26 ਅਕਤੁਬਰ 2021
ਬਾਲੀਵੂਡ ਦੇ ਕੁਵਾਰੇਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਸਬ ਦੀ ਜੁਬਾਨ ਤੇ ਇਕ ਹੀ ਨਾਮ ਆਉਂਦਾ ਹੈ ਸਲਮਾਨ ਖਾਨ ਉਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਦੇਰ ਤੋਂ ਉਨਾਂ ਦੇ ਵਿਆਹ ਦੀ ਉਡੀਕ ਹੈ। ਸਲਮਾਨ ਖਾਨ ਦੀ ਉਮਰ 55 ਸਾਲ ਹੋ ਗਈ ਹੈ ਪਰ ਹਜੇ ਤੱਕ ਉਨਾਂ ਨੇ ਵਿਆਹ ਬਾਰੇ ਕੋਈ ਵਿਚਾਰ ਨਹੀਂ ਕੀਤਾ। ਉਹ ਅਕਸਰ ਆਪਣੇ ਗੁੱਸੇ ਵਾਲੇ ਮੁਡ ਨੂੰ ਲੈਕੇ ਚਰਚਾ ਵਿਚ ਰਹਿੰਦੇ ਨੇ ਤੇ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਕਿ ਉਹ ਕਿਥੇ ਮੁਸਕਰਾਉਂਦੇ ਦਿਖਾਈ ਦੇਣ। ਹਾਲ ਹੀ 'ਚ ਸਲਮਾਨ ਖਾਨ ਅਤੇ ਆਯੂਸ਼ ਸ਼ਰਮਾ ਦੀ ਫਿਲਮ ਅੰਤੀਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਆਯੂਸ਼ ਨੇ ਟ੍ਰੇਲਰ ਦੇ ਰਿਲੀਜ਼ ਹੋਣ ਦਾ ਜਸ਼ਨ ਮਨਾਉਣ ਲਈ ਬਾਂਦਰਾ ਵਾਲੇ ਘਰ ਵਿਚ ਇੱਕ ਸ਼ਾਨਦਾਰ ਪਾਰਟੀ ਦਿੱਤੀ। ਇਸ ਪਾਰਟੀ 'ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਪਾਰਟੀ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਾਹਮਣੇ ਆਈਆਂ ਕੁਝ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਆਪਣੀ ਪੁਰਾਣੀ ਪ੍ਰੇਮਿਕਾ ਸੰਗੀਤਾ ਬਿਜਲਾਨੀ ਤੋਂ ਬਚਦੇ ਹੋਏ ਨਜ਼ਰ ਆ ਰਹੇ ਹਨ। ਸੰਗੀਤਾ ਨੇ ਵੀ ਫੋਨ 'ਤੇ ਗੱਲ ਕਰਦਿਆਂ ਵੱਕਤ ਸਲਮਾਨ ਨੂੰ ਨਜ਼ਰਅੰਦਾਜ਼ ਕੀਤਾ ਤਾਂ ਸਲਮਾਨ ਵੀ ਹੌਲੀ-ਹੌਲੀ ਉਸ ਦੇ ਕੋਲੋ ਅੱਗੇ ਵਧ ਗਏ। ਇਸ ਦੇ ਨਾਲ ਹੀ ਇਕ ਹੋਰ ਫੋਟੋ 'ਚ ਸਲਮਾਨ ਪਾਰਟੀ 'ਚ ਸ਼ਾਮਲ ਹੋਏ ਕੁਝ ਅਦਾਕਾਰਾਂ ਨੂੰ ਦੇਖਦੇ ਹੋਏ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਆਪਣੀ ਬਹਿਨੋਈ ਨਾਲ ਸਕ੍ਰੀਨ ਤੇ ਪਹਿਲੀ ਵਾਰ ਨਜ਼ਰ ਆਉਣਗੇ । ਪਾਰਟੀ 'ਚ ਸਲਮਾਨ ਖਾਨ ਵੱਖ-ਵੱਖ ਮੂਡ 'ਚ ਨਜ਼ਰ ਆਏ। ਕਦੇ ਉਸ ਦੇ ਚਿਹਰੇ 'ਤੇ ਖੁਸ਼ੀ ਅਤੇ ਕਦੇ ਉਸ ਦੀਆਂ ਅੱਖਾਂ 'ਚ ਗੁੱਸਾ ਨਜ਼ਰ ਆਉਂਦਾ ਸੀ।