ਪ੍ਰਿਅੰਕਾ ਚੋਪੜਾ ਅੱਜਕਲ ਹਰ ਮੁੱਦੇ 'ਤੇ ਖੁਲ ਕੇ ਬੋਲ ਰਹੀ ਹੈ। ਪ੍ਰਿਅੰਕਾ ਚੋਪੜਾ ਹਾਲ ਹੀ 'ਚ ਹਾਲੀਵੁੱਡ ਸੀਰੀਜ਼ 'ਸਿਟਾਡੇਲ' 'ਚ ਨਜ਼ਰ ਆਈ ਸੀ। ਇਸ ਫਿਲਮ ਦੇ ਪ੍ਰਮੋਸ਼ਨ 'ਚ ਪ੍ਰਿਯੰਕਾ ਨੇ ਆਪਣੇ ਕਰੀਅਰ ਨਾਲ ਜੁੜੀਆਂ ਸਾਰੀਆਂ ਵੱਡੀਆਂ ਗੱਲਾਂ ਸਾਂਝੀਆਂ ਕੀਤੀਆਂ। ਉਸਨੇ ਹੁਣ ਆਪਣੀ ਗਲਤੀ ਮੰਨ ਲਈ ਹੈ, ਜਿਸ ਕਾਰਨ ਉਸਨੂੰ ਆਪਣੇ ਕਰੀਅਰ 'ਚ ਕਾਫੀ ਨੁਕਸਾਨ ਉਠਾਉਣਾ ਪਿਆ ਸੀ।
'ਦਿ ਹਾਵਰਡ ਸਟਰਨ' ਸ਼ੋਅ 'ਚ 'ਐਤਰਾਜ਼' ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਮੰਨਿਆ ਕਿ ਉਸਨੂੰ ਪਲਾਸਟਿਕ ਸਰਜਰੀ ਕਾਰਨ ਕਈ ਕਾਰਨਾਂ ਕਰਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ । ਇੰਨਾ ਹੀ ਨਹੀਂ ਕਰੀਅਰ ਵੀ ਦਾਅ 'ਤੇ ਲੱਗ ਗਿਆ ਸੀ। ਪ੍ਰਿਅੰਕਾ ਚੋਪੜਾ ਨੇ 'ਦਿ ਹਾਵਰਡ ਸਟਰਨ' ਸ਼ੋਅ 'ਤੇ ਖੁਲਾਸਾ ਕੀਤਾ ਕਿ ਉਸ ਨੂੰ 'ਨੱਕ ਦੀ ਸਰਜਰੀ' ਤੋਂ ਬਾਅਦ ਤਿੰਨ ਫਿਲਮਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਹ ਉਸਦੇ ਕਰੀਅਰ ਦਾ ਕਾਲਾ ਦੌਰ ਸੀ।
ਸਾਬਕਾ ਮਿਸ ਵਰਲਡ ਪ੍ਰਿਅੰਕਾ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਮੇਰਾ ਚਿਹਰਾ ਬਿਲਕੁਲ ਵੱਖਰਾ ਦਿਖਣ ਲੱਗ ਪਿਆ ਸੀ। ਮੈਂ ਖੁਦ ਡਿਪਰੈਸ਼ਨ ਵਿੱਚ ਚਲੀ ਗਈ ਸੀ। ਇਸ ਕਾਰਨ ਮੇਰਾ ਬਾਲੀਵੁੱਡ ਕਰੀਅਰ ਵੀ ਦਾਅ 'ਤੇ ਲੱਗ ਗਿਆ ਸੀ। ਪ੍ਰਿਅੰਕਾ ਚੋਪੜਾ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ। ਉਸਦੀ ਬਦੌਲਤ ਹੀ ਉਹ ਉਸ ਦੌਰ ਤੋਂ ਬਾਹਰ ਆ ਸਕੀ। ਪ੍ਰਿਅੰਕਾ ਨੇ ਦੱਸਿਆ ਕਿ ਮੈਂ ਬਹੁਤ ਡਰੀ ਹੋਈ ਸੀ। ਪਰ ਮੇਰੇ ਪਿਤਾ ਜੀ ਨੇ ਮੈਨੂੰ ਹਿੰਮਤ ਦਿੱਤੀ। ਮੇਰਾ ਹੱਥ ਫੜਿਆ ਅਤੇ ਮੈਨੂੰ ਮੇਰਾ ਗੁਆਚਿਆ ਭਰੋਸਾ ਦਿੱਤਾ।
ਪ੍ਰਿਅੰਕਾ ਚੋਪੜਾ ਨੇ ਦੱਸਿਆ ਕਿ ਨੱਕ ਦੀ ਸਰਜਰੀ ਕਾਰਨ ਉਸਨੂੰ ਤਿੰਨ ਫਿਲਮਾਂ ਗੁਆਉਣੀਆਂ ਪਈਆਂ ਸਨ । ਪਰ 'ਗਦਰ' ਬਣਾਉਣ ਵਾਲੇ ਨਿਰਦੇਸ਼ਕ ਅਨਿਲ ਸ਼ਰਮਾ ਹੀ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਉਸਨੂੰ ਇਸ ਪ੍ਰਾਜੈਕਟ ਤੋਂ ਬਾਹਰ ਨਹੀਂ ਕੀਤਾ। ਉਸਨੇ ਖੁਲਾਸਾ ਕੀਤਾ ਕਿ ਉਹ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਸੀ। ਪਰ ਉਸਨੂੰ ਸਾਈਡ ਰੋਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ । ਪ੍ਰਿਅੰਕਾ ਚੋਪੜਾ ਨੇ ਕਈ ਸਾਲਾਂ ਤੋਂ ਬਾਲੀਵੁੱਡ ਵਿੱਚ ਕੰਮ ਕੀਤਾ ਹੈ ਅਤੇ ਹੁਣ ਹਾਲੀਵੁੱਡ ਵਿੱਚ ਕੰਮ ਕਰ ਰਹੀ ਹੈ। ਇਨ੍ਹਾਂ ਸਾਲਾਂ ਵਿਚ ਉਸਨੇ ਬਹੁਤ ਕੁਝ ਸਿੱਖਿਆ ਹੈ। ਪ੍ਰਿਅੰਕਾ ਚੋਪੜਾ ਨੇ ਖੁਲਾਸਾ ਕੀਤਾ ਹੈ ਕਿ ਇੱਕ ਸਮਾਂ ਸੀ ਜਦੋਂ ਉਹ ਬਾਲੀਵੁੱਡ ਵਿੱਚ ਮਾੜੇ ਦੌਰ ਵਿੱਚੋਂ ਲੰਘ ਰਹੀ ਸੀ। ਨੱਕ ਦੀ ਸਰਜਰੀ ਕਾਰਨ ਉਸਨੂੰ ਤਿੰਨ ਪ੍ਰੋਜੈਕਟ ਗੁਆਉਣੇ ਪਏ ਸਨ ।