ਰਣਬੀਰ-ਆਲਿਆ ਦੀ ਫਿਲਮ 'ਬ੍ਰਹਮਾਸਤਰ: ਪਾਰਟ 1 ਸ਼ਿਵਾ' ਦਾ ਟ੍ਰੇਲਰ ਹੋਇਆ ਰਿਲੀਜ਼

ਇਹ ਫ਼ਿਲਮ 9 ਸਿਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਰਣਬੀਰ-ਆਲਿਆ ਦੀ ਫਿਲਮ 'ਬ੍ਰਹਮਾਸਤਰ: ਪਾਰਟ 1 ਸ਼ਿਵਾ' ਦਾ ਟ੍ਰੇਲਰ ਹੋਇਆ ਰਿਲੀਜ਼
Updated on
2 min read

ਅਯਾਨ ਮੁਖਰਜੀ ਦੇ ਨਿਰਦੇਸ਼ਨ 'ਚ ਬਣੀ ਪੌਰਾਣਿਕ ਫਿਲਮ 'ਬ੍ਰਹਮਾਸਤਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਅਮਿਤਾਭ ਬੱਚਨ ਦੀ ਆਵਾਜ਼ ਅਤੇ ਰਣਬੀਰ ਕਪੂਰ ਦੀ ਝਲਕ ਨਾਲ ਸ਼ੁਰੂ ਹੁੰਦਾ ਹੈ। ਇਹ ਮਹਾਬਲੀ ਦੀ ਕਹਾਣੀ ਅਤੇ ਸਰਬ-ਸ਼ਕਤੀਮਾਨ ਹਥਿਆਰ ਦੀ ਖੋਜ ਨੂੰ ਬਿਆਨ ਕਰਦਾ ਹੈ। ਫਿਲਮ 'ਬ੍ਰਹਮਾਸਤਰ' ਪਿਆਰ, ਰੋਮਾਂਸ, ਥ੍ਰਿਲਰ ਅਤੇ ਸਸਪੈਂਸ ਨਾਲ ਭਰੀ ਹੋਈ ਹੈ। ਇਹ ਤੁਹਾਨੂੰ ਹਥਿਆਰਾਂ ਦੇ ਦੇਵਤਾ 'ਬ੍ਰਹਮਾਸਤਰ' ਦੀਆਂ ਸ਼ਕਤੀਆਂ ਨੂੰ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰੇਗੀ।

ਆਲੀਆ ਭੱਟ ਅਤੇ ਰਣਬੀਰ ਕਪੂਰ ਤੋਂ ਇਲਾਵਾ, ਇਸ ਫਿਲਮ ਦੇ ਟ੍ਰੇਲਰ ਵਿੱਚ ਅਮਿਤਾਭ ਬੱਚਨ, ਸਾਊਥ ਦੇ ਸੁਪਰਸਟਾਰ ਨਾਗਾਰਜੁਨ ਅਤੇ ਮਸ਼ਹੂਰ ਅਦਾਕਾਰਾ ਮੌਨੀ ਰਾਏ ਦੀ ਝਲਕ ਵੀ ਦਿਖਾਈ ਗਈ ਹੈ। ਟਰੇਲਰ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 'ਬ੍ਰਹਮਾਸਤਰ' ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਕਿਰਦਾਰਾਂ ਵਿਚਾਲੇ ਪਿਆਰ ਤੋਂ ਲੈ ਕੇ ਬ੍ਰਹਮਾਸਤਰ ਦੀ ਲੜਾਈ ਤੱਕ ਦੀ ਕਹਾਣੀ ਨੂੰ ਦਿਖਾਏਗੀ।

ਅਯਾਨ ਮੁਖਰਜੀ ਦੀ ਫਿਲਮ 'ਚ ਵੀ.ਐੱਫ.ਐਕਸ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਗਈ ਹੈ।

ਟ੍ਰੇਲਰ 'ਚ ਕਈ ਹਥਿਆਰਾਂ ਤੋਂ ਬਣੀ ਚੀਜ਼ ਨੂੰ 'ਬ੍ਰਹਮਾਸਤਰ' ਕਿਹਾ ਗਿਆ ਹੈ ਅਤੇ ਇਸ ਬ੍ਰਹਮਾਸਤਰ ਨਾਲ ਰਣਬੀਰ ਕਪੂਰ ਦਾ ਸਿੱਧਾ ਸਬੰਧ ਦਿਖਾਇਆ ਗਿਆ ਹੈ। ਫਿਲਮ 'ਚ ਸ਼ਿਵਾ ਦਾ ਕਿਰਦਾਰ ਨਿਭਾਅ ਰਹੇ ਰਣਬੀਰ ਕਪੂਰ ਨੂੰ ਸ਼ੁਰੂ 'ਚ ਆਪਣੀਆਂ ਸ਼ਕਤੀਆਂ ਦਾ ਅਹਿਸਾਸ ਨਹੀਂ ਹੁੰਦਾ। ਉਹ ਅੱਗ ਦੇ ਨੇੜੇ ਜਾਂਦਾ ਹੈ ਪਰ ਅੱਗ ਉਸ ਨੂੰ ਸਾੜਦੀ ਨਹੀਂ। ਜਿਸ ਕਾਰਨ ਸ਼ਿਵਾ ਨੂੰ ਲੱਗਦਾ ਹੈ ਕਿ ਉਸ ਦਾ ਅੱਗ ਨਾਲ ਪੁਰਾਣਾ ਰਿਸ਼ਤਾ ਹੈ। 'ਬ੍ਰਹਮਾਸਤਰ' ਤੋਂ ਅੰਜਾਨ ਸ਼ਿਵਾ ਨੂੰ ਆਲੀਆ ਭੱਟ ਨਾਲ ਪਿਆਰ ਹੋ ਜਾਂਦਾ ਹੈ।

ਪਰ ਹਨੇਰੇ ਦੀ ਰਾਣੀ ਜੁਨੂੰਨ, 'ਬ੍ਰਹਮਾਸਤਰ' ਦੀ ਭਾਲ ਵਿੱਚ, ਰਣਬੀਰ ਕਪੂਰ ਉਰਫ਼ ਸ਼ਿਵਾ ਤੱਕ ਪਹੁੰਚ ਜਾਂਦੀ ਹੈ। ਸ਼ਿਵਾ ਤੋਂ ਇਲਾਵਾ, ਹੋਰ ਪਾਤਰ ਵੀ ਹਨੇਰੇ ਦੀ ਰਾਣੀ ਤੋਂ ਬ੍ਰਹਮਾਸਤਰ ਦੀ ਰੱਖਿਆ ਕਰਦੇ ਹਨ। ਪਰ ਬ੍ਰਹਮਾਸਤਰ ਨੂੰ ਗਲਤ ਹੱਥਾਂ 'ਚ ਜਾਣ ਤੋਂ ਰੋਕਣ ਲਈ ਰਣਬੀਰ ਕਪੂਰ ਕੋਲ ਫਾਇਰ ਹਥਿਆਰ ਹੋਣਾ ਜ਼ਰੂਰੀ ਹੈ। ਅਜਿਹੇ 'ਚ ਅਮਿਤਾਭ ਬੱਚਨ ਗੁਰੂ ਦਾ ਕਿਰਦਾਰ ਨਿਭਾਉਂਦੇ ਹੋਏ ਰਣਬੀਰ ਨੂੰ ਕਦਮ-ਦਰ-ਕਦਮ ਰਾਹ ਦਿਖਾਉਂਦੇ ਨਜ਼ਰ ਆ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਸ਼ਿਵਾ ਹਨੇਰੇ ਦੀ ਰਾਣੀ ਨੂੰ ਹਰਾਉਣ ਵਿੱਚ ਕਾਮਯਾਬ ਹੁੰਦਾ ਹੈ ਜਾਂ ਨਹੀਂ।

ਟ੍ਰੇਲਰ ਦੇ ਰਿਲੀਜ਼ ਤੋਂ ਪਹਿਲਾਂ ਹੀ, ਬ੍ਰਹਮਾਸਤਰ ਦੇ ਨਿਰਮਾਤਾਵਾਂ ਨੇ ਸਾਨੂੰ ਇੱਕ-ਇੱਕ ਕਰਕੇ ਕਿਰਦਾਰਾਂ ਨਾਲ ਜਾਣ-ਪਛਾਣ ਕਰਵਾਈ ਸੀ। ਫਿਲਮ 'ਚ ਮੌਨੀ ਰਾਏ ਜੁਨੂੰਨ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਨਾਗਾਰਜੁਨ ਦੇ ਕਿਰਦਾਰ ਨੂੰ "ਕਲਾਕਾਰ ਅਨੀਸ਼" ਵਜੋਂ ਪੇਸ਼ ਕੀਤਾ ਗਿਆ ਸੀ। ਅਮਿਤਾਭ ਬੱਚਨ ਦੇ ਪੋਸਟਰ ਨੇ ਉਨ੍ਹਾਂ ਨੂੰ ਦੇਸੀ ਲਾਈਟਸਾਬਰ ਦੇ "ਗੁਰੂ" ਵਜੋਂ ਪੇਸ਼ ਕੀਤਾ।

ਇੱਥੇ ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੇ ਨਿਰਮਾਤਾਂਵਾ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਹੈ ਕਿ ਇਸ ਫ਼ਿਲਮ ਨੂੰ ਤਿੰਨ ਭਾਗਾਂ ਵਿੱਚ ਰਿਲੀਜ਼ ਕੀਤਾ ਜਾਵੇਗਾ ਅਤੇ 9 ਸਿਤੰਬਰ ਨੂੰ ਇਸਦਾ ਸਿਰਫ਼ ਪਹਿਲਾ ਭਾਗ ਰਿਲੀਜ਼ ਹੋ ਰਿਹਾ ਹੈ।

Related Stories

No stories found.
logo
Punjab Today
www.punjabtoday.com