ਪ੍ਰਿਅੰਕਾ ਚੋਪੜਾ ਨੇ ਦੱਸਿਆ ਨਿਰਦੇਸ਼ਕ ਮੇਰੀ ਅੰਡਰਵੀਅਰ ਦੇਖਣਾ ਚਾਹੁੰਦਾ ਸੀ

ਪ੍ਰਿਅੰਕਾ ਚੋਪੜਾ ਨੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਨਿਰਦੇਸ਼ਕ ਉਨ੍ਹਾਂ ਦੀ ਅੰਡਰਵੀਅਰ ਦੇਖਣਾ ਚਾਹੁੰਦਾ ਸੀ। ਪ੍ਰਿਅੰਕਾ ਚੋਪੜਾ ਨੇ ਕਿਹਾ ਕਿ ਇਹ ਘਟਨਾ ਸਾਲ 2002-2003 ਵਿਚ ਵਾਪਰੀ ਸੀ।
ਪ੍ਰਿਅੰਕਾ ਚੋਪੜਾ ਨੇ ਦੱਸਿਆ ਨਿਰਦੇਸ਼ਕ ਮੇਰੀ ਅੰਡਰਵੀਅਰ ਦੇਖਣਾ ਚਾਹੁੰਦਾ ਸੀ

ਪ੍ਰਿਅੰਕਾ ਚੋਪੜਾ ਅੱਜ ਕਲ ਬਾਲੀਵੁੱਡ ਬਾਰੇ ਖੁਲ ਕੇ ਬੋਲ ਰਹੀ ਹੈ । ਹਾਲ ਹੀ 'ਚ ਪ੍ਰਿਅੰਕਾ ਚੋਪੜਾ ਨੇ ਦੱਸਿਆ ਕਿ ਕਿਵੇਂ ਉਸਨੂੰ ਇੰਡਸਟਰੀ 'ਚ ਲੋਕਾਂ ਨੇ ਬਾਹਰ ਕਰ ਦਿਤਾ ਸੀ। ਪ੍ਰਿਅੰਕਾ ਨੇ ਕਿਹਾ ਸੀ ਕਿ ਖੁਦ ਨੂੰ ਸਾਰਿਆਂ ਦੇ ਨਾਲ ਖੜਾ ਰੱਖਣ ਲਈ ਉਸਨੂੰ ਇੰਡਸਟਰੀ ਦੇ ਲੋਕਾਂ ਨਾਲ ਬੀਫ ਵੀ ਖਾਣਾ ਪਿਆ ਸੀ। ਪ੍ਰਿਅੰਕਾ ਨੇ ਕਿਹਾ ਸੀ ਕਿ ਉਹ ਇੰਡਸਟਰੀ 'ਚ ਰਾਜਨੀਤੀ ਤੋਂ ਥੱਕ ਚੁੱਕੀ ਸੀ।

ਪ੍ਰਿਅੰਕਾ ਚੋਪੜਾ ਨੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਨਿਰਦੇਸ਼ਕ ਉਨ੍ਹਾਂ ਦੇ ਅੰਡਰਵੀਅਰ ਦੇਖਣਾ ਚਾਹੁੰਦੇ ਸਨ। ਇਸ ਬਾਰੇ ਇਕ ਮਸ਼ਹੂਰ ਮੈਗਜ਼ੀਨ ਨਾਲ ਗੱਲ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਇਹ ਘਟਨਾ ਸਾਲ 2002-2003 ਵਿਚ ਵਾਪਰੀ ਸੀ, ਜਿਸ ਵਿਚ ਉਸਨੂੰ ਇਕ ਅੰਡਰਕਵਰ ਲੜਕੀ ਦਾ ਕਿਰਦਾਰ ਨਿਭਾਉਣਾ ਸੀ।

ਪ੍ਰਿਅੰਕਾ ਚੋਪੜਾ ਨੇ ਦੱਸਿਆ ਕਿ ਉਹ ਉਦੋਂ ਇੰਡਸਟਰੀ ਵਿੱਚ ਨਵੀਂ ਸੀ ਅਤੇ ਇੱਕ ਅਜਿਹੇ ਨਿਰਦੇਸ਼ਕ ਨਾਲ ਕੰਮ ਕਰ ਰਹੀ ਸੀ, ਜਿਸਨੂੰ ਉਹ ਪਹਿਲਾਂ ਕਦੇ ਨਹੀਂ ਮਿਲੀ ਸੀ। ਆਪਣੇ ਖਾਸ ਸੀਨ ਬਾਰੇ ਗੱਲ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਕਿਹਾ ਸੀ ਕਿ ਉਹ ਇੱਕ ਅੰਡਰਕਵਰ ਏਜੰਟ ਦੀ ਭੂਮਿਕਾ ਵਿੱਚ ਸੀ, ਉਸਨੂੰ ਇੱਕ ਲੜਕੇ ਨੂੰ ਭਰਮਾਉਣਾ ਸੀ। ਇਸ ਦੇ ਲਈ ਉਨ੍ਹਾਂ ਨੂੰ ਆਪਣੇ ਸਰੀਰ ਦੇ ਕੱਪੜੇ ਉਤਾਰਨੇ ਸਨ।

ਪ੍ਰਿਅੰਕਾ ਚਾਹੁੰਦੀ ਸੀ ਕਿ ਇਸ ਸੀਨ ਲਈ ਉਸਨੂੰ ਕਈ ਕੱਪੜਿਆਂ 'ਚ ਦੇਖਿਆ ਜਾਵੇ, ਪਰ ਨਿਰਦੇਸ਼ਕ ਨੇ ਕਿਹਾ- ਨਹੀਂ, ਉਹ ਪ੍ਰਿਅੰਕਾ ਦਾ ਅੰਡਰਵੀਅਰ ਦੇਖਣਾ ਚਾਹੁੰਦਾ ਹੈ, ਨਹੀਂ ਤਾਂ ਕੋਈ ਇਸ ਫਿਲਮ ਨੂੰ ਦੇਖਣ ਕਿਉਂ ਆਵੇਗਾ। ਪ੍ਰਿਅੰਕਾ ਚੋਪੜਾ ਨੇ ਅੱਗੇ ਕਿਹਾ, 'ਡਾਇਰੈਕਟਰ ਨੇ ਮੈਨੂੰ ਇਹ ਗੱਲ ਸਿੱਧੇ ਤੌਰ 'ਤੇ ਨਹੀਂ ਕਹੀ, ਪਰ ਮੇਰੇ ਸਾਹਮਣੇ ਮੇਰੇ ਸਟਾਈਲਿਸਟ ਨੂੰ ਕਿਹਾ।' ਪ੍ਰਿਅੰਕਾ ਨੇ ਕਿਹਾ ਕਿ ਇਹ ਬਿਲਕੁਲ ਗੈਰ-ਮਨੁੱਖੀ ਪਲ ਸੀ।

ਪ੍ਰਿਅੰਕਾ ਨੇ ਕਿਹਾ ਕਿ ਉਸਨੂੰ ਇਹ ਅਹਿਸਾਸ ਸੀ, ਕਿ ਉਸ ਦੀ ਕਲਾ ਮਹੱਤਵਪੂਰਨ ਨਹੀਂ ਹੈ ਅਤੇ ਉਸਨੇ ਜੋ ਯੋਗਦਾਨ ਪਾਇਆ ਹੈ, ਉਹ ਮਹੱਤਵਪੂਰਨ ਨਹੀਂ ਹੈ। ਦੋ ਦਿਨ ਕੰਮ ਕਰਨ ਤੋਂ ਬਾਅਦ, ਪ੍ਰਿਅੰਕਾ ਨੇ ਆਖਰਕਾਰ ਫਿਲਮ ਨੂੰ ਟਾਲ ਦਿੱਤਾ ਅਤੇ ਆਪਣੀ ਜੇਬ ਵਿੱਚੋਂ ਪੈਸੇ ਦੇ ਕੇ ਪ੍ਰੋਡਕਸ਼ਨ ਹਾਊਸ ਨੂੰ ਟਾਟਾ ਕਰ ਦਿੱਤਾ। ਨਿਰਦੇਸ਼ਕ ਬਾਰੇ ਗੱਲ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ ਉਹ ਹਰ ਰੋਜ਼ ਉਸ ਨਿਰਦੇਸ਼ਕ ਦਾ ਚਿਹਰਾ ਨਹੀਂ ਦੇਖ ਸਕਦੀ ਸੀ।

Related Stories

No stories found.
logo
Punjab Today
www.punjabtoday.com