ਪੁਸ਼ਪਾ 2 : 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ

ਫਿਲਮ ਦਾ ਪਹਿਲਾ ਭਾਗ ਬਾਕਸ ਆਫਿਸ 'ਤੇ ਕਾਫੀ ਹਿੱਟ ਰਿਹਾ ਸੀ। ਫਿਲਮ ਨੇ ਹਿੰਦੀ ਭਾਸ਼ਾ 'ਚ 100 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਪੁਸ਼ਪਾ 2 : 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ

ਪੁਸ਼ਪਾ ਮੂਵੀ ਨੂੰ ਪ੍ਰਸੰਸਕਾਂ ਅਤੇ ਆਲੋਚਕਾਂ ਦਾ ਭਰਪੂਰ ਸਮਰਥਨ ਮਿਲਿਆ ਸੀ। ਅੱਲੂ ਅਰਜੁਨ ਦੀ ਫਿਲਮ ਪੁਸ਼ਪਾ 2 ਨੂੰ ਆਉਣ ਵਾਲੇ ਸਮੇਂ ਵਿੱਚ ਪੈਨ ਇੰਡੀਆ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਫਿਲਮ ਦਾ ਪਹਿਲਾ ਭਾਗ ਬਾਕਸ ਆਫਿਸ 'ਤੇ ਕਾਫੀ ਹਿੱਟ ਰਿਹਾ ਸੀ। ਫਿਲਮ ਨੇ ਹਿੰਦੀ ਭਾਸ਼ਾ 'ਚ ਹੀ 100 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੇ ਦੂਜੇ ਭਾਗ ਨੂੰ ਲੈ ਕੇ ਵੀ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਮੋਸਟ ਅਵੇਟਿਡ ਫਿਲਮਾਂ ਦੀ ਲਿਸਟ 'ਚ ਇਸ ਨੇ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਅਤੇ ਸਲਮਾਨ ਖਾਨ ਦੀ ਫਿਲਮ ਟਾਈਗਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਕਿਆਸ ਲਗਾਏ ਜਾ ਰਹੇ ਹਨ ਕਿ ਪੁਸ਼ਪਾ 2 ਅਗਲੇ ਸਾਲ ਤੱਕ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਹਾਲ ਹੀ ਵਿੱਚ ਓਰਮੈਕਸ ਦੁਆਰਾ ਇੱਕ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਪੁਸ਼ਪਾ 2 ਨੇ 2023 ਦੀਆਂ ਸਭ ਤੋਂ ਉਡੀਕੀਆਂ ਗਈਆਂ ਫਿਲਮਾਂ ਵਿੱਚ ਸਿਖਰ 'ਤੇ ਆਪਣੀ ਜਗ੍ਹਾ ਬਣਾ ਲਈ ਹੈ।

ਪੁਸ਼ਪਾ 2 ਨੇ 2023 ਵਿੱਚ ਆਉਣ ਵਾਲੀਆਂ ਸਾਰੀਆਂ ਬਾਲੀਵੁੱਡ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਪੁਸ਼ਪਾ 2 ਨੇ ਜੋ ਫਿਲਮਾਂ ਨੂੰ ਪਿੱਛੇ ਛੱਡਿਆ ਹੈ, ਉਨ੍ਹਾਂ ਵਿੱਚ ਸ਼ਾਹਰੁਖ ਖਾਨ ਦੀ ਵਾਪਸੀ ਫਿਲਮ ਪਠਾਨ ਅਤੇ ਸਲਮਾਨ ਖਾਨ ਦੀ ਟਾਈਗਰ 3 ਨੇ ਵੀ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਸ਼ਾਹਰੁਖ ਦੀ ਫਿਲਮ ਡੰਕੀ ਅਤੇ ਪਠਾਨ ਵੀ ਚੌਥੇ ਅਤੇ ਪੰਜਵੇਂ ਸਥਾਨ 'ਤੇ ਹੈ।

ਤੁਹਾਨੂੰ ਦੱਸ ਦੇਈਏ ਕਿ ਪੁਸ਼ਪਾ ਦਾ ਪਹਿਲਾ ਭਾਗ 2021 ਦੇ ਅਖੀਰ ਵਿੱਚ ਰਿਲੀਜ਼ ਹੋਇਆ ਸੀ। ਕੋਵਿਡ ਦੀਆਂ ਪਾਬੰਦੀਆਂ ਅਤੇ 83 ਅਤੇ ਸਪਾਈਡਰ-ਮੈਨ - ਨੋ ਵੇ ਹੋਮ ਵਰਗੀਆਂ ਫਿਲਮਾਂ ਨਾਲ ਮੁਕਾਬਲੇ ਦੇ ਬਾਵਜੂਦ ਇਸ ਨੇ ਕਮਾਈ ਦੇ ਝੰਡੇ ਬੁਲੰਦ ਕੀਤੇ। ਪੁਸ਼ਪਰਾਜ ਦਾ ਅਲੂ ਅਰਜੁਨ ਦਾ ਕਿਰਦਾਰ ਸੋਸ਼ਲ ਮੀਡੀਆ ਤੋਂ ਹਰ ਪਾਸੇ ਮਸ਼ਹੂਰ ਹੋ ਗਿਆ ਸੀ। ਫਿਲਮ ਦੇ ਗੀਤ ਅਤੇ ਡਾਇਲਾਗ ਪ੍ਰਸ਼ੰਸਕਾਂ ਦੀ ਜ਼ੁਬਾਨ 'ਤੇ ਚੜ੍ਹ ਗਏ ਸਨ।

ਫਿਲਮ ਨੇ ਦੁਨੀਆ ਭਰ 'ਚ ਕਰੀਬ 350 ਕਰੋੜ ਦੀ ਕਮਾਈ ਕੀਤੀ ਸੀ। ਸੁਕੁਮਾਰ ਦੇ ਨਿਰਦੇਸ਼ਿਤ 'ਪੁਸ਼ਪਾ ਦਿ ਰਾਈਜ਼' ਵਿੱਚ ਅੱਲੂ ਅਰਜੁਨ, ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਸਿਲ ਮੁੱਖ ਭੂਮਿਕਾਵਾਂ ਵਿੱਚ ਸਨ। ਇਹੀ ਸਟਾਰਕਾਸਟ ਫਿਲਮ ਦੇ ਦੂਜੇ ਭਾਗ ਵਿੱਚ ਵੀ ਨਜ਼ਰ ਆਵੇਗੀ। ਫਿਲਮ ਦੇ ਦੂਜੇ ਭਾਗ ਦੀ ਸ਼ੂਟਿੰਗ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਹ ਫਿਲਮ ਅਗਲੇ ਸਾਲ ਤੱਕ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Related Stories

No stories found.
logo
Punjab Today
www.punjabtoday.com