ਰਣਵੀਰ ਨੇ ਨਿਊਡ ਫੋਟੋਸ਼ੂਟ ਮਾਮਲੇ 'ਚ ਪੇਸ਼ ਹੋਣ ਲਈ ਮੰਗਿਆ ਦੋ ਹਫਤੇ ਦਾ ਸਮਾਂ

ਰਣਵੀਰ ਦੀਆਂ ਨਿਊਡ ਫੋਟੋਆਂ ਨੂੰ ਲੈ ਕੇ ਇਕ NGO ਨੇ ਪਿਛਲੇ ਮਹੀਨੇ ਚੇਂਬੂਰ ਪੁਲੀਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ।
ਰਣਵੀਰ ਨੇ ਨਿਊਡ ਫੋਟੋਸ਼ੂਟ ਮਾਮਲੇ 'ਚ ਪੇਸ਼ ਹੋਣ ਲਈ ਮੰਗਿਆ ਦੋ ਹਫਤੇ ਦਾ ਸਮਾਂ

ਕੁਝ ਸਮਾਂ ਪਹਿਲਾਂ ਰਣਵੀਰ ਸਿੰਘ ਨੇ ਇਕ ਇੰਟਰਨੈਸ਼ਨਲ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ। ਉਨ੍ਹਾਂ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਵੀ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ 'ਚ ਰਹੀ। ਫੋਟੋਸ਼ੂਟ ਦਾ ਮਾਮਲਾ ਪੁਲਸ ਤੱਕ ਪਹੁੰਚ ਗਿਆ। ਮੁੰਬਈ ਪੁਲਿਸ ਨੇ ਰਣਵੀਰ ਨੂੰ ਉਸ ਦੇ ਨਿਊਡ ਫੋਟੋਸ਼ੂਟ ਮਾਮਲੇ 'ਚ ਸੰਮਨ ਕੀਤਾ ਸੀ। ਹੁਣ ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਰਣਵੀਰ ਨੇ ਹੁਣੇ ਦੋ ਹਫ਼ਤਿਆਂ ਦਾ ਸਮਾਂ ਹੋਰ ਮੰਗਿਆ ਹੈ। ਰਣਵੀਰ ਨੇ ਸੋਮਵਾਰ ਨੂੰ ਚੇਂਬੂਰ ਪੁਲਸ ਸਟੇਸ਼ਨ 'ਚ ਪੇਸ਼ ਹੋਣਾ ਸੀ ਪਰ ਉਸ ਨੇ ਸਮਾਂ ਵਧਾਉਣ ਦੀ ਮੰਗ ਕੀਤੀ।

ਮੁੰਬਈ ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ''ਚੈਂਬੂਰ ਪੁਲਸ ਸਟੇਸ਼ਨ ਨੇ ਅਭਿਨੇਤਾ ਰਣਵੀਰ ਸਿੰਘ ਨੂੰ ਕੱਲ੍ਹ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਅਦਾਕਾਰ ਨੇ ਪੇਸ਼ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਹੁਣ ਚੇਂਬੂਰ ਪੁਲਿਸ ਨਵੀਂ ਤਰੀਕ ਤੈਅ ਕਰਕੇ ਨਵੇਂ ਸੰਮਨ ਜਾਰੀ ਕਰੇਗੀ।

ਨਿਊਡ ਫੋਟੋਸ਼ੂਟ ਮਾਮਲੇ 'ਚ ਪੁਲਸ ਰਣਵੀਰ ਸਿੰਘ ਦਾ ਬਿਆਨ ਦਰਜ ਕਰੇਗੀ। ਰਣਵੀਰ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ 22 ਅਗਸਤ ਨੂੰ ਥਾਣੇ ਬੁਲਾਇਆ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ 'ਚੈਂਬੂਰ ਪੁਲਿਸ ਸਟੇਸ਼ਨ ਦੇ ਕਰਮਚਾਰੀ ਨੋਟਿਸ ਦੇਣ ਲਈ ਰਣਵੀਰ ਦੇ ਘਰ ਗਏ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਮੁੰਬਈ 'ਚ ਨਹੀਂ ਹੈ। ਅਦਾਕਾਰ ਨੇ ਬਾਅਦ ਵਿੱਚ ਪੁਲਿਸ ਨੂੰ ਦੱਸਿਆ ਕਿ ਉਹ 16 ਅਗਸਤ ਨੂੰ ਵਾਪਸ ਆ ਜਾਵੇਗਾ। ਉਸ ਦਿਨ ਉਸ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ 22 ਅਗਸਤ ਨੂੰ ਉਸ ਦਾ ਬਿਆਨ ਦਰਜ ਕਰਨ ਲਈ ਬੁਲਾਇਆ ਗਿਆ ਸੀ।

Related Stories

No stories found.
logo
Punjab Today
www.punjabtoday.com