
ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਪਠਾਨ' ਦਾ ਗਾਣਾ 'ਬੇਸ਼ਰਮ' ਸੁਰਖੀਆਂ ਵਿਚ ਆ ਗਿਆ ਹੈ। ਸ਼ਾਹਰੁਖ ਦੀ ਫਿਲਮ 'ਪਠਾਨ' ਕੁਝ ਹੀ ਹਫਤਿਆਂ 'ਚ ਰਿਲੀਜ਼ ਹੋਣ ਵਾਲੀ ਹੈ। ਕਿੰਗ ਖਾਨ ਦੇ ਪ੍ਰਸ਼ੰਸਕ ਵੱਡੇ ਪਰਦੇ 'ਤੇ ਉਸ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਪਰ ਇਹ ਫਿਲਮ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ।
ਹਾਲ ਹੀ 'ਚ ਫਿਲਮ ਦਾ ਪਹਿਲਾ ਗੀਤ ਬੇਸ਼ਰਮ ਰੰਗ ਰਿਲੀਜ਼ ਹੋਇਆ ਸੀ, ਪਰ ਇਹ ਗੀਤ ਸਾਹਮਣੇ ਆਉਂਦੇ ਹੀ ਵਿਵਾਦਾਂ 'ਚ ਘਿਰ ਗਿਆ। ਹਾਲਾਂਕਿ ਕਈ ਬਾਲੀਵੁੱਡ ਸਿਤਾਰਿਆਂ ਨੇ ਪਠਾਨ ਦਾ ਸਮਰਥਨ ਕੀਤਾ ਹੈ। ਪ੍ਰਕਾਸ਼ ਰਾਜ ਅਤੇ ਸਵਰਾ ਭਾਸਕਰ ਨੇ ਸੋਸ਼ਲ ਮੀਡੀਆ 'ਤੇ ਦੀਪਿਕਾ ਪਾਦੂਕੋਣ ਅਤੇ ਫਿਲਮ ਦਾ ਸਮਰਥਨ ਕਰਦੇ ਹੋਏ ਇਤਰਾਜ਼ ਉਠਾਉਣ ਵਾਲਿਆਂ 'ਤੇ ਹਮਲਾ ਬੋਲਿਆ ਹੈ ।
ਇਸਦੇ ਨਾਲ ਹੀ ਹੁਣ ਅਦਾਕਾਰਾ ਰਤਨਾ ਪਾਠਕ ਨੇ ਵੀ ਫਿਲਮ ਨੂੰ ਲੈ ਕੇ ਇਸ ਹੰਗਾਮੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਰਤਨਾ ਪਾਠਕ ਇਸ ਸਮੇਂ ਆਪਣੀ ਪਹਿਲੀ ਗੁਜਰਾਤੀ ਫਿਲਮ 'ਕੱਛ' ਦੀ ਸ਼ੂਟਿੰਗ ਕਰ ਰਹੀ ਹੈ, ਜੋ 6 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਬਾਰੇ ਗੱਲਬਾਤ 'ਚ ਜਦੋਂ ਅਭਿਨੇਤਰੀ ਤੋਂ ਪਠਾਨ ਵਿਵਾਦ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਹੀ ਬੇਵਕੂਫ਼ ਸਮੇਂ 'ਚ ਰਹਿ ਰਹੇ ਹਾਂ, ਜੇਕਰ ਇਹ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਆਉਂਦੀਆਂ ਹਨ। ਇਹ ਅਜਿਹੀ ਚੀਜ਼ ਨਹੀਂ ਹੈ ਜਿਸ ਬਾਰੇ ਜ਼ਿਆਦਾ ਗੱਲ ਕਰਨਾ ਜਾਂ ਇਸ ਨੂੰ ਮਹੱਤਵ ਦੇਣਾ ਚਾਹੀਦਾ ਹੈ ।
ਰਤਨਾ ਪਾਠਕ ਨੇ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਭਾਰਤ ਵਿੱਚ ਇਸ ਸਮੇਂ ਜੋ ਦੇਖਿਆ ਜਾ ਰਿਹਾ ਹੈ, ਉਸ ਤੋਂ ਵੱਧ ਸਮਝਦਾਰ ਲੋਕ ਹਨ। ਉਹ ਯਕੀਨੀ ਤੌਰ 'ਤੇ ਅੱਗੇ ਆਉਣਗੇ, ਕਿਉਂਕਿ ਜੋ ਹੋ ਰਿਹਾ ਹੈ - ਡਰ ਦਾ ਮਾਹੌਲ, ਬਾਹਰ ਕੀਤੇ ਜਾਣ ਦਾ ਡਰ, ਹਮੇਸ਼ਾ ਲਈ ਨਹੀਂ ਰਹੇਗਾ। ਅਭਿਨੇਤਰੀ ਨੇ ਅੱਗੇ ਕਿਹਾ, "ਮੈਨੂੰ ਲੱਗਦਾ ਹੈ ਕਿ ਇੱਕ ਵਿਅਕਤੀ ਇੱਕ ਬਿੰਦੂ ਤੋਂ ਬਾਅਦ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਹ ਪਹਿਲਾਂ ਵਧਦੀ ਹੈ, ਪਰ ਫਿਰ ਲੋਕ ਇਸ ਤੋਂ ਅੱਕ ਜਾਂਦੇ ਹਨ। ਮੈਂ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਹਾਂ। ਸਾਡੇ ਦੇਸ਼ ਵੱਲ ਦੇਖੋ, ਮਹਾਂਮਾਰੀ ਨੇ ਛੋਟੇ ਕਾਰੋਬਾਰਾਂ ਨੂੰ ਤਬਾਹ ਕਰ ਦਿੱਤਾ ਹੈ। ਸਾਡੇ ਲੋਕਾਂ ਕੋਲ ਖਾਣ ਲਈ ਖਾਣਾ ਵੀ ਨਹੀਂ ਹੈ, ਅਤੇ ਅਸੀਂ ਆਪਣੇ ਦਿਮਾਗ ਨੂੰ ਇਸ ਗੱਲ 'ਤੇ ਲਗਾ ਰਹੇ ਹਾਂ ਕਿ ਲੋਕ ਕੀ ਪਹਿਨ ਰਹੇ ਹਨ।"