ਪੰਜਾਬੀ ਅਦਾਕਾਰ ਕਾਕਾ ਕੌਤਕੀ ਦਾ ਦਿਹਾਂਤ

ਕਾਕਾ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ, ਖਰੜ ਵਿੱਚ ਕੀਤਾ ਜਾਵੇਗਾ।
ਪੰਜਾਬੀ ਅਦਾਕਾਰ ਕਾਕਾ ਕੌਤਕੀ ਦਾ ਦਿਹਾਂਤ

ਅੱਜ ਪੰਜਾਬੀ ਮਨੋਰੰਜਨ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਕਿਉਂਕਿ ਬਹੁਤ ਹੀ ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਪੋਲੀਵੁੱਡ ਅਦਾਕਾਰ ਕਾਕਾ ਕੌਤਕੀ ਦਾ ਦੇਹਾਂਤ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਕਾਕਾ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਨ੍ਹਾਂ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਕੀਤਾ ਜਾਵੇਗਾ।

ਇਸ ਖਬਰ ਨੇ ਸਭ ਨੂੰ ਸੋਗ ਵਿੱਚ ਪਾ ਦਿੱਤਾ ਹੈ। ਪਾਲੀਵੁੱਡ ਇੰਡਸਟਰੀ ਤੋਂ ਕਾਕਾ ਦੇ ਕਈ ਸਹਿ-ਕਲਾਕਾਰ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਆਪਣਾ ਸੋਗ ਸਾਂਝਾ ਕਰ ਰਹੇ ਹਨ।

ਮਰਹੂਮ ਅਦਾਕਾਰ ਕਾਕਾ ਕੌਤਕੀ ਦੀ ਤਸਵੀਰ ਸਾਂਝੀ ਕਰਦਿਆਂ ਕਰਮਜੀਤ ਅਨਮੋਲ ਲਿਖਦੇ ਹਨ- “ਅੱਲਵਿਦਾ ਕਾਕਾ ਕੌਤਕੀ ਵੀਰ ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ RIP”।

ਇਸ ਤੋਂ ਇਲਾਵਾ, ਗਾਇਕ-ਅਦਾਕਾਰ ਗੁਰਨਾਮ ਭੁੱਲਰ, ਜਿਨ੍ਹਾਂ ਨੇ ਕਾਕਾ ਨਾਲ 'ਸੁਰਖੀ ਬਿੰਦੀ' ਵਿੱਚ ਕੰਮ ਕੀਤਾ ਹੈ, ਨੇ ਲਿਖਿਆ - "ਯਾਰ ਇਹ ਕੈਸੇ ਰੰਗ ਨੇ ਵਾਹਿਗੁਰੂ ਦੇ 🙏🏻 R.I.P. ਕਾਕਾ ਬਾਈ 🙏🏻"। ਗੁਰਨਾਮ ਅਤੇ ਕਾਕਾ ਇੱਕ ਵਾਰ ਫਿਰ ਤੋਂ ਆਉਣ ਵਾਲੀ ਫਿਲਮ 'ਲੇਖ' ਵਿੱਚ ਇਕੱਠੇ ਕੰਮ ਕਰਨ ਵਾਲੇ ਸਨ।

ਰਘਵੀਰ ਬੋਲੀ ਨੇ ਇੱਰ ਪੋਸਟ ਚ ਲਿਖਿਆ - “ਯਕੀਨ ਨੀ ਹੋ ਰਿਹਾ ਯਾਰ 😞 ਕਾਕੇ ਬਾਈ ਆ ਕੌਤਕ ਕੋਈ ਵਧੀਆ ਨੀ ਕੀਤਾ ਤੂੰ😞😥ਅਜੇ ਤਾਂ ਭਰਾਵਾ ਇੰਨਾ ਕੰਮ ਕਰਨਾ ਸੀ 😥 ਬਹੁਤ ਹੱਸਮੁੱਖ ਨੇਕ ਰੂਹ ਸਾਨੂੰ ਛੱਡਕੇ ਚਲੀ ਗਈ 🙏🏻 ਵਾਹਿਗੁਰੂ ਆਤਮਾਂ ਨੂੰ ਸ਼ਾਂਤੀ ਦੇਣ ਬਾਈ 🙏🏻🙏🏻

ਗਾਇਕ-ਗੀਤਕਾਰ ਹੈਪੀ ਰਾਏਕੋਟੀ ਨੇ ਵੀ ਮਰਹੂਮ ਅਦਾਕਾਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਕੈਪਸ਼ਨ ਵਿੱਚ ਉਹ ਲਿਖਦੇ ਹਨ - “ਬਾਈ ਬਹੁਤ ਫੈਨ ਸੀ ਤੇਰਾ ਯਾਰਾ, ਹਾਲੇ ਤਾਂ ਮਿਲਿਆ ਵੀ ਨੀ ਸੀ ਤੈਨੂੰ ਪਰ ਤੇਰੇ ਬਾਰੇ ਜਗਦੀਪ ਸਿੱਧੂ ਬਾਈ ਨਾਲ ਗੱਲ ਹੋਈ ਸੀ ਇਕ ਦੋ ਵਾਰ ਪਰ ਇੱਕ ਚੰਗੇ ਅਦਾਕਰ ਨੂੰ ਮਿਲਣ ਦਾ ਸੁਪਨਾ ਈ ਰਹਿ ਗਿਆ। ਸਚਿਓਂ ਚੰਗਾ ਨੀ ਕੀਤਾ ਰੱਬਾ 😢#ਕਾਕਾਕੌਤਕੀ”

ਬਿੰਨੂ ਢਿੱਲੋ ਨੇ ਵੀ ਕਾਕੇ ਲਈ ਇੱਕ ਪੋਸਟ ਸਾਂਝੀ ਕੀਤੀ -“ਕਾਕਾ ਵੀਰ ਸਾਡੇ ‘ਚ ਨਹੀਂ ਰਿਹਾ , ਵਿਸ਼ਵਾਸ ਨੀ ਹੋ ਰਿਹਾ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀਂ ।🙏

ਮਰਹੂਮ ਅਦਾਕਾਰ ਕਾਕਾ ਕੌਤਕੀ ਕਈ ਮਸ਼ਹੂਰ ਪੰਜਾਬੀ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ। ਉਹਨਾਂ ਦੀਆਂ ਕੁਝ ਤਾਜ਼ਾ ਫਿਲਮਾਂ ਵਿੱਚ - 'ਸੁਫਨਾ', 'ਸੁਰਖੀ ਬਿੰਦੀ' ਅਤੇ 'ਭੱਜੋ ਵੀਰੋ ਵੇ' ਸ਼ਾਮਲ ਹਨ। ਉਨ੍ਹਾਂ ਦੇ ਦਿਹਾਂਤ ਨੇ ਇੰਡਸਟਰੀ ਤੋਂ ਇੱਕ ਬਹੁਤ ਹੀ ਹੁਨਰਮੰਦ ਕਲਾਕਾਰ ਖੋਹ ਲਿਆ ਹੈ, ਅਤੇ ਉਨ੍ਹਾਂ ਦੇ ਨਜ਼ਦੀਕੀ, ਪਿਆਰੇ ਅਤੇ ਪ੍ਰਸ਼ੰਸਕ ਜੋ ਦੁੱਖ ਮਹਿਸੂਸ ਕਰ ਰਹੇ ਹਨ, ਉਸ ਨੂੰ ਜ਼ਾਹਰ ਕਰਨ ਲਈ ਸ਼ਬਦ ਕਾਫ਼ੀ ਨਹੀਂ ਹਨ।

Related Stories

No stories found.
logo
Punjab Today
www.punjabtoday.com