ਰਵੀਨਾ ਟੰਡਨ ਨੇ ਵਿਆਹ ਤੋਂ ਪਹਿਲਾ ਕੀਤੀ ਸੀ ਇਸ ਅਦਾਕਾਰ ਨਾਲ ਮੰਗਣੀ, ਦੇਖੋ

ਅਕਸ਼ੇ ਕੁਮਾਰ ਨਾਲ ਕੀਤੀ ਸੀ ਮੰਗਣੀ ਪਰ ਇਸ ਕਾਰਨ ਨਹੀ ਕੀਤਾ ਵਿਆਹ
ਰਵੀਨਾ ਟੰਡਨ ਨੇ ਵਿਆਹ ਤੋਂ ਪਹਿਲਾ ਕੀਤੀ ਸੀ ਇਸ ਅਦਾਕਾਰ ਨਾਲ ਮੰਗਣੀ, ਦੇਖੋ

26 ਅਕਤੁਬਰ 2021

ਬਾੱਲੀਵੁਡ ਦੇ 90 ਦੇ ਦਸ਼ਕ ਦਿਆਂ ਕਈ ਅਦਾਕਾਰਾਂ ਅਜ ਵੀ ਆਪਣੀ ਖੂਬਸੁਰਤੀ ਨੂੰ ਲੈ ਕੇ ਚਰਚਾ ਚ ਬਣੀ ਰਹਿੰਦੀਆਂ ਨੇ, ਜਿਨਾਂ ਵਿਚੋਂ ਰਵਿਨਾ ਟੰਡਨ ਇਕ ਹੈ ਮਸ਼ਹੁਰ ਅਦਾਕਾਰਾ ਰਵਿਨਾ ਟੰਡਨ ਦਾ ਅੱਜ 47 ਵਾ ਜਨਮਦਿਨ ਹੈ। ਰਵੀਨਾ ਦਾ ਜਨਮ 26 ਅਕਤੂਬਰ 1974 ਨੂੰ ਮੁੰਬਈ 'ਚ ਹੋਇਆ ਸੀ। ਉਨਾਂ ਨੇ ਜੁਹੂ, ਮੁੰਬਈ ਵਿੱਚ ਜਮਨਾਬਾਈ ਪਬਲਿਕ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨਾਂ ਨੇ ਮਿਠੀਬਾਈ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਰਵੀਨਾ ਟੰਡਨ ਫਿਲਮਾਂ 'ਚ ਆਉਣ ਤੋਂ ਪਹਿਲਾਂ ਮਾਡਲਿੰਗ ਕਰਦੀ ਸੀ। ਪੜ੍ਹਾਈ ਦੌਰਾਨ ਉਸ ਨੂੰ ਮਾਡਲਿੰਗ ਦੇ ਆਫਰ ਆਉਣ ਲੱਗੇ, ਜਿਸ ਤੋਂ ਬਾਅਦ ਉਸ ਨੇ ਦੂਜੇ ਸਾਲ 'ਚ ਹੀ ਪੜ੍ਹਾਈ ਛੱਡ ਦਿੱਤੀ। ਇੱਕ ਸਫਲ ਅਦਾਕਾਰਾ ਹੋਣ ਦੇ ਨਾਲ-ਨਾਲ ਰਵੀਨਾ ਇੱਕ ਮਾਡਲ ਅਤੇ ਨਿਰਮਾਤਾ ਵੀ ਹੈ। ਆਪਣੇ ਫਿਲਮੀ ਕਰੀਅਰ ਦੌਰਾਨ ਰਵੀਨਾ ਨੇ ਕਈ ਹਿੱਟ ਫਿਲਮਾਂ ਕੀਤੀਆਂ। 'ਟਿਪ-ਟਿਪ ਬਰਸਾ ਪਾਣੀ', 'ਤੂੰ ਚੀਜ਼ ਬੜੀ ਹੈ ਮਸਤ-ਮਸਤ', 'ਕਿਸੀ ਡਿਸਕੋ ਮੇਂ ਜਾਏ' ਵਰਗੀਆਂ ਫਿਲਮਾਂ ਦੇ ਕਈ ਮਸ਼ਹੂਰ ਗੀਤ ਅੱਜ ਵੀ ਲੋਕਾਂ ਨੂੰ ਨੱਚਣ ਲਈ ਮਜਬੂਰ ਕਰਦੇ ਹਨ। ਇੰਨੇ ਸਾਲਾਂ ਬਾਅਦ ਵੀ ਰਵੀਨਾ ਦਾ ਬਿਹਤਰੀਨ ਪ੍ਰਦਰਸ਼ਨ ਲੋਕਾਂ ਦੇ ਦਿਮਾਗ 'ਚ ਓਨਾ ਹੀ ਹੈ, ਜਿੰਨਾ ਪਹਿਲਾਂ ਹੁੰਦਾ ਸੀ। ਫਿਲਮਾਂ ਤੋਂ ਇਲਾਵਾ ਰਵੀਨਾ ਦੀ ਨਿੱਜੀ ਜ਼ਿੰਦਗੀ ਨੇ ਵੀ ਉਸ ਦੌਰਾਨ ਕਾਫੀ ਸੁਰਖੀਆਂ ਬਟੋਰੀਆਂ ਸਨ। ਦਰਅਸਲ, ਰਵੀਨਾ ਟੰਡਨ ਅਤੇ ਅਕਸ਼ੇ ਕੁਮਾਰ ਦੇ ਅਫੇਅਰ ਦੀ ਚਰਚਾ ਕਾਫੀ ਸੁਣਨ ਨੂੰ ਮਿਲੀ ਸੀ। ਰਵੀਨਾ ਟੰਡਨ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੇ ਗੁਪਤ ਤਰੀਕੇ ਨਾਲ ਮੰਦਿਰ 'ਚ ਅਕਸ਼ੇ ਕੁਮਾਰ ਨਾਲ ਮੰਗਣੀ ਕੀਤੀ ਸੀ। ਪਰ, ਅਕਸ਼ੇ ਦੇ ਦਿਲਫੇਂਕ ਮਿਜਾਜ਼ ਕਾਰਨ ਇਹ ਰਿਸ਼ਤਾ ਅੱਗੇ ਨਹੀਂ ਵਧ ਸਕਿਆ। ਅਕਸ਼ੇ ਤੋਂ ਵੱਖ ਹੋਣ ਤੋਂ ਬਾਅਦ ਰਵੀਨਾ ਨੇ ਫਿਲਮ ਡਿਸਟ੍ਰੀਬਿਊਟਰ ਅਨਿਲ ਥਡਾਨੀ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਤੇ 22 ਫਰਵਰੀ 2004 ਨੂੰ ਦੋਹਾਂ ਨੇ ਉਦੈਪੁਰ 'ਚ ਵਿਆਹ ਰਚਾ ਲਿਆ।

Related Stories

No stories found.
logo
Punjab Today
www.punjabtoday.com