ਸਲਮਾਨ ਖਾਨ ਅਕਸਰ ਸੋਸ਼ਲ ਮੀਡਿਆ ਉਤੇ ਆਪਣੀ ਪੋਸਟ ਪਾਉਂਦੇ ਰਹਿੰਦੇ ਹਨ। ਬਾਲੀਵੁੱਡ ਦੇ 'ਦਬੰਗ' ਅਭਿਨੇਤਾ ਸਲਮਾਨ ਖਾਨ ਨੇ ਬੀਤੇ ਦਿਨ ਇਕ ਪੋਸਟ ਕੀਤੀ ਸੀ, ਜਿਸ 'ਚ ਉਹ ਕਾਫੀ ਵੱਖਰੇ ਲੁੱਕ 'ਚ ਨਜ਼ਰ ਆ ਰਹੇ ਸਨ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਸਨ ਅਤੇ 'ਭਾਈਜਾਨ' ਦੇ ਇਸ ਲੁੱਕ ਬਾਰੇ ਜਾਣਨਾ ਚਾਹੁੰਦੇ ਸਨ।
ਅਜਿਹੇ 'ਚ ਹੁਣ ਸਲਮਾਨ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਮਿਲ ਗਿਆ ਹੈ ਅਤੇ ਅਦਾਕਾਰ ਨੇ ਆਪਣੇ ਆਉਣ ਵਾਲੇ ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਸਲਮਾਨ ਖਾਨ ਨੇ 'ਮੈਂ ਚਲਾ' ਗੀਤ ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਸਲਮਾਨ ਨਾਲ ਪ੍ਰਗਿਆ ਜੈਸਵਾਲ ਦੀ ਜੋੜੀ ਹੈ।
'ਮੈਂ ਚਲਾ' ਦਾ ਟੀਜ਼ਰ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਕੈਪਸ਼ਨ 'ਚ ਲਿਖਿਆ, 'ਮੈਂ ਚਲਾ ਦੀ ਰੋਮਾਂਟਿਕ ਧੁਨ 'ਤੇ ਨੱਚਣ ਦਿਓ। ਟੀਜ਼ਰ ਰਿਲੀਜ਼ ਹੋ ਗਿਆ ਹੈ । ਇਸ ਗੀਤ 'ਚ ਜਿੱਥੇ ਸਲਮਾਨ ਖਾਨ ਲੰਬੇ ਵਾਲਾਂ 'ਚ ਨਜ਼ਰ ਆ ਰਹੇ ਹਨ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਪੱਗੜੀ ਲੁੱਕ ਨੂੰ ਵੀ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਸਲਮਾਨ ਹਾਲ ਹੀ ਵਿੱਚ ਅੰਤਿਮ ਵਿੱਚ ਵੀ ਸਰਦਾਰ ਦੀ ਭੂਮਿਕਾ ਵਿੱਚ ਸਨ।ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦੇ ਨਵੇਂ ਗੀਤ ਦੇ ਟੀਜ਼ਰ ਨੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ ਅਤੇ ਉਹ ਇਸ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਗੀਤ 'ਚ ਜਿੱਥੇ ਪ੍ਰਗਿਆ ਨਾਲ ਸਲਮਾਨ ਨਜ਼ਰ ਆਉਣਗੇ, ਉਥੇ ਹੀ ਇਸ ਗੀਤ ਦੀ ਆਵਾਜ਼ ਸੁਪਰਹਿੱਟ ਗਾਇਕ ਗੁਰੂ ਰੰਧਾਵਾ ਨੇ ਦਿੱਤੀ ਹੈ। ਇਸ ਦੇ ਨਾਲ ਹੀ ਯੂਲੀਆ ਵੰਤੂਰ ਨੇ ਇਸ ਗੀਤ 'ਚ ਗਾਇਕਾ ਵਜੋਂ ਗੁਰੂ ਦਾ ਸਾਥ ਦਿੱਤਾ ਹੈ। ਗੀਤ 'ਚ ਵੀ ਦੋਵੇਂ ਨਜ਼ਰ ਆ ਰਹੇ ਹਨ।