
ਸਲਮਾਨ ਖਾਨ ਦੇ ਵਿਆਹ ਨੂੰ ਲੈ ਕੇ ਉਸਨੂੰ ਅਕਸਰ ਸਵਾਲ ਪੁੱਛੇ ਜਾਂਦੇ ਹਨ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ, ਫਿਲਮ ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਵੀ ਚੰਗਾ ਹੁੰਗਾਰਾ ਮਿਲਿਆ ਹੈ। ਸਲਮਾਨ ਖਾਨ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਕਈ ਵੱਡੇ ਖੁਲਾਸੇ ਕੀਤੇ ਹਨ।
'ਭਾਈਜਾਨ' ਨੇ ਆਪਣੇ ਵਿਆਹ ਤੋਂ ਲੈ ਕੇ ਬੱਚਿਆਂ ਤੱਕ 'ਤੇ ਬਿਆਨ ਦਿੱਤਾ ਹੈ। ਸਲਮਾਨ ਦੀ ਉਮਰ 57 ਸਾਲ ਹੈ, ਇਸ ਦੌਰਾਨ ਉਹ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਤੋਂ ਇਹੀ ਸਵਾਲ ਪੁੱਛਿਆ ਜਾਂਦਾ ਹੈ ਕਿ ਉਹ ਕਦੋਂ ਵਿਆਹ ਕਰਨ ਜਾ ਰਹੇ ਹਨ। ਜਿਸਦਾ ਜਵਾਬ ਸਲਮਾਨ ਖਾਨ ਹਮੇਸ਼ਾ ਟਾਲਦੇ ਨਜ਼ਰ ਆਉਂਦੇ ਹਨ। ਹਾਲਾਂਕਿ, ਹੁਣ ਸਲਮਾਨ ਨੇ ਖੁਲਾਸਾ ਕੀਤਾ ਹੈ ਕਿ ਉਹ ਜਲਦੀ ਤੋਂ ਜਲਦੀ ਪਿਤਾ ਬਣਨਾ ਚਾਹੁੰਦੇ ਹਨ, ਪਰ ਵਿਆਹ ਕੀਤੇ ਬਿਨਾਂ ਪਿਤਾ ਬਣਨਾ ਚਾਹੁੰਦੇ ਹਨ।
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਪਿੱਛਲੇ ਦਿਨੀ ਇੰਡੀਆ ਟੀਵੀ ਸ਼ੋਅ 'ਆਪ ਕੀ ਅਦਾਲਤ' 'ਚ ਨਜ਼ਰ ਆਏ ਸਨ। ਇਸ ਮੌਕੇ ਸਲਮਾਨ ਖਾਨ ਤੋਂ ਵਿਆਹ ਅਤੇ ਬੱਚਿਆਂ ਨੂੰ ਲੈ ਕੇ ਸਵਾਲ ਪੁੱਛੇ ਗਏ। ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਲਮਾਨ ਖਾਨ ਨੇ ਕਿਹਾ, 'ਮੈਨੂੰ ਬੱਚੇ ਬਹੁਤ ਪਿਆਰੇ ਲੱਗਦੇ ਹਨ। ਮੈਂ ਵੀ ਬੱਚੇ ਪੈਦਾ ਕਰਨਾ ਚਾਹੁੰਦਾ ਹਾਂ। ਪਰ ਕਾਨੂੰਨ ਮੈਨੂੰ ਬੱਚੇ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਮੈਂ ਵਿਆਹ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਸਿਰਫ ਬੱਚੇ ਚਾਹੀਦੇ ਹਨ, ਮੈਨੂੰ ਉਹ ਪਤਨੀ ਨਹੀਂ ਚਾਹੀਦੀ, ਜੋ ਬੱਚਿਆਂ ਨਾਲ ਆਵੇ।
ਸਲਮਾਨ ਖਾਨ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਆਪਣੇ ਵਿਆਹ ਬਾਰੇ ਗੱਲ ਕਰਦੇ ਹੋਏ ਸਲਮਾਨ ਖਾਨ ਨੇ ਕਿਹਾ, 'ਮੇਰਾ ਵਿਆਹ ਕਰਨ ਦੀ ਯੋਜਨਾ ਸੀ, ਪਰ ਮੈਨੂੰ ਇਨਕਾਰ ਕਰ ਦਿੱਤਾ ਗਿਆ, ਫਿਰ ਜਦੋਂ ਮੈਨੂੰ ਕਈ ਵਾਰ ਹਾਂ ਕਿਹਾ ਗਿਆ ਤਾਂ ਮੈਂ ਇਨਕਾਰ ਕਰ ਦਿੱਤਾ। ਹੁਣ ਮੈਂ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹਾਂ, ਜਦੋਂ ਦੋਵਾਂ ਪਾਸਿਆਂ ਤੋਂ ਹਾਂ ਹੋ ਜਾਵੇਗੀ, ਤਦ ਹੀ ਮੇਰਾ ਵਿਆਹ ਹੋਵੇਗਾ।'
ਪਿਛਲੇ ਦਿਨੀਂ ਜਾਨੋਂ ਮਾਰਨ ਦੀਆਂ ਧਮਕੀਆਂ 'ਤੇ ਸਲਮਾਨ ਨੇ ਕਿਹਾ- ਅਸੁਰੱਖਿਆ ਨਾਲੋਂ ਸੁਰੱਖਿਆ 'ਤੇ ਧਿਆਨ ਦੇਣਾ ਬਿਹਤਰ ਹੈ, ਮੈਨੂੰ ਸੁਰੱਖਿਆ ਦਿੱਤੀ ਗਈ ਹੈ। ਹੁਣ ਮੇਰੇ ਲਈ ਸਾਈਕਲ ਚਲਾਉਣਾ ਜਾਂ ਸੜਕ 'ਤੇ ਇਕੱਲਾ ਜਾਣਾ ਸੰਭਵ ਨਹੀਂ ਹੈ। ਸਭ ਤੋਂ ਵੱਡੀ ਸਮੱਸਿਆ ਮੈਨੂੰ ਉਦੋਂ ਆਉਂਦੀ ਹੈ, ਜਦੋਂ ਮੈਂ ਟ੍ਰੈਫਿਕ ਵਿੱਚ ਹੁੰਦਾ ਹਾਂ, ਉੱਥੇ ਕਾਫੀ ਸੁਰੱਖਿਆ ਹੈ। ਗਾਰਡਾਂ ਦੇ ਵਾਹਨਾਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਲੋਕ ਵੀ ਮੈਨੂੰ ਗਲਤ ਸਮਝਦੇ ਹਨ। ਪਰ ਮੇਰੇ ਪ੍ਰਸ਼ੰਸਕ, ਮੇਰੀ ਜਾਨ ਨੂੰ ਵੱਡਾ ਖ਼ਤਰਾ ਮੰਨਦੇ ਹਨ, ਇਸ ਲਈ ਸੁਰੱਖਿਆ ਦਿੱਤੀ ਗਈ ਹੈ।