ਆਇਸ਼ਾ ਜੁਲਕਾ ਦੀ ਗਿਣਤੀ ਇਕ ਸਮੇਂ ਬਾਲੀਵੁੱਡ ਦੀ ਚੋਟੀ ਦੀ ਅਦਾਕਾਰਾਂ ਵਿਚ ਕੀਤੀ ਜਾਂਦੀ ਸੀ। ਆਇਸ਼ਾ ਜੁਲਕਾ ਨੇ ਇੱਕ ਇੰਟਰਵਿਊ ਵਿੱਚ ਸਲਮਾਨ ਖਾਨ ਦੀ ਖੂਬ ਤਾਰੀਫ ਕੀਤੀ ਸੀ। ਉਨ੍ਹਾਂ ਕਿਹਾ ਕਿ ਸਲਮਾਨ ਨਾ ਸਿਰਫ ਇਕ ਚੰਗੇ ਅਭਿਨੇਤਾ ਹਨ, ਸਗੋਂ ਇਕ ਚੰਗੇ ਇਨਸਾਨ ਵੀ ਹਨ।
ਸਲਮਾਨ ਫਿਲਮ ਦੇ ਸੈੱਟ 'ਤੇ ਬਚਿਆ ਹੋਇਆ ਖਾਣਾ ਪੈਕ ਕਰ ਕੇ ਮੰਗਤਿਆਂ 'ਚ ਵੰਡ ਦਿੰਦੇ ਸਨ। ਆਇਸ਼ਾ ਸਲਮਾਨ ਦੀ ਇਸ ਦਰਿਆਦਿਲੀ ਦੀ ਫੈਨ ਹੋ ਗਈ ਸੀ। ਆਇਸ਼ਾ ਜੁਲਕਾ ਨੇ 1991 'ਚ ਸਲਮਾਨ ਖਾਨ ਨਾਲ ਫਿਲਮ ਕੁਰਬਾਨ 'ਚ ਕੰਮ ਕੀਤਾ ਸੀ। ਆਇਸ਼ਾ ਨੇ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਮਿਡ ਡੇ ਨਾਲ ਗੱਲਬਾਤ ਦੌਰਾਨ ਕਿਹਾ, 'ਸਲਮਾਨ ਫਿਲਮ ਦੇ ਸੈੱਟ 'ਤੇ ਬਚਿਆ ਹੋਇਆ ਖਾਣਾ ਆਪਣੀ ਕਾਰ 'ਚ ਪੈਕ ਕਰਦੇ ਸਨ। ਮੈਂ ਉਸਨੂੰ ਕਈ ਵਾਰ ਅਜਿਹਾ ਕਰਦੇ ਦੇਖਿਆ ਹੈ। ਘਰ ਪਰਤਦਿਆਂ ਉਹ ਖਾਣਾਂ ਭਿਖਾਰੀਆਂ ਵਿੱਚ ਵੰਡਦਾ ਸੀ।'
ਸਲਮਾਨ ਖਾਨ ਕਾਰ ਤੋਂ ਹੇਠਾਂ ਉਤਰ ਕੇ ਅਜਿਹੇ ਲੋੜਵੰਦਾਂ ਨੂੰ ਲੱਭਦਾ ਰਹਿੰਦਾ ਸੀ, ਜਿਨ੍ਹਾਂ ਨੇ ਖਾਣਾ ਨਾ ਖਾਧਾ ਹੋਵੇ। ਜੇ ਕੋਈ ਬਿਨਾਂ ਖਾਧੇ ਸੌਂ ਗਿਆ ਹੋਵੇ ਤਾਂ ਉਹ ਉਸ ਨੂੰ ਜਗਾ ਕੇ ਖੁਆ ਦਿੰਦਾ ਸੀ। ਆਇਸ਼ਾ ਜੁਲਕਾ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸੀ। ਉਸਨੇ ਖਿਲਾੜੀ, ਜੋ ਜੀਤਾ ਵਹੀ ਸਿਕੰਦਰ, ਹਿੰਮਤਵਾਲਾ, ਵਕਤ ਹਮਾਰਾ ਹੈ ਅਤੇ ਚਾਚੀ 420 ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। 2003 'ਚ ਵਿਆਹ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਤੋਂ ਬ੍ਰੇਕ ਲੈ ਲਿਆ।
ਆਇਸ਼ਾ ਜੁਲਕਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਨੇ ਮਨੀ ਰਤਨਮ ਦੀ ਫਿਲਮ ਰੋਜ਼ਾ ਨੂੰ ਤਰੀਕਾਂ ਦੀ ਘਾਟ ਕਾਰਨ ਠੁਕਰਾ ਦਿੱਤਾ ਸੀ। ਇਸ ਤੋਂ ਇਲਾਵਾ ਉਸ ਨੂੰ ਰਾਮਾ ਨਾਇਡੂ ਦੀ ਫਿਲਮ 'ਪ੍ਰੇਮ ਕੈਦੀ' ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਜਿਸ ਨੂੰ ਉਸ ਨੇ ਇਸ ਲਈ ਠੁਕਰਾ ਦਿੱਤਾ, ਕਿਉਂਕਿ ਉਸ ਨੂੰ ਫਿਲਮ ਦੇ ਸ਼ੁਰੂਆਤੀ ਦ੍ਰਿਸ਼ 'ਚ ਬਿਕਨੀ ਪਹਿਨਣ ਲਈ ਕਿਹਾ ਗਿਆ ਸੀ। ਆਇਸ਼ਾ ਜੁਲਕਾ ਇਕੱਲੀ ਅਜਿਹੀ ਨਹੀਂ ਹੈ, ਜਿਸ ਨੇ ਸਲਮਾਨ ਖਾਨ ਦੀ ਦਰਿਆਦਿਲੀ ਦੀ ਤਾਰੀਫ ਕੀਤੀ ਹੈ। ਇੰਡਸਟਰੀ ਦੇ ਕਈ ਅਜਿਹੇ ਲੋਕ ਹਨ ਜੋ ਮੰਨਦੇ ਹਨ ਕਿ ਸਲਮਾਨ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਖੜ੍ਹੇ ਰਹਿੰਦੇ ਹਨ। ਉਸਨੇ ਕਈ ਨਵੇਂ ਕਲਾਕਾਰਾਂ ਨੂੰ ਵੀ ਫਿਲਮਾਂ ਵਿੱਚ ਲਾਂਚ ਕੀਤਾ ਹੈ।