ਬਾਲੀਵੁੱਡ 'ਚ ਛੋਟੇ ਨਵਾਬ ਦੇ ਨਾਂ ਨਾਲ ਮਸ਼ਹੂਰ ਅਭਿਨੇਤਾ ਸੈਫ ਅਲੀ ਖਾਨ ਕਿਸੇ ਪਹਿਚਾਣ ਦੇ ਮੋਹਤਾਜ਼ ਨਹੀਂ ਹਨ । ਰੇਸ, ਓਮਕਾਰਾ, ਹਮ ਤੁਮ ਅਤੇ ਲਵ ਆਜ ਕਲ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਸੈਫ ਅਲੀ ਖਾਨ ਫਿਲਮਾਂ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ।
ਸੈਫ ਅਲੀ ਖਾਨ ਦੇ ਦਾਦਾ ਹਰਿਆਣਾ ਦੇ ਪਟੌਦੀ ਰਿਆਸਤ ਦੇ ਨਵਾਬ ਸਨ। ਇਸ ਕਰਕੇ ਉਸਨੂੰ ਪਟੌਦੀ ਰਿਆਸਤ ਦਾ ਛੋਟਾ ਨਵਾਬ ਕਿਹਾ ਜਾਂਦਾ ਹੈ। ਸੈਫ ਅਲੀ ਖਾਨ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਨਸੂਰ ਅਲੀ ਖਾਨ ਉਰਫ ਟਾਈਗਰ ਪਟੌਦੀ ਦਾ ਪੁੱਤਰ ਹੈ, ਜਦਕਿ ਉਸਦੀ ਮਾਂ ਸ਼ਰਮੀਲਾ ਟੈਗੋਰ ਹਿੰਦੀ ਸਿਨੇਮਾ ਦੀ ਇੱਕ ਅਨੁਭਵੀ ਅਦਾਕਾਰਾ ਹੈ। ਸੈਫ ਅਲੀ ਖਾਨ ਨੇ ਆਪਣੀ ਸਕੂਲੀ ਪੜ੍ਹਾਈ ਇੰਗਲੈਂਡ ਦੀ ਯੂਨੀਵਰਸਿਟੀ ਤੋਂ ਕੀਤੀ ਹੈ।
ਸੈਫ ਅਲੀ ਖਾਨ ਨੇ ਜਿਵੇਂ ਹੀ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਤਾਂ ਉਨ੍ਹਾਂ ਨੇ ਆਪਣੇ ਤੋਂ 12 ਸਾਲ ਵੱਡੀ ਅਦਾਕਾਰਾ ਅੰਮ੍ਰਿਤਾ ਸਿੰਘ ਨੂੰ ਦਿਲ ਦਿੱਤਾ ਅਤੇ ਉਸ ਨਾਲ ਵਿਆਹ ਕਰ ਲਿਆ। ਸੈਫ ਦੇ ਪਰਿਵਾਰ ਵਾਲੇ ਇਸ ਵਿਆਹ ਦੇ ਖਿਲਾਫ ਸਨ, ਜਿਸ ਕਾਰਨ ਦੋਹਾਂ ਨੇ ਗੁਪਤ ਵਿਆਹ ਕਰਵਾ ਲਿਆ। ਦੋਵਾਂ ਨੇ ਬਾਅਦ ਵਿੱਚ ਸਾਰਾ ਅਲੀ ਖਾਨ ਅਤੇ ਇਬਰਾਹਿਮ ਅਲੀ ਖਾਨ ਦੇ ਰੂਪ ਵਿੱਚ ਦੋ ਬੱਚਿਆਂ ਨੂੰ ਜਨਮ ਦਿੱਤਾ। ਪਰ ਬਾਅਦ ਵਿੱਚ 2004 ਵਿੱਚ ਦੋਵਾਂ ਦਾ ਤਲਾਕ ਹੋ ਗਿਆ।
ਸੈਫ ਨੂੰ ਆਪਣੀ ਪਹਿਲੀ 'ਬੇਖੁਦੀ' ਤੋਂ ਕੱਢ ਦਿੱਤਾ ਗਿਆ ਸੀ। ਨਿਰਦੇਸ਼ਕ ਰਾਹੁਲ ਰਾਵੇਲ ਜੋ ਆਪਣੀ ਪਰਫੈਕਸ਼ਨ ਲਈ ਜਾਣੇ ਜਾਂਦੇ ਸਨ, ਨੇ ਸੈਫ ਨੂੰ ਫਿਲਮ ਤੋਂ ਹਟਾ ਦਿੱਤਾ, ਕਿਉਂਕਿ ਉਨ੍ਹਾਂ ਨੇ ਫਿਲਮ ਦਾ ਪਹਿਲਾ ਸ਼ਾਟ ਗਲਤ ਦਿੱਤਾ ਸੀ। ਬਾਅਦ ਵਿੱਚ ਇਸ ਫਿਲਮ ਲਈ ਸੈਫ ਦੀ ਜਗ੍ਹਾ ਅਭਿਨੇਤਾ ਕਮਲ ਸਦਨਾ ਨੂੰ ਕਾਸਟ ਕੀਤਾ ਗਿਆ। ਫਿਲਮ 'ਦਿਲ ਚਾਹਤਾ ਹੈ' ਸੈਫ ਅਲੀ ਖਾਨ ਦੇ ਕਰੀਅਰ ਲਈ ਟਰਨਿੰਗ ਪੁਆਇੰਟ ਸਾਬਤ ਹੋਈ।
ਇਸ ਫਿਲਮ 'ਚ ਸੈਫ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ, ਪਰ ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਲਈ ਨਿਰਦੇਸ਼ਕ ਫਰਹਾਨ ਅਖਤਰ ਦੀ ਪਹਿਲੀ ਪਸੰਦ ਸੈਫ ਨਹੀਂ, ਸਗੋਂ ਰਿਤਿਕ ਰੋਸ਼ਨ ਸਨ। ਸਾਲ 2008 'ਚ ਫਿਲਮ 'ਟਸ਼ਨ' ਦੀ ਸ਼ੂਟਿੰਗ ਦੌਰਾਨ ਸੈਫ ਅਤੇ ਕਰੀਨਾ ਵਿਚਾਲੇ ਨੇੜਤਾ ਵਧੀ, ਜੋ ਬਾਅਦ 'ਚ ਪਿਆਰ ਅਤੇ ਫਿਰ ਵਿਆਹ 'ਚ ਬਦਲ ਗਈ।
ਗੌਰਤਲਬ ਹੈ ਕਿ ਜਦੋਂ ਇਨ੍ਹਾਂ ਦੋਹਾਂ ਦੀ ਨੇੜਤਾ ਵਧੀ, ਉਸ ਸਮੇਂ ਤੱਕ ਕਰੀਨਾ ਸ਼ਾਹਿਦ ਕਪੂਰ ਨਾਲ ਰਿਲੇਸ਼ਨਸ਼ਿਪ 'ਚ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸੈਫ ਅਲੀ ਖਾਨ ਦੀ ਕੁੱਲ ਜਾਇਦਾਦ 13 ਸੌ ਕਰੋੜ ਤੋਂ ਵੱਧ ਹੈ। ਸੈਫ ਨੂੰ ਮਹਿੰਗੀਆਂ ਗੱਡੀਆਂ ਦਾ ਵੀ ਬਹੁਤ ਸ਼ੌਕ ਹੈ। ਉਸ ਦੀ ਕਾਰ ਕਲੈਕਸ਼ਨ ਵਿੱਚ BMW, ਰੇਂਜ ਰੋਵਰ ਅਤੇ ਲੈਂਡ ਕਰੂਜ਼ਰ ਵਰਗੀਆਂ ਲਗਜ਼ਰੀ ਗੱਡੀਆਂ ਸ਼ਾਮਲ ਹਨ।