ਬਿਸ਼ਨੋਈ ਗੈਂਗ ਦੀ ਧਮਕੀ ਨੂੰ ਲੈ ਕੇ ਸਲਮਾਨ ਖਾਨ ਦਾ ਪਰਿਵਾਰ ਚਿੰਤਤ
ਲਾਰੈਂਸ ਬਿਸ਼ਨੋਈ ਦੀ ਪਿੱਛਲੇ ਦਿਨੀ ਹੋਈ ਇੰਟਰਵਿਊ ਨੇ ਸਲਮਾਨ ਖਾਨ ਦੇ ਪਰਿਵਾਰ ਨੂੰ ਚਿੰਤਾ 'ਚ ਪਾ ਦਿਤਾ ਹੈ। ਸਲਮਾਨ ਖਾਨ ਨੂੰ ਕੁਝ ਦਿਨ ਪਹਿਲਾ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਧਮਕੀ ਮਿਲਣ ਦੇ ਬਾਅਦ ਤੋਂ ਹੀ ਸਲਮਾਨ ਦੇ ਘਰ ਦੇ ਬਾਹਰ ਪੁਲਿਸ ਦੀ ਪੂਰੀ ਟੁਕੜੀ ਦੇਖੀ ਗਈ। ਸੂਤਰਾਂ ਦੀ ਮੰਨੀਏ ਤਾਂ ਸਲਮਾਨ ਦੇ ਪਰਿਵਾਰ ਵਾਲੇ ਇਸ ਮਾਮਲੇ ਨੂੰ ਲੈ ਕੇ ਕਾਫੀ ਚਿੰਤਤ ਹਨ। ਖਬਰਾਂ ਮੁਤਾਬਕ ਸਲਮਾਨ ਅਤੇ ਉਨ੍ਹਾਂ ਦੀ ਟੀਮ ਨੂੰ ਅਗਲੇ ਕੁਝ ਦਿਨਾਂ ਤੱਕ ਜ਼ਮੀਨੀ ਪ੍ਰੋਗਰਾਮਾਂ ਤੋਂ ਬਚਣ ਲਈ ਕਿਹਾ ਗਿਆ ਹੈ।

ਸਲਮਾਨ ਦੀ ਜਾਨ ਨੂੰ ਖਤਰੇ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਦੇ ਸ਼ਡਿਊਲ 'ਚ ਬਦਲਾਅ ਦੀ ਸਿਫਾਰਿਸ਼ ਕੀਤੀ ਹੈ। ਸੂਤਰਾਂ ਮੁਤਾਬਕ ਸਲਮਾਨ ਦੇ ਘਰ ਦਾ ਮਾਹੌਲ ਕਾਫੀ ਖਰਾਬ ਹੈ। ਸਲਮਾਨ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੀ ਟੀਮ ਸਲਮਾਨ ਦੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਿੰਤਤ ਹੈ।
ਪੁਲਿਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ, ਕਿ ਸਲਮਾਨ ਫਿਲਹਾਲ ਮੁੰਬਈ ਤੋਂ ਬਾਹਰ ਹਨ, ਉਨ੍ਹਾਂ ਦੇ ਆਉਣ 'ਤੇ ਪ੍ਰੋਗਰਾਮ 'ਚ ਬਦਲਾਅ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ। ਸਲਮਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਅਪ੍ਰੈਲ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਪ੍ਰਚਾਰ ਨੂੰ ਲੈ ਕੇ ਵੀ ਨਵੀਂ ਵਿਉਂਤਬੰਦੀ ਕਰਨੀ ਪਵੇਗੀ। ਈ ਟਾਈਮਜ਼ ਦੀਆਂ ਰਿਪੋਰਟਾਂ ਦੇ ਅਨੁਸਾਰ, ਸਲਮਾਨ ਖਾਨ ਨੂੰ ਧਮਕੀ ਦੇਣ ਲਈ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਰੋਹਿਤ ਗਰਗ ਦੇ ਖਿਲਾਫ ਆਈਪੀਸੀ ਦੀ ਧਾਰਾ 506 (2), 120 (ਬੀ) ਅਤੇ 34 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਫਿਲਹਾਲ ਸਾਈਬਰ ਸੈੱਲ ਉਸ ਵਿਅਕਤੀ ਦਾ ਨਾਮ ਅਤੇ ਪਤਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸਨੇ ਆਈਪੀ ਰਾਹੀਂ ਧਮਕੀ ਭਰੀ ਈਮੇਲ ਭੇਜੀ ਸੀ। ਤਿੰਨ ਦਿਨ ਪਹਿਲਾਂ ਨੂੰ ਦਿੱਤੇ ਇੰਟਰਵਿਊ ਵਿੱਚ ਗੈਂਗਸਟਰ ਲਾਰੈਂਸ ਬਿਸ਼ਵੋਈ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਲਾਰੈਂਸ ਨੇ ਕਿਹਾ ਸੀ- ਸਲਮਾਨ ਖਿਲਾਫ ਉਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਅਦਾਕਾਰ ਦੀ ਸੁਰੱਖਿਆ ਹਟਾ ਦਿੱਤੀ ਗਈ, ਉਹ ਦਿਨ ਸਲਮਾਨ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ। ਲਾਰੈਂਸ ਨੇ ਉਸ ਇੰਟਰਵਿਊ 'ਚ ਕਿਹਾ ਸੀ ਕਿ ਸਲਮਾਨ ਖਾਨ ਦੀ ਹੰਕਾਰ ਰਾਵਣ ਤੋਂ ਜ਼ਿਆਦਾ ਹੈ, ਸਿੱਧੂ ਮੂਸੇਵਾਲਾ ਵੀ ਉਨ੍ਹਾਂ ਹੀ ਹੰਕਾਰੀ ਸੀ।