ਮਾਧਵਨ ਦੇ ਬੇਟੇ ਵੇਦਾਂਤ ਨੇ ਤੈਰਾਕੀ 'ਚ ਤੋੜਿਆ ਜੂਨੀਅਰ ਰਾਸ਼ਟਰੀ ਰਿਕਾਰਡ

ਵੇਦਾਂਤ ਨੇ ਪਿਛਲੇ ਸਾਲ ਅਕਤੂਬਰ 'ਚ ਜੂਨੀਅਰ ਨੈਸ਼ਨਲ ਐਕੁਆਟਿਕ ਚੈਂਪੀਅਨਸ਼ਿਪ 'ਚ ਮਹਾਰਾਸ਼ਟਰ ਲਈ ਕੁੱਲ 7 ਤਮਗੇ ਜਿੱਤੇ ਸਨ।
ਮਾਧਵਨ ਦੇ ਬੇਟੇ ਵੇਦਾਂਤ ਨੇ ਤੈਰਾਕੀ 'ਚ ਤੋੜਿਆ ਜੂਨੀਅਰ ਰਾਸ਼ਟਰੀ ਰਿਕਾਰਡ

ਰਾਕੇਟਰੀ ਸਟਾਰ ਮਾਧਵਨ ਲਈ ਇਹ ਸਾਲ ਬਹੁਤ ਵਧੀਆ ਚੜ੍ਹਿਆ ਹੈ। ਜਿਥੇ ਉਨਾਂ ਦੀ ਫਿਲਮ ਰਾਕੇਟਰੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ, ਉਥੇ ਹੀ ਉਨਾਂ ਦੇ ਪੁੱਤਰ ਤੈਰਾਕੀ ਵਿਚ ਨਵੇਂ ਰਿਕਾਰਡ ਬਣਾ ਰਹੇ ਹਨ। ਅਭਿਨੇਤਾ ਆਰ ਮਾਧਵਨ ਇਨ੍ਹੀਂ ਦਿਨੀਂ ਆਪਣੀ ਫਿਲਮ ਰਾਕੇਟਰੀ 'ਦ ਨਾਂਬੀ ਇਫੈਕਟ' ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੀ ਫਿਲਮ ਨੇ ਬਾਕਸ ਆਫਿਸ 'ਤੇ ਵੀ ਕਮਾਲ ਕੀਤਾ ਹੈ। ਹੁਣ ਹਾਲ ਹੀ 'ਚ ਅਦਾਕਾਰ ਦੇ ਬੇਟੇ ਵੇਦਾਂਤ ਨੇ ਉਨ੍ਹਾਂ ਦੀ ਖੁਸ਼ੀ ਦੁੱਗਣੀ ਕਰ ਦਿੱਤੀ ਹੈ।

ਦਰਅਸਲ,ਵੇਦਾਂਤਾ ਨੇ 48ਵੀਂ ਜੂਨੀਅਰ ਨੈਸ਼ਨਲ ਐਕੁਆਟਿਕ ਚੈਂਪੀਅਨਸ਼ਿਪ 'ਚ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ। ਮਾਧਵਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਕੈਪਸ਼ਨ ਵਿੱਚ, ਉਸਨੇ ਲਿਖਿਆ,1500 ਮੀਟਰ ਫ੍ਰੀਸਟਾਈਲ ਰਾਸ਼ਟਰੀ ਜੂਨੀਅਰ ਰਿਕਾਰਡ ਵੇਦਾਂਤ ਨੇ ਤੋੜਿਆ ਹੈ। ਮਾਧਵਨ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਵੇਦਾਂਤ ਤੈਰਾਕੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਟਿੱਪਣੀਕਾਰਾਂ ਦਾ ਕਹਿਣਾ ਹੈ ਕਿ ਕਰੀਬ 16 ਮਿੰਟਾਂ ਵਿੱਚ ਵੇਦਾਂਤਾ ਨੇ ਅਦਵੈਤ ਪੇਜ ਦਾ 780 ਮੀਟਰ ਦਾ ਰਿਕਾਰਡ ਤੋੜ ਦਿੱਤਾ ਹੈ।

ਵੇਦਾਂਤਾ ਨੇ ਪਿਛਲੇ ਸਾਲ ਅਕਤੂਬਰ 'ਚ ਜੂਨੀਅਰ ਨੈਸ਼ਨਲ ਐਕੁਆਟਿਕ ਚੈਂਪੀਅਨਸ਼ਿਪ 'ਚ ਮਹਾਰਾਸ਼ਟਰ ਲਈ ਕੁੱਲ 7 ਤਮਗੇ ਜਿੱਤੇ ਸਨ। ਉਸ ਨੇ ਬੰਗਲੌਰ ਦੇ ਬਸਵਾਨਗੁੜੀ ਐਕਵਾਟਿਕ ਸੈਂਟਰ ਵਿੱਚ ਹੋਈ ਤੈਰਾਕੀ ਚੈਂਪੀਅਨਸ਼ਿਪ ਵਿੱਚ 4 ਚਾਂਦੀ ਅਤੇ 3 ਕਾਂਸੇ ਦੇ ਤਗਮੇ ਜਿੱਤੇ ਸਨ।

ਵੇਦਾਂਤ ਨੇ 800 ਮੀਟਰ ਫ੍ਰੀਸਟਾਈਲ ਤੈਰਾਕੀ, 1500 ਮੀਟਰ ਫ੍ਰੀਸਟਾਈਲ ਤੈਰਾਕੀ, 4×100 ਮੀਟਰ ਫ੍ਰੀਸਟਾਈਲ ਤੈਰਾਕੀ ਅਤੇ 4×200 ਮੀਟਰ ਫ੍ਰੀਸਟਾਈਲ ਤੈਰਾਕੀ ਰਿਲੇ ਈਵੈਂਟਸ ਵਿੱਚ ਚਾਂਦੀ ਦੇ ਤਗਮੇ ਜਿੱਤੇ। ਉਸਨੇ 100 ਮੀਟਰ, 200 ਮੀਟਰ ਅਤੇ 400 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲਿਆਂ ਵਿੱਚ ਕਾਂਸੀ ਦੇ ਤਗਮੇ ਜਿੱਤੇ।

ਇਸ 'ਤੇ ਪ੍ਰਸ਼ੰਸਕਾਂ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਆਰ ਮਾਧਵਨ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਬੇਟੇ ਦੀ ਚੰਗੀ ਪਰਵਰਿਸ਼ ਲਈ ਵੀ ਮਾਧਵਨ ਦੀ ਤਾਰੀਫ ਕੀਤੀ ਗਈ। ਕੁਝ ਦਿਨ ਪਹਿਲਾਂ ਇਕ ਇੰਟਰਵਿਊ 'ਚ ਵੇਦਾਂਤ ਨੇ ਕਿਹਾ ਸੀ ਕਿ ਮੈਂ ਆਪਣੇ ਪਿਤਾ ਦੇ ਸਾਏ 'ਚ ਨਹੀਂ ਰਹਿਣਾ ਚਾਹੁੰਦਾ ਸੀ। ਮੈਂ ਆਪਣਾ ਨਾਮ ਕਮਾਉਣਾ ਚਾਹੁੰਦਾ ਸੀ। ਮੈਂ ਆਰ ਮਾਧਵਨ ਦਾ ਬੇਟਾ ਨਹੀਂ ਬਣਨਾ ਚਾਹੁੰਦਾ ਸੀ। ਮੇਰੇ ਮਾਪਿਆਂ ਨੇ ਮੇਰੇ ਲਈ ਬਹੁਤ ਯਤਨ ਕੀਤੇ ਹਨ। ਉਹ ਹਮੇਸ਼ਾ ਮੇਰਾ ਖਿਆਲ ਰੱਖਦਾ ਰੱਖਦੇ ਹਨ। ਦੋਵੇਂ ਬਹੁਤ ਮਿਹਨਤ ਕਰਦੇ ਹਨ। ਮੇਰੇ ਮਾਤਾ-ਪਿਤਾ ਨੇ ਮੇਰੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ, ਦੁਬਈ 'ਚ ਸ਼ਿਫਟ ਹੋਣਾ ਉਨ੍ਹਾਂ ਵਿੱਚੋਂ ਇੱਕ ਹੈ।

Related Stories

No stories found.
logo
Punjab Today
www.punjabtoday.com