ਸਾਮੰਥਾ ਰੂਥ ਪ੍ਰਭੂ ਦੀ ਗਿਣਤੀ ਸਾਊਥ ਦੀ ਚੋਟੀ ਦੀ ਅਦਾਕਾਰਾ ਵਿਚ ਕੀਤੀ ਜਾਂਦੀ ਹੈ। ਅਦਾਕਾਰਾ ਸਾਮੰਥਾ ਰੂਥ ਪ੍ਰਭੂ ਅਕਸਰ ਮੀਡੀਆ ਦੀ ਲਾਈਮਲਾਈਟ ਵਿੱਚ ਰਹਿੰਦੀ ਹੈ। ਫਿਲਮਾਂ ਤੋਂ ਇਲਾਵਾ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸਾਮੰਥਾ ਨੇ ਸੀਰੀਜ਼ 'ਸਿਟਾਡੇਲ' ਦੇ ਵਰਲਡ ਪ੍ਰੀਮੀਅਰ 'ਚ ਸ਼ਿਰਕਤ ਕੀਤੀ, ਜਿਸ ਤੋਂ ਬਾਅਦ ਇਕ ਵਾਰ ਫਿਰ ਲੋਕਾਂ ਨੇ ਉਸ ਦੀ ਨਿੱਜੀ ਜ਼ਿੰਦਗੀ 'ਤੇ ਝਾਤ ਮਾਰਨੀ ਸ਼ੁਰੂ ਕਰ ਦਿੱਤੀ ਹੈ।
ਅਸਲ 'ਚ ਹੋਇਆ ਇਹ ਕਿ ਪ੍ਰੀਮੀਅਰ ਤੋਂ ਸਾਹਮਣੇ ਆਈਆਂ ਅਭਿਨੇਤਰੀ ਦੀਆਂ ਤਸਵੀਰਾਂ 'ਚ ਉਹ ਟੈਟੂ ਸਾਫ ਦਿਖਾਈ ਦੇ ਰਿਹਾ ਹੈ, ਜੋ ਸਮੰਥਾ ਨੇ ਆਪਣੇ ਪਤੀ ਨਾਗਾ ਚੈਤੰਨਿਆ ਲਈ ਬਣਵਾਇਆ ਸੀ, ਜਦੋਂ ਉਹ ਵਿਆਹੀ ਹੋਈ ਸੀ। ਨਾਗਾ ਚੈਤੰਨਿਆ ਅਤੇ ਸਮੰਥਾ ਰੂਥ ਪ੍ਰਭੂ ਹੁਣ ਅਲਗ ਹੋ ਗਏ ਹਨ, ਦੋਵਾਂ ਦਾ ਤਲਾਕ ਹੋ ਗਿਆ ਹੈ। ਪਰ, ਸਮੰਥਾ ਦੇ ਸਰੀਰ 'ਤੇ ਬਣਿਆ ਨਾਗਾ ਦੇ ਨਾਮ ਦਾ ਟੈਟੂ ਅਜੇ ਵੀ ਬਰਕਰਾਰ ਹੈ।
ਅਭਿਨੇਤਰੀ ਦੀਆਂ ਹਾਲੀਆ ਤਸਵੀਰਾਂ 'ਚ ਉਸਦਾ ਟੈਟੂ ਸਾਫ ਨਜ਼ਰ ਆ ਰਿਹਾ ਹੈ। ਸਿਟਾਡੇਲ ਪ੍ਰੀਮੀਅਰ ਦੀਆਂ ਸਮੰਥਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸਮੰਥਾ ਦੇ ਲੁੱਕ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਅਦਾਕਾਰਾ ਦੇ ਸ਼ਾਨਦਾਰ ਲੁੱਕ ਦੇ ਨਾਲ-ਨਾਲ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਸ ਦੇ ਟੈਟੂ 'ਤੇ ਰੁਕ ਗਈਆਂ ਹਨ। ਇਹ ਟੈਟੂ ਸਮੰਥਾ ਦੀਆਂ ਪਸਲੀਆਂ 'ਤੇ ਬਣਿਆ ਹੈ, ਜਿਸ 'ਚ ਚਾਅ ਲਿਖਿਆ ਹੋਇਆ ਹੈ। ਦਰਅਸਲ, ਇਹ ਨਾਗਾ ਦਾ ਉਪਨਾਮ ਹੈ।
ਦੱਸ ਦੇਈਏ ਕਿ ਨਾਗਾ ਨਾਲ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਹੋਏ ਸਮੰਥਾ ਨੇ ਤਿੰਨ ਟੈਟੂ ਬਣਵਾਏ ਸਨ। ਜਿਸ ਵਿਚ ਲਿਖਿਆ ਹੈ, Ye Maaya Chesave। ਇਹ ਦੋਵਾਂ ਦੀ ਪਹਿਲੀ ਫਿਲਮ ਦਾ ਨਾਂ ਹੈ। ਇਸ ਫਿਲਮ 'ਚ ਨਾਗਾ ਚੈਤੰਨਿਆ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ। ਸਮੰਥਾ ਨੇ ਆਪਣੇ ਗੁੱਟ 'ਤੇ ਤੀਜਾ ਟੈਟੂ ਬਣਵਾਇਆ ਹੈ। ਇਸ 'ਤੇ ਤੀਰ ਦਾ ਨਿਸ਼ਾਨ ਬਣਿਆ ਹੋਇਆ ਹੈ। ਨਾਗਾ ਚੈਤਨਿਆ ਨੇ ਵੀ ਆਪਣੇ ਗੁੱਟ 'ਤੇ ਅਜਿਹਾ ਹੀ ਟੈਟੂ ਬਣਵਾਇਆ ਹੈ।
ਦੱਸ ਦੇਈਏ ਕਿ ਨਾਗਾ ਚੈਤੰਨਿਆ ਅਤੇ ਸਮੰਥਾ ਦਾ ਵਿਆਹ 2017 ਵਿੱਚ ਹੋਇਆ ਸੀ। ਕਰੀਬ ਚਾਰ ਸਾਲ ਦੀ ਵਿਆਹੁਤਾ ਜ਼ਿੰਦਗੀ ਤੋਂ ਬਾਅਦ 2021 'ਚ ਦੋਹਾਂ ਦਾ ਤਲਾਕ ਹੋ ਗਿਆ ਸੀ । ਸਾਮੰਥਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਸਦੀ ਫਿਲਮ 'ਸ਼ਕੁੰਤਲਮ' ਰਿਲੀਜ਼ ਹੋਈ ਹੈ। ਇਸ ਨੂੰ ਦਰਸ਼ਕਾਂ ਵੱਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸਾਮੰਥਾ 'ਸਿਟਾਡੇਲ' ਦੇ ਹਿੰਦੀ ਵਰਜ਼ਨ 'ਚ ਵਰੁਣ ਧਵਨ ਦੇ ਨਾਲ ਨਜ਼ਰ ਆਵੇਗੀ।