ਸੁਪਰਸਟਾਰ ਰਜਨੀਕਾਂਤ ਨੂੰ ਮਿਲਿਆ ਦਾਦਾ ਸ਼ਾਹਿਬ ਫਾਲਕੇ ਪੁਰਸਕਾਰ

ਰਜਨੀਕਾਂਤ ਨੂੰ ਲੋਕ ਸਾਊਥ ਵਿਚ ਭਗਵਾਨ ਦਾ ਦਰਜ਼ਾ ਦਿੰਦੇ ਹਨ
ਸੁਪਰਸਟਾਰ ਰਜਨੀਕਾਂਤ ਨੂੰ ਮਿਲਿਆ ਦਾਦਾ ਸ਼ਾਹਿਬ ਫਾਲਕੇ ਪੁਰਸਕਾਰ

26 ਅਕਤੂਬਰ 2021ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨੂੰ ਅੱਜ ਦਿੱਲੀ ਦੇ ਵਿਗਿਆਨ ਭਵਨ ਵਿਚ ਉਪਰਾਸ਼ਟ੍ਰਪਤੀ ਵੇਂਕਿਆ ਨਾਇਡੂ ਤੋਂ ਭਾਰਤ ਦਾ ਸਭ ਤੋਂ ਵੱਡਾ ਫ਼ਿਲਮੀ ਸਨਮਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ। ਰਜਨੀਕਾਂਤ ਨੂੰ ਲੋਕ ਸਾਊਥ ਵਿਚ ਭਗਵਾਨ ਦਾ ਦਰਜ਼ਾ ਦਿੰਦੇ ਹਨ। ਫ਼ਿਲਮਾਂ ਵਿਚ ਆਉਣ ਤੋਂ ਪਹਿਲਾ ਰਜਨੀਕਾਂਤ ਬੱਸ ਕੰਡਕਟਰ ਦਾ ਕੰਮ ਕਰਦੇ ਹੁੰਦੇ ਸੀ। ਉਹਨਾਂ ਨੇ ਆਪਣਾ ਇਹ ਪੁਰਸਕਾਰ ਅਪਣੇ ਪੁਰਾਣੇ ਬੱਸ ਡਰਾਈਵਰ ਦੋਸਤ ਰਾਜ ਬਹਾਦਰ ਨੂੰ ਸਮਰਪਿਤ ਕੀਤਾ, ਰਜਨੀਕਾਂਤ ਨੇ ਕਿਹਾ ਉਹਨਾਂ ਦੇ ਦੋਸਤ ਨੇ ਹੀ ਉਹਨਾਂ ਨੂੰ ਫ਼ਿਲਮਾਂ ਵਿਚ ਜਾਣ ਲਈ ਕਿਹਾ ਸੀ । ਇਸਤੋਂ ਇਲਾਵਾ ਮੈ ਇਹ ਪੁਰਸਕਾਰ ਨੂੰ ਆਪਣੇ ਗੁਰੂ ਕੇ.ਬਾਲਚੰਦਰ, ਆਪਣੇ ਭਰਾ ਸੱਤਨਾਰੀਏਂਨ ਨੂੰ ਸਮਰਪਿਤ ਕਰਦਾ ਹਾਂ। ਰਜਨੀਕਾਂਤ ਬੀਤੇ ਪੰਜ ਦਸਕ ਤੋਂ ਸਿਨੇਮਾ ਤੇ ਰਾਜ ਕਰ ਰਹੇ ਹਨ । ਉਹਨਾਂ ਨੂੰ ਹਜੇ ਵੀ ਫ਼ਿਲਮਾਂ ਮਿਲ ਰਹੀਆਂ ਹਨ। ਰਜਨੀਕਾਂਤ ਦਾ ਅਸਲੀ ਨਾਮ ਸ਼ਿਵਾਜੀ ਗਾਇਕਵਾੜ ਹੈ । ਉਹ ਜਦੋ ਪੰਜ ਸਾਲ ਦੇ ਸੀ ਤਾਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਸੀ । ਮਾਂ ਦੀ ਮੌਤ ਤੋਂ ਬਾਦ ਸਾਰੀ ਜਿੰਮਵਾਰੀ ਉਹਨਾਂ ਉਤੇ ਆ ਗਈ ਸੀ। ਉਹਨਾਂ ਨੇ ਆਪਣੇ ਘਰ ਦਾ ਖਰਚਾ ਚਲਾਉਣ ਲਈ ਕੁਲੀ ਦਾ ਵੀ ਕੰਮ ਕੀਤਾ । ਇਸ ਮੌਕੇ ਤੇ ਲੋਕਾਂ ਨੇ ਖੜੇ ਹੋ ਕੇ ਰਜਨੀਕਾਂਤ ਨੂੰ ਮੁਬਾਰਕਾਂ ਦਿਤੀਆਂ। ਇਸ ਤੋਂ ਇਲਾਵਾ ਮਨੋਜ ਬਾਜਪਾਈ ਨੂੰ ਭੌਂਸਲੇ ਫਿਲਮ ਦੇ ਲਈ ਅਤੇ ਸਾਊਥ ਦੇ ਸੁਪਰ ਸਟਾਰ ਧਨੁਸ਼ ਨੂੰ ਤਾਮਿਲ ਫਿਲਮ 'ਅਸੁਰਣ' ਦੇ ਲਈ ਪੁਰਸਕਾਰ ਦਿਤਾ ਗਿਆ। ਇਸਤੋਂ ਇਲਾਵਾ ਕੰਗਨਾ ਰਣੌਤ ਨੂੰ ਮਨੀਕਾਰਨਿਕਾ ਅਤੇ ਪੰਗਾ ਦੇ ਲਈ ਬੈਸਟ ਅਭਿਨੇਤਰੀ ਦਾ ਰਾਸ਼ਟਰੀ ਐਵਾਰਡ ਦਿੱਤਾ ਗਿਆ।

Related Stories

No stories found.
logo
Punjab Today
www.punjabtoday.com