ਰਾਓ ਨੇ ਸੰਘਰਸ਼ ਦੇ ਦਿਨਾਂ ਨੂੰ ਕੀਤਾ ਯਾਦ,ਬਿਸਕੁਟ ਖਾ ਕੇ ਬਿਤਾਉਂਦਾ ਸੀ ਦਿਨ

ਰਾਜਕੁਮਾਰ ਰਾਓ ਨੇ ਕਿਹਾ, ਮੈਂ ਮੁੰਬਈ ਆ ਗਿਆ,ਪਰ ਇੱਥੇ ਰਹਿਣਾ ਬਹੁਤ ਮੁਸ਼ਕਲ ਸੀ। ਇੱਕ ਸਮਾਂ ਸੀ ਜਦੋਂ ਮੈਂ ਪੂਰਾ ਦਿਨ 'ਪਾਰਲੇ ਜੀ' ਦੇ ਪੈਕੇਟ 'ਤੇ ਬਿਤਾਉਂਦਾ ਸੀ।
ਰਾਓ ਨੇ ਸੰਘਰਸ਼ ਦੇ ਦਿਨਾਂ ਨੂੰ ਕੀਤਾ ਯਾਦ,ਬਿਸਕੁਟ ਖਾ ਕੇ ਬਿਤਾਉਂਦਾ ਸੀ ਦਿਨ

ਰਾਜਕੁਮਾਰ ਰਾਓ ਨੂੰ ਉਨਾਂ ਦੀ ਬੇਹਤਰੀਨ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਬਾਲੀਵੁੱਡ ਅਭਿਨੇਤਾ ਰਾਜਕੁਮਾਰ ਰਾਓ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਹਿੱਟ: 'ਦ ਫਰਸਟ ਕੇਸ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਐਕਟਿੰਗ ਸਫਰ ਬਾਰੇ ਗੱਲ ਕੀਤੀ।

ਇਸਦੇ ਨਾਲ ਹੀ, ਉਸਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ। ਉਸ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਉਸ ਨੂੰ ਸਿਰਫ਼ ਬਿਸਕੁਟ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਰਾਜਕੁਮਾਰ ਨੇ ਕਿਹਾ, “ਇੱਕ ਬਾਹਰੀ ਹੋਣ ਕਾਰਨ ਕਾਫੀ ਮੁਸ਼ਕਿਲਾਂ ਆਈਆਂ। ਮੈਂ ਗੁਰੂਗ੍ਰਾਮ ਵਿੱਚ ਇੱਕ ਸੰਯੁਕਤ ਪਰਿਵਾਰ ਵਿੱਚ ਵੱਡਾ ਹੋਇਆ ਸੀ ਅਤੇ ਗੁਰੂਗ੍ਰਾਮ ਉਸ ਸਮੇਂ ਇੱਕ ਛੋਟਾ ਜਿਹਾ ਸ਼ਹਿਰ ਸੀ।

ਮੈਨੂੰ ਬਚਪਨ ਵਿੱਚ ਸਿਨੇਮਾ ਨਾਲ ਪਿਆਰ ਹੋ ਗਿਆ ਸੀ ਅਤੇ ਮੈਨੂੰ ਪਤਾ ਸੀ ਕਿ ਮੈਂ ਇਹੀ ਕਰਨਾ ਚਾਹੁੰਦਾ ਸੀ। ਜਦੋਂ ਮੈਂ ਥੀਏਟਰ ਕਰ ਰਿਹਾ ਸੀ ਤਾਂ ਦਿੱਲੀ ਤੱਕ ਸਾਈਕਲ ਚਲਾਉਂਦਾ ਸੀ। ਆਉਣਾ-ਜਾਣਾ ਕੁੱਲ ਮਿਲਾ ਕੇ 70 ਕਿਲੋਮੀਟਰ ਹੁੰਦਾ ਸੀ। ਫਿਰ ਮੈਂ FTII ਵਿੱਚ ਬਹੁਤ ਮਿਹਨਤ ਕੀਤੀ। ਉੱਥੇ ਮੈਂ ਵੱਧ ਤੋਂ ਵੱਧ ਸਿੱਖਣਾ ਚਾਹੁੰਦਾ ਸੀ।" ਰਾਜਕੁਮਾਰ ਰਾਓ ਨੇ ਅੱਗੇ ਕਿਹਾ, "ਇਸ ਤੋਂ ਬਾਅਦ ਮੈਂ ਮੁੰਬਈ ਆ ਗਿਆ, ਪਰ ਇੱਥੇ ਰਹਿਣਾ ਬਹੁਤ ਮੁਸ਼ਕਲ ਸੀ। ਇੱਕ ਸਮਾਂ ਸੀ ਜਦੋਂ ਮੈਂ ਪੂਰਾ ਦਿਨ ਪਾਰਲੇ ਜੀ ਦੇ ਪੈਕੇਟ 'ਤੇ ਬਿਤਾਉਂਦਾ ਸੀ। ਮੇਰੇ ਖਾਤੇ ਵਿੱਚ ਸਿਰਫ 18 ਰੁਪਏ ਬਚੇ ਸਨ।

ਰਾਜਕੁਮਾਰ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਮੈਂ ਫਿਲਮ ਸਕੂਲ ਵਿਚ ਕੁਝ ਚੰਗੇ ਦੋਸਤ ਮਿਲੇ, ਜੋ ਮੇਰੀ ਮਦਦ ਕਰਦੇ ਸਨ,ਪਰ ਇਸ ਦੌਰਾਨ ਮੇਰਾ ਕੋਈ ਬੀ ਪਲਾਨ ਨਹੀਂ ਸੀ। ਮੇਰਾ ਸਿਰਫ਼ ਇਕ ਸੁਪਨਾ ਸੀ ਅਤੇ ਉਹ ਸੀ ਐਕਟਰ ਬਣਨਾ। ਰਾਜਕੁਮਾਰ ਦਾ ਜਨਮ 31 ਅਗਸਤ 1984 ਨੂੰ ਗੁਰੂਗ੍ਰਾਮ 'ਚ ਹੋਇਆ ਸੀ। ਅਭਿਨੇਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 'ਚ ਆਈ ਫਿਲਮ 'ਲਵ ਸੈਕਸ ਔਰ ਧੋਕਾ' ਨਾਲ ਕੀਤੀ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ 'ਰਾਗਿਨੀ ਐੱਮਐੱਮਐੱਸ', 'ਗੈਂਗਸ ਆਫ ਵਾਸੇਪੁਰ 2', 'ਤਲਾਸ਼', 'ਸ਼ਾਹਿਦ', 'ਕਾਈ ਪੋ ਚੇ', 'ਕੁਈਨ', 'ਡੌਲੀ ਕੀ ਡੋਲੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਪਰ 2017 ਦੀ ਫਿਲਮ 'ਬਰੇਲੀ ਕੀ ਬਰਫੀ' ਉਸ ਦੇ ਕਰੀਅਰ ਦੀ ਗੇਮ ਚੇਂਜਰ ਸਾਬਤ ਹੋਈ। ਰਾਜਕੁਮਾਰ ਜਲਦ ਹੀ ਸਾਨਿਆ ਮਲਹੋਤਰਾ ਦੇ ਨਾਲ 'ਹਿੱਟ: 'ਦ ਫਰਸਟ' 'ਚ ਨਜ਼ਰ ਆਉਣਗੇ।

ਸੈਲੇਸ਼ ਕੋਲਾਨੂ ਦੁਆਰਾ ਨਿਰਦੇਸ਼ਿਤ, ਇਹ ਫਿਲਮ ਉਸੇ ਨਾਮ ਦੀ ਤੇਲਗੂ ਫਿਲਮ ਦਾ ਹਿੰਦੀ ਰੀਮੇਕ ਹੈ। ਇਹ 15 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਅਦਾਕਾਰਾ 'ਮਿਸਟਰ ਐਂਡ ਮਿਸਿਜ਼ ਮਾਹੀ' 'ਚ ਜਾਹਨਵੀ ਕਪੂਰ ਦੇ ਨਾਲ ਨਜ਼ਰ ਆਉਣਗੇ। ਅਭਿਨੇਤਾ ਕੋਲ 'ਭੀੜ', 'ਸੈਕੰਡ ਇਨਿੰਗ', ਸ਼੍ਰੀਕਾਂਤ ਭੋਲਾ ਦੀ ਬਾਇਓਪਿਕ ਅਤੇ 'ਸਵਾਗਤ ਹੈ' ਵਰਗੀਆਂ ਫਿਲਮਾਂ ਹਨ।

Related Stories

No stories found.
logo
Punjab Today
www.punjabtoday.com