
ਸਾਊਥ ਸੁਪਰਸਟਾਰ ਅੱਲੂ ਅਰਜੁਨ ਪੂਰੇ ਦੇਸ਼ 'ਚ ਧਮਾਲ ਮਚਾਉਣ ਤੋਂ ਬਾਅਦ ਹੁਣ ਵਿਦੇਸ਼ਾਂ 'ਚ ਵੀ ਆਪਣੇ ਜਲਵੇ ਦਿਖਾਉਂਦੇ ਨਜ਼ਰ ਆ ਸਕਦੇ ਹਨ। 'ਪੁਸ਼ਪਾ ਦਿ ਰਾਈਜ਼' ਦੀ ਸਫ਼ਲਤਾ ਤੋਂ ਬਾਅਦ ਅਦਾਕਾਰ ਕਿਸੇ ਹਾਲੀਵੁੱਡ ਪ੍ਰੋਜੈਕਟ ਵਿੱਚ ਨਜ਼ਰ ਆ ਸਕਦੇ ਹਨ ।
ਮੀਡੀਆ ਰਿਪੋਰਟਾਂ ਮੁਤਾਬਕ ਅੱਲੂ ਨੇ ਹਾਲ ਹੀ 'ਚ ਕਈ ਸਟੂਡੀਓ ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਊਯਾਰਕ 'ਚ ਇੰਡੀਆ ਡੇ ਪਰੇਡ ਦੌਰਾਨ ਉਨ੍ਹਾਂ ਨੇ ਕਈ ਹਾਲੀਵੁੱਡ ਲੋਕਾਂ ਨਾਲ ਮੁਲਾਕਾਤ ਕੀਤੀ ਸੀ। ਇਕ ਨਿਊਜ਼ ਵੈੱਬਸਾਈਟ ਦੇ ਦਾਅਵਿਆਂ ਮੁਤਾਬਕ, ਸਾਊਥ ਸੁਪਰਸਟਾਰ ਨੇ ਸੁਪਰਹੀਰੋ ਫਰੈਂਚਾਇਜ਼ੀ ਦੇ ਕਈ ਦਿੱਗਜਾਂ ਨਾਲ ਮੁਲਾਕਾਤ ਕੀਤੀ ਹੈ।
ਜੇਕਰ ਰਿਪੋਰਟ 'ਚ ਕਹੀਆਂ ਗਈਆਂ ਗੱਲਾਂ ਸੱਚ ਹਨ ਤਾਂ ਉਨ੍ਹਾਂ ਦਾ ਨਾਂ ਵੀ ਸੁਪਰਹੀਰੋ ਫਿਲਮ 'ਚ ਕੰਮ ਕਰਨ ਵਾਲੇ ਕਲਾਕਾਰਾਂ 'ਚ ਸ਼ਾਮਲ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਫਰਹਾਨ ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਮਿਸ ਮਾਰਵਲ ਸੀਰੀਜ਼ ਦਾ ਹਿੱਸਾ ਬਣੇ ਹਨ। ਇਸ ਦੇ ਨਾਲ ਹੀ ਇਕ ਹੋਰ ਸਾਊਥ ਸਟਾਰ ਧਨੁਸ਼ ਹਾਲੀਵੁੱਡ ਫਿਲਮ 'ਦਿ ਗ੍ਰੇ ਮੈਨ' 'ਚ ਨਜ਼ਰ ਆਏ ਹਨ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਮਸ਼ਹੂਰ ਅਭਿਨੇਤਾ ਕ੍ਰਿਸ ਇਵਾਂਸ ਅਤੇ ਰਿਆਨ ਗੋਸਲਿੰਗ ਵੀ ਨਜ਼ਰ ਆਏ ਸਨ।
ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਜਲਦ ਹੀ ਫਿਲਮ 'ਹਾਰਟ ਆਫ ਸਟੋਨ' 'ਚ ਆਪਣੀ ਅਦਾਕਾਰੀ ਦਾ ਜਾਦੂ ਦਿਖਾਉਂਦੀ ਨਜ਼ਰ ਆਵੇਗੀ। ਧਿਆਨ ਯੋਗ ਹੈ ਕਿ ਹਾਲ ਹੀ ਵਿੱਚ ਅੱਲੂ ਅਰਜੁਨ ਨਿਊਯਾਰਕ ਗਏ ਸਨ। ਉਸ ਨੂੰ ਉੱਥੋਂ ਦੇ ਮਸ਼ਹੂਰ ਟਾਈਮ ਸਕੁਏਅਰ ਕੋਲ ਖੜ੍ਹਾ ਦੇਖਿਆ ਗਿਆ ਸੀ। ਉਸ ਨੇ ਆਪਣੀ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਫਿਲਹਾਲ ਅੱਲੂ ਆਪਣੀ ਫਿਲਮ ਪੁਸ਼ਪਾ: ਦਿ ਰੂਲ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਲੋਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਪੁਸ਼ਪਾ ਦਿ ਰਾਈਜ਼ ਨੂੰ ਦੱਖਣ ਦੇ ਨਾਲ-ਨਾਲ ਹਿੰਦੀ ਪੱਟੀ ਦੇ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਸੀ। ਫਿਲਮ ਦੇ ਹਿੰਦੀ ਸੰਸਕਰਣ ਨੇ ਲਗਭਗ 100 ਕਰੋੜ ਦਾ ਕਾਰੋਬਾਰ ਕੀਤਾ ਸੀ। ਜਾਣਕਾਰੀ ਮੁਤਾਬਕ ਸੁਕੁਮਾਰ ਦੇ ਨਿਰਦੇਸ਼ਨ 'ਚ ਇਸ ਫਿਲਮ ਨੂੰ ਅਗਲੇ ਸਾਲ ਯਾਨੀ 2023 'ਚ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅੱਲੂ ਅਰਜੁਨ ਨੂੰ ਇੰਡਸਟਰੀ ਦੇ ਇੱਕ ਵੱਡੇ ਨਿਰਮਾਤਾ -ਨਿਰਦੇਸ਼ਕ ਦੁਆਰਾ ਇੱਕ ਹਾਲੀਵੁੱਡ ਫਿਲਮ ਦੀ ਪੇਸ਼ਕਸ਼ ਕੀਤੀ ਗਈ ਹੈ। ਜਦੋਂ ਅਭਿਨੇਤਾ ਪਰੇਡ ਲਈ ਨਿਊਯਾਰਕ ਵਿੱਚ ਸੀ, ਉਸ ਨੇ ਇੱਕ ਸੁਪਰਹੀਰੋ ਫਰੈਂਚਾਈਜ਼ੀ ਲਈ ਚੁੱਪ-ਚਾਪ ਮੀਟਿੰਗ ਕੀਤੀ, ਜਿਸਦੀ ਉਸਨੂੰ ਪੇਸ਼ਕਸ਼ ਕੀਤੀ ਗਈ ਸੀ।