
ਰੋਨਿਤ ਰਾਏ ਨੇ ਆਪਣੇ ਕਰਿਅਰ ਦੀ ਸ਼ੂਰੁਆਤ ਇਕ ਨਾਇਕ ਦੇ ਰੂਪ ਵਿਚ ਸ਼ੁਰੂ ਕੀਤੀ ਸੀ। ਹਿੰਦੀ ਟੀਵੀ ਤੋਂ ਲੈ ਕੇ ਸਾਊਥ ਅਤੇ ਬਾਲੀਵੁੱਡ ਤੱਕ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਅਭਿਨੇਤਾ ਰੋਨਿਤ ਰਾਏ ਨੇ ਹੁਣ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਰੋਨਿਤ ਰਾਏ ਦਾ ਕਹਿਣਾ ਹੈ ਕਿ ਕਰਨ ਜੌਹਰ ਦੀ 'ਸਟੂਡੈਂਟ ਆਫ ਦਿ ਈਅਰ' ਫਿਲਮ ਦੇ ਕਾਰਨ ਉਨ੍ਹਾਂ ਨੂੰ ਹਾਲੀਵੁੱਡ ਦੀ ਵੱਡੀ ਫਿਲਮ ਤੋਂ ਬਾਹਰ ਕਰ ਦਿੱਤਾ ਸੀ। ਰੋਨਿਤ ਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੀਵੁੱਡ ਫਿਲਮ 'ਜ਼ੀਰੋ ਡਾਰਕ ਥਰਟੀ' ਦਾ ਆਫਰ ਮਿਲਿਆ ਸੀ, ਪਰ ਕਰਨ ਜੌਹਰ ਦੀ ਟੀਮ ਕਾਰਨ ਉਹ ਫਿਲਮ ਹੱਥੋਂ ਨਿਕਲ ਗਈ। ਰੋਨਿਤ ਰਾਏ ਨੇ ਇਹ ਖੁਲਾਸਾ ਹਾਲ ਹੀ 'ਚ 'ਦਿ ਕਪਿਲ ਸ਼ਰਮਾ' ਸ਼ੋਅ 'ਚ ਕੀਤਾ ਸੀ।
ਰੋਨਿਤ ਆਪਣੀ ਫਿਲਮ ਸ਼ਹਿਜ਼ਾਦਾ ਦੇ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਤੇ ਆਏ ਸਨ। ਉਨ੍ਹਾਂ ਦੇ ਨਾਲ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਵੀ ਮੌਜੂਦ ਸਨ। ਇੱਥੇ ਗੱਲਬਾਤ ਦੌਰਾਨ ਕਪਿਲ ਸ਼ਰਮਾ ਨੇ ਸਾਰਿਆਂ ਨੂੰ ਦੱਸਿਆ ਕਿ ਰੋਨਿਤ ਰਾਏ ਨੂੰ ਫਿਲਮ 'ਜ਼ੀਰੋ ਡਾਰਕ ਥਰਟੀ' ਦੀ ਪੇਸ਼ਕਸ਼ ਹੋਈ ਸੀ, ਪਰ ਉਨ੍ਹਾਂ ਨੇ 'ਸਟੂਡੈਂਟ ਆਫ ਦਿ ਈਅਰ' ਕਾਰਨ ਇਹ ਫਿਲਮ ਨਹੀਂ ਕੀਤੀ। ਫਿਰ ਰੋਨਿਤ ਰਾਏ ਨੇ ਸਾਰੀ ਕਹਾਣੀ ਦੱਸੀ।
ਰੋਨਿਤ ਰਾਏ ਨੇ ਕਿਹਾ, ਹਾਂ, ਮੈਨੂੰ 'ਜ਼ੀਰੋ ਡਾਰਕ ਥਰਟੀ' ਲਈ ਚੁਣਿਆ ਗਿਆ ਸੀ। ਮੈਂ ਬਿਨਾਂ ਕਿਸੇ ਆਡੀਸ਼ਨ ਦੇ ਚੁਣਿਆ ਗਿਆ ਸੀ । ਉਨ੍ਹਾਂ ਦੀ ਟੀਮ ਨੇ ਮੈਨੂੰ ਦੱਸਿਆ ਕਿ ਨਿਰਦੇਸ਼ਕ ਕੈਥਰੀਨ ਬਿਗਲੋ ਨੇ ਮੇਰਾ ਕੰਮ ਦੇਖਿਆ ਸੀ ਅਤੇ ਉਹ ਮੈਨੂੰ ਫਿਲਮ ਲਈ ਸਾਈਨ ਕਰਨਾ ਚਾਹੁੰਦੇ ਸਨ। ਮੈਂ ਹੈਰਾਨ ਸੀ ਕਿ ਆਸਕਰ ਜੇਤੂ ਨਿਰਦੇਸ਼ਕ ਨੇ ਮੈਨੂੰ ਆਪਣੀ ਫਿਲਮ ਲਈ ਚੁਣਿਆ ਹੈ। ਪਰ ਮੇਰੀਆਂ ਸਾਰੀਆਂ ਡੇਟਸ ਕਰਨ ਜੌਹਰ ਨਾਲ ਸਨ।
ਰੋਨਿਤ ਰਾਏ ਨੇ ਅੱਗੇ ਕਿਹਾ, 'ਮੈਂ ਕਰਨ ਜੌਹਰ ਅਤੇ ਉਨ੍ਹਾਂ ਦੀ ਟੀਮ ਨੂੰ ਤਰੀਕਾਂ ਬਦਲਣ ਲਈ ਕਿਹਾ ਕਿਉਂਕਿ ਇਹ ਮੇਰੇ ਲਈ ਅਜਿਹਾ ਮੌਕਾ ਸੀ, ਜੋ ਕਦੇ-ਕਦਾਈਂ ਆਉਂਦਾ ਹੈ।' ਆਸਕਰ ਜੇਤੂ ਹਾਲੀਵੁੱਡ ਨਿਰਦੇਸ਼ਕ ਨਾਲ ਕੌਣ ਕੰਮ ਨਹੀਂ ਕਰਨਾ ਚਾਹੇਗਾ? ਪਰ ਕਰਨ ਜੌਹਰ ਦੀ ਟੀਮ ਨੇ ਮੈਨੂੰ ਇਨਕਾਰ ਕਰ ਦਿੱਤਾ। ਕਰਨ ਨੇ ਇਨਕਾਰ ਨਹੀਂ ਕੀਤਾ, ਪਰ ਜੋ ਲੋਕ ਕਰਨ ਦੇ ਨਾਲ ਕੰਮ ਕਰ ਰਹੇ ਸਨ, ਨੇ ਤਾਰੀਖਾਂ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ।