ਰਾਹੁਲ ਰਾਏ ਨੇ ਮਹੇਸ਼ ਭੱਟ ਦੀ ਫਿਲਮ 'ਆਸ਼ਿਕੀ' ਨਾਲ ਬਾਲੀਵੁੱਡ ਵਿਚ ਵੱਡੀ ਧਮਾਕੇਦਾਰ ਐਂਟਰੀ ਕੀਤੀ ਸੀ, ਜਿਸਨੇ ਉਸਨੂੰ ਰਾਤੋ ਰਾਤ ਸਟਾਰ ਬਣਾ ਦਿਤਾ ਸੀ। ਆਸ਼ਿਕੀ 3 ਦਾ ਅਧਿਕਾਰਤ ਐਲਾਨ ਹੋ ਗਿਆ ਹੈ। ਫਿਲਮ 'ਚ ਕਾਰਤਿਕ ਆਰੀਅਨ ਨੂੰ ਮੁੱਖ ਅਭਿਨੇਤਾ ਦੇ ਤੌਰ 'ਤੇ ਕਾਸਟ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਅਨੁਰਾਗ ਬਾਸੂ ਕਰਨਗੇ।
ਆਸ਼ਿਕੀ 3, 1990 ਵਿੱਚ ਆਈ ਫਿਲਮ ਆਸ਼ਿਕੀ ਦਾ ਸੀਕਵਲ ਹੈ। ਅਭਿਨੇਤਾ ਰਾਹੁਲ ਰਾਏ ਨੇ ਇਸ ਫਿਲਮ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਫਿਲਮ 'ਚ ਅਨੁ ਅਤੇ ਰਾਹੁਲ ਦੇ ਪਿਆਰ ਨੇ ਅਭਿਨੇਤਾ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ । ਹਾਲ ਹੀ 'ਚ ਆਸ਼ਿਕੀ 3 'ਚ ਕਾਰਤਿਕ ਦੀ ਕਾਸਟਿੰਗ ਨੂੰ ਲੈ ਕੇ ਰਾਹੁਲ ਰਾਏ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਕਾਰਤਿਕ ਦੀ ਤਾਰੀਫ ਕਰਦੇ ਹੋਏ ਰਾਹੁਲ ਨੇ ਉਨ੍ਹਾਂ ਨੂੰ ਆਲ ਦੀ ਬੈਸਟ ਕਿਹਾ ਹੈ।
ਇਕ ਇੰਟਰਵਿਊ 'ਚ ਰਾਹੁਲ ਨੇ ਕਿਹਾ- 'ਆਸ਼ਿਕੀ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ। ਕਾਰਤਿਕ ਆਰੀਅਨ ਲਈ ਰਾਹੁਲ ਦਾ ਕਿਰਦਾਰ ਨਿਭਾਉਣਾ ਮੁਸ਼ਕਲ ਹੋਵੇਗਾ। ਰਾਹੁਲ ਨੇ ਕਾਰਤਿਕ ਆਰੀਅਨ ਦੀ ਤਾਰੀਫ ਕਰਦੇ ਹੋਏ ਕਿਹਾ- 'ਕਾਰਤਿਕ ਇਕ ਚੰਗੇ ਨੌਜਵਾਨ ਅਭਿਨੇਤਾ ਹਨ। ਉਸ ਨੇ ਹਮੇਸ਼ਾ ਸਹੀ ਫ਼ਿਲਮਾਂ ਦੀ ਚੋਣ ਕੀਤੀ ਹੈ। ਬਾਕਸ-ਆਫਿਸ ਦੇ ਅੰਕੜੇ ਵੀ ਕਾਰਤਿਕ ਦੇ ਪੱਖ ਵਿੱਚ ਹਨ, ਇਸ ਲਈ ਮੈਂ ਉਸਨੂੰ ਇੱਕ ਮਹਾਨ ਫਰੈਂਚਾਇਜ਼ੀ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੰਦਾ ਹਾਂ।
ਰਾਹੁਲ ਨੇ ਅੱਗੇ ਕਿਹਾ- 'ਮੈਂ ਹੁਣ ਤੱਕ ਕਦੇ ਵੀ ਕਾਰਤਿਕ ਨਾਲ ਗੱਲ ਨਹੀਂ ਕੀਤੀ, ਹਾਲਾਂਕਿ ਮੈਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਮਿਲਾਂਗੇ।' ਰਾਹੁਲ ਨੇ ਮੇਕਰਸ ਨੂੰ ਬੇਨਤੀ ਕੀਤੀ ਕਿ ਉਹ ਆਸ਼ਿਕੀ 3 ਵਿੱਚ ਫਿਲਮ ਦੀ ਮਾਸੂਮੀਅਤ ਨੂੰ ਬਰਕਰਾਰ ਰੱਖਣ, ਤਾਂ ਜੋ ਇਸ ਦੀ ਖੂਬਸੂਰਤੀ ਬਰਕਰਾਰ ਰਹੇ।
ਤੁਹਾਨੂੰ ਦੱਸ ਦੇਈਏ ਕਿ 2013 ਵਿੱਚ ਆਸ਼ਿਕੀ ਫਰੈਂਚਾਇਜ਼ੀ ਦੀ ਦੂਜੀ ਫਿਲਮ ਆਈ ਸੀ, ਜਿਸ ਦਾ ਨਿਰਦੇਸ਼ਨ ਮੋਹਿਤ ਸੂਰੀ ਨੇ ਕੀਤਾ ਸੀ। ਦਰਸ਼ਕਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ। ਮੇਕਰਸ ਪਹਿਲਾਂ ਇਸ ਫਿਲਮ ਵਿੱਚ ਸਿਧਾਰਥ ਅਤੇ ਆਲੀਆ ਭੱਟ ਨੂੰ ਕਾਸਟ ਕਰਨ ਵਾਲੇ ਸਨ, ਹਾਲਾਂਕਿ ਹੁਣ ਫਿਲਮ ਲਈ ਕਾਰਤਿਕ ਨੂੰ ਫਾਈਨਲ ਕਰ ਲਿਆ ਗਿਆ ਹੈ, ਜਦੋਂ ਕਿ ਫਿਲਮ ਦੀ ਫੀਮੇਲ ਲੀਡ ਨੂੰ ਅਜੇ ਤੱਕ ਫਾਈਨਲ ਨਹੀਂ ਕੀਤਾ ਗਿਆ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।