ਅਕਸ਼ੈ ਅਤੇ ਰਵੀਨਾ ਟੰਡਨ ਇਕ ਸਮੇਂ ਇਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਰਵੀਨਾ ਟੰਡਨ ਨੇ ਅਕਸ਼ੈ ਕੁਮਾਰ ਅਤੇ ਆਪਣੇ ਟੁੱਟੇ ਰਿਸ਼ਤੇ ਬਾਰੇ ਗੱਲ ਕੀਤੀ। ਰਵੀਨਾ ਦਾ ਕਹਿਣਾ ਹੈ ਕਿ ਹੁਣ ਬਹੁਤ ਸਮਾਂ ਹੋ ਗਿਆ ਹੈ, ਫਿਰ ਵੀ ਲੋਕ ਉਸਦੇ ਅਤੇ ਅਕਸ਼ੈ ਬਾਰੇ ਗੱਲਾਂ ਕਰਦੇ ਨਹੀਂ ਥੱਕਦੇ। ਰਵੀਨਾ ਦਾ ਕਹਿਣਾ ਹੈ ਕਿ ਜਦੋਂ ਦੋਵੇਂ ਆਪਣੀ-ਆਪਣੀ ਜ਼ਿੰਦਗੀ 'ਚ ਅੱਗੇ ਵਧ ਚੁੱਕੇ ਹਨ ਤਾਂ ਫਿਰ ਇਹ ਟੁੱਟੀ ਹੋਈ ਮੰਗਣੀ ਅੱਜ ਵੀ ਗਲੇ 'ਚ ਹੱਡੀ ਦੀ ਤਰ੍ਹਾਂ ਕਿਉਂ ਅਟਕ ਗਈ ਹੈ।
ਦਰਅਸਲ ਅਕਸ਼ੇ ਅਤੇ ਰਵੀਨਾ ਮੋਹਰਾ ਫਿਲਮ ਦੀ ਸ਼ੂਟਿੰਗ ਦੌਰਾਨ ਨੇੜੇ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਮੰਗਣੀ ਦੀਆਂ ਖਬਰਾਂ ਵੀ ਆਈਆਂ ਸਨ। ਬਾਅਦ ਵਿੱਚ ਕਿਸੇ ਕਾਰਨ ਇਹ ਮੰਗਣੀ ਟੁੱਟ ਗਈ ਸੀ, ਪਰ ਅੱਜ ਵੀ ਰਵੀਨਾ ਤੋਂ ਇਸ ਬਾਰੇ ਸਵਾਲ ਪੁੱਛੇ ਜਾਂਦੇ ਹਨ।
ਮੀਡਿਆ ਨਾਲ ਗੱਲ ਕਰਦੇ ਹੋਏ ਰਵੀਨਾ ਟੰਡਨ ਨੇ ਕਿਹਾ, 'ਇਸ ਨੂੰ ਹਮੇਸ਼ਾ ਲੜਾਈ ਦੇ ਰੂਪ 'ਚ ਦਿਖਾਇਆ ਜਾਂਦਾ ਹੈ।' ਉਸ ਨੇ ਕਿਹਾ ਕਿ ਜਿਵੇਂ ਹੀ ਸਾਡਾ ਰਿਸ਼ਤਾ ਖਤਮ ਹੋਇਆ, ਅਸੀਂ ਦੋਵੇਂ ਕਿਸੇ ਨਾ ਕਿਸੇ ਨਾਲ ਸੀ, ਇਸ ਲਈ ਮੈਨੂੰ ਕਿਸੇ ਨਾਲ ਈਰਖਾ ਨਹੀਂ ਹੈ। ਫਿਲਮ 'ਮੋਹਰਾ' ਦੌਰਾਨ ਸਾਡੀ ਦੋਵਾਂ ਦੀ ਜੋੜੀ ਹਿੱਟ ਰਹੀ ਸੀ, ਇਸ ਲਈ ਹੁਣ ਵੀ ਜਦੋਂ ਅਸੀਂ ਮਿਲਦੇ ਹਾਂ ਤਾਂ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ।
ਅੱਜ ਦੇ ਸਮੇਂ ਵਿੱਚ ਕਾਲਜ ਦੀਆਂ ਕੁੜੀਆਂ ਹਰ ਹਫ਼ਤੇ ਬੁਆਏਫ੍ਰੈਂਡ ਬਦਲਦੀਆਂ ਹਨ। ਹਰ ਕੋਈ ਅੱਗੇ ਵਧਦਾ ਹੈ, ਇੱਥੋਂ ਤੱਕ ਕਿ ਜਿਨ੍ਹਾਂ ਦਾ ਤਲਾਕ ਹੋ ਜਾਂਦਾ ਹੈ, ਉਹ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਹਨ। ਰਵੀਨਾ ਟੰਡਨ ਅਤੇ ਅਕਸ਼ੈ ਕੁਮਾਰ ਦੀ ਜੋੜੀ ਨੂੰ ਇੱਕ ਸਮੇਂ ਖੂਬ ਪਸੰਦ ਕੀਤਾ ਜਾਂਦਾ ਸੀ। 'ਮੋਹਰਾ' ਤੋਂ ਇਲਾਵਾ ਦੋਵੇਂ ਬਾਰੂਦ ਅਤੇ ਪੁਲਿਸ ਫੋਰਸ ਵਿੱਚ ਕੰਮ ਕਰ ਚੁੱਕੇ ਹਨ।
'ਮੋਹਰਾ' ਦੇ ਗੀਤ 'ਟਿਪ ਟਿਪ ਬਰਸਾ ਪਾਣੀ' 'ਚ ਉਨ੍ਹਾਂ ਦੀ ਆਈਕੋਨਿਕ ਕੈਮਿਸਟਰੀ ਨੂੰ ਕੌਣ ਭੁੱਲ ਸਕਦਾ ਹੈ। ਇਸ ਫਿਲਮ ਤੋਂ ਬਾਅਦ ਉਨ੍ਹਾਂ ਦੀ ਮੰਗਣੀ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਹਾਲਾਂਕਿ ਕੁਝ ਕਾਰਨਾਂ ਕਰਕੇ ਮੰਗਣੀ ਟੁੱਟ ਗਈ ਅਤੇ ਦੋਵੇਂ ਵੱਖ ਹੋ ਗਏ। 2001 ਵਿੱਚ, ਅਕਸ਼ੈ ਨੇ ਰਾਜੇਸ਼ ਖੰਨਾ ਦੀ ਬੇਟੀ ਅਤੇ ਅਭਿਨੇਤਰੀ ਟਵਿੰਕਲ ਖੰਨਾ ਨਾਲ ਵਿਆਹ ਕੀਤਾ, ਜਦੋਂ ਕਿ ਰਵੀਨਾ ਨੇ ਵੀ 2004 ਵਿੱਚ ਬਿਜ਼ਨੈੱਸਮੈਨ ਅਨਿਲ ਥਡਾਨੀ ਨਾਲ ਵਿਆਹ ਕੀਤਾ। ਅਕਸ਼ੇ ਕੁਮਾਰ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਸੈਲਫੀ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਨਾਲ ਇਮਰਾਨ ਹਾਸ਼ਮੀ ਵੀ ਨਜ਼ਰ ਆਉਣਗੇ।