਂਸਲੇ ਅਤੇ ਜਜ਼ਬੇ ਦੀ ਵੀ ਤਾਰੀਫ ਕੀਤੀ ਹੈ।

ਈਰਾਨ 'ਚ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਤੋਂ ਹੀ ਉੱਥੇ ਦੀਆਂ ਔਰਤਾਂ ਸਰਕਾਰ ਅਤੇ ਪੁਲਿਸ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਨੇ ਈਰਾਨ 'ਚ ਚੱਲ ਰਹੇ ਔਰਤਾਂ ਦੇ ਵਿਰੋਧ 'ਚ ਆਪਣਾ ਸਮਰਥਨ ਦਿੱਤਾ ਹੈ।

ਇਸ ਮਾਮਲੇ ਵਿੱਚ ਪ੍ਰਿਅੰਕਾ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ। ਪ੍ਰਿਅੰਕਾ ਨੇ ਕਿਹਾ ਹੈ ਕਿ ਜੋ ਆਵਾਜ਼ਾਂ ਖਾਮੋਸ਼ ਸਨ, ਉਹ ਆਉਣ ਵਾਲੇ ਸਮੇਂ ਵਿੱਚ ਜਵਾਲਾਮੁਖੀ ਵਾਂਗ ਫਟਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨੀ ਔਰਤਾਂ ਦੇ ਹੌਂਸਲੇ ਅਤੇ ਜਜ਼ਬੇ ਦੀ ਵੀ ਤਾਰੀਫ ਕੀਤੀ ਹੈ।

ਪ੍ਰਿਯੰਕਾ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ- ''ਮਹਸਾ ਅਮੀਨੀ ਨਾਂ ਦੀ ਇਕ ਮੁਟਿਆਰ ਜਿਸ ਨੂੰ ਈਰਾਨ ਦੀ ਨੈਤਿਕਤਾ ਪੁਲਿਸ ਨੇ ਸਿਰਫ ਇਸ ਲਈ ਮਾਰ ਦਿੱਤਾ, ਕਿਉਂਕਿ ਉਸ ਨੇ ਸਹੀ ਢੰਗ ਨਾਲ ਹਿਜਾਬ ਨਹੀਂ ਪਹਿਨਿਆ ਹੋਇਆ ਸੀ, ਅੱਜ ਉਸ ਮਾਸੂਮ ਬੱਚੀ ਦੇ ਸਮਰਥਨ 'ਚ ਈਰਾਨ ਸਮੇਤ ਦੁਨੀਆ ਭਰ ਦੀਆਂ ਔਰਤਾਂ ਖੜ ਗਈਆਂ ਹਨ। ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ, ਜਨਤਕ ਤੌਰ 'ਤੇ ਆਪਣੇ ਵਾਲ ਕੱਟ ਰਹੇ ਹਨ ਅਤੇ ਹੋਰ ਵੀ ਕਈ ਤਰੀਕਿਆਂ ਨਾਲ ਵਿਰੋਧ ਕਰ ਰਹੇ ਹਨ।

ਅੱਜ ਤੱਕ ਜੋ ਆਵਾਜ਼ਾਂ ਖਾਮੋਸ਼ ਸਨ, ਉਹ ਆਉਣ ਵਾਲੇ ਸਮੇਂ ਵਿੱਚ ਜਵਾਲਾਮੁਖੀ ਵਾਂਗ ਫਟਣਗੀਆਂ।ਆਪਣੀ ਪੋਸਟ 'ਚ ਈਰਾਨੀ ਔਰਤਾਂ ਦੀ ਤਾਰੀਫ ਕਰਦੇ ਹੋਏ ਪ੍ਰਿਯੰਕਾ ਨੇ ਅੱਗੇ ਲਿਖਿਆ- ਮੈਂ ਤੁਹਾਡੀ ਹਿੰਮਤ ਅਤੇ ਜਨੂੰਨ ਦੀ ਪ੍ਰਸ਼ੰਸਾ ਕਰਦੀ ਹਾਂ, ਆਪਣੀ ਜਾਨ ਨੂੰ ਖਤਰੇ 'ਚ ਪਾਉਣਾ ਕੋਈ ਆਸਾਨ ਕੰਮ ਨਹੀਂ ਹੈ। ਤੁਸੀਂ ਦਲੇਰ ਔਰਤਾਂ ਹੋ, ਜੋ ਹਰ ਰੋਜ਼ ਮੌਤ ਨਾਲ ਲੜ ਰਹੀਆਂ ਹਨ।

ਆਪਣੀ ਪੋਸਟ 'ਚ ਪ੍ਰਿਅੰਕਾ ਨੇ ਸਰਕਾਰ 'ਚ ਬੈਠੇ ਲੋਕਾਂ ਨੂੰ ਅਪੀਲ ਕੀਤੀ ਹੈ, ਕਿ ਉਹ ਉਨ੍ਹਾਂ ਔਰਤਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਜੋ ਸਭ ਕੁਝ ਛੱਡ ਕੇ ਇਸ ਅੰਦੋਲਨ 'ਚ ਹਿੱਸਾ ਲੈ ਰਹੀਆਂ ਹਨ। ਆਪਣੀ ਪੋਸਟ ਰਾਹੀਂ ਪ੍ਰਿਅੰਕਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ, ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਮੁਹਿੰਮਾਂ ਨੂੰ ਹੋਰ ਮਜ਼ਬੂਤ ​​ਕੀਤਾ ਜਾ ਸਕੇ।

ਦੱਸ ਦੇਈਏ ਕਿ ਈਰਾਨ ਦੀ ਨੈਤਿਕਤਾ ਪੁਲਿਸ ਨੇ ਮਾਹਸਾ ਅਮੀਨੀ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਾਰਨ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਹਿਰਾਸਤ ਵਿੱਚ ਉਸਦੀ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਸਿਹਤ ਵਿਗੜਨ ਕਾਰਨ ਮਹਿਸਾ ਦੀ ਮੌਤ ਹੋ ਗਈ। ਦੂਜੇ ਪਾਸੇ ਜੇਕਰ ਸਥਾਨਕ ਲੋਕਾਂ ਦੀ ਮੰਨੀਏ ਤਾਂ ਮਹਾਸ਼ਾ ਦੀ ਮੌਤ ਸਿਹਤ ਵਿਗੜਨ ਕਾਰਨ ਨਹੀਂ ਸਗੋਂ, ਪੁਲਿਸ ਦੀ ਕੁੱਟਮਾਰ ਕਾਰਨ ਹੋਈ ਸੀ।

logo
Punjab Today
www.punjabtoday.com