ਸਾਮੰਥਾ ਨੇ ਕਿਹਾ,ਇਕ ਸਮੇਂ ਮੈਨੂੰ ਕੋਈ ਨਹੀਂ ਪਛਾਣਦਾ ਸੀ, ਅੱਜ ਸਾਰੇ ਦੀਵਾਨੇ

ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਇਕ ਸਮਾਂ ਸੀ, ਜਦੋਂ ਸਿਨੇਮਾ 'ਚ ਦੱਖਣ ਦੇ ਕਲਾਕਾਰਾਂ ਨੂੰ ਸਨਮਾਨ ਨਹੀਂ ਦਿੱਤਾ ਜਾਂਦਾ ਸੀ।
ਸਾਮੰਥਾ ਨੇ ਕਿਹਾ,ਇਕ ਸਮੇਂ ਮੈਨੂੰ ਕੋਈ ਨਹੀਂ ਪਛਾਣਦਾ ਸੀ, ਅੱਜ ਸਾਰੇ ਦੀਵਾਨੇ

ਸਾਮੰਥਾ ਰੂਥ ਦੀ ਗਿਣਤੀ ਇਸ ਸਮੇਂ ਸਾਊਥ ਦੀ ਟਾਪ ਅਦਾਕਾਰਾਂ ਵਿਚ ਕੀਤੀ ਜਾਂਦੀ ਹੈ, ਪਰ ਹਮੇਸ਼ਾ ਹਾਲਾਤ ਅਜਿਹੇ ਨਹੀਂ ਸਨ। ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਹਾਲ ਹੀ ਵਿੱਚ ਸਾਊਥ ਇੰਡਸਟਰੀ ਦੇ ਬੁਰੇ ਦੌਰ ਨੂੰ ਯਾਦ ਕੀਤਾ। ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਇਕ ਸਮਾਂ ਸੀ, ਜਦੋਂ ਸਿਨੇਮਾ 'ਚ ਦੱਖਣ ਦੇ ਕਲਾਕਾਰਾਂ ਨੂੰ ਸਨਮਾਨ ਨਹੀਂ ਦਿੱਤਾ ਜਾਂਦਾ ਸੀ। ਲੋਕ ਉਸ ਬਾਰੇ ਨਹੀਂ ਜਾਣਦੇ ਸਨ, ਉਹ ਡਿਜ਼ਾਈਨਰਾਂ ਦੁਆਰਾ ਬਣਾਏ ਕੱਪੜੇ ਨਹੀਂ ਪਾ ਸਕਦੀ ਸੀ।

ਮੀਡੀਆ ਚੈਨਲ ਗਾਲਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਦੋਂ ਸਮੰਥਾ ਤੋਂ ਸਾਊਥ ਫਿਲਮ ਇੰਡਸਟਰੀ ਦੇ ਪੁਰਾਣੇ ਦਿਨਾਂ ਦੀ ਸਫਲਤਾ ਅਤੇ ਅੱਜ ਦੀ ਸਫਲਤਾ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ, ਇਹ ਬਹੁਤ ਖਾਸ ਹੈ। ਇੱਕ ਸਮਾਂ ਸੀ ਜਦੋਂ ਅਸੀਂ ਸਾਊਥ ਦੇ ਕਲਾਕਾਰ ਡਿਜ਼ਾਈਨਰ ਕੱਪੜੇ ਨਹੀਂ ਖਰੀਦ ਸਕਦੇ ਸੀ। ਸਮੰਥਾ ਨੇ ਕਿਹਾ- ਮੇਰੇ ਕਰੀਅਰ 'ਚ ਕਈ ਉਤਰਾਅ-ਚੜ੍ਹਾਅ ਆਏ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਸਮੇਂ 'ਤੇ ਖੁੱਲ੍ਹੀ ਕਿਤਾਬ ਬਣਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੇ ਮੈਨੂੰ ਆਉਣ ਵਾਲੀਆਂ ਬੁਰੀਆਂ ਗੱਲਾਂ ਲਈ ਤਿਆਰ ਕੀਤਾ, ਜੋ ਪਿਛਲੇ ਸਾਲ ਮੇਰੇ ਨਾਲ ਜ਼ਿਆਦਾਤਰ ਵਾਪਰੀਆਂ ਸਨ।

ਦੱਸ ਦੇਈਏ ਕਿ ਸਾਲ 2022 'ਚ ਸਮੰਥਾ ਨੂੰ ਆਪਣੀ ਬੀਮਾਰੀ ਦਾ ਪਤਾ ਲੱਗਾ ਸੀ। ਇਸ ਦੇ ਨਾਲ ਹੀ ਉਸ ਦਾ ਅਭਿਨੇਤਾ ਨਾਗਾ ਚੈਤਨਿਆ ਨਾਲ ਪਿਛਲੇ ਸਾਲ ਹੀ ਤਲਾਕ ਹੋ ਗਿਆ ਸੀ। ਅਜਿਹੇ 'ਚ ਉਸ ਦੌਰਾਨ ਉਸ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ ਸੀ। ਸਾਮੰਥਾ ਦਾ ਨਾਂ ਟਾਪ ਪੇਡ ਸਾਊਥ ਅਭਿਨੇਤਰੀਆਂ 'ਚ ਵੀ ਸ਼ਾਮਲ ਹੈ। ਆਈਐਮਡੀਬੀ ਦੀ ਤਾਜ਼ਾ ਸੂਚੀ ਦੇ ਅਨੁਸਾਰ, ਉਹ ਤੀਜੇ ਸਥਾਨ 'ਤੇ ਹੈ। ਨੌਜਵਾਨ ਅਭਿਨੇਤਰੀ ਨਯਨਤਾਰਾ ਦਾ ਨਾਂ ਪਹਿਲੇ ਨੰਬਰ 'ਤੇ ਆਉਂਦਾ ਹੈ, ਜੋ ਹਰ ਫਿਲਮ ਲਈ ਲਗਭਗ 2 ਤੋਂ 8 ਕਰੋੜ ਰੁਪਏ ਦੀ ਫੀਸ ਲੈਂਦੀ ਹੈ।

ਦੂਜੇ ਨੰਬਰ 'ਤੇ ਬਾਹੂਬਲੀ ਅਦਾਕਾਰਾ ਅਨੁਸ਼ਕਾ ਸ਼ੈੱਟੀ ਹੈ। ਤੀਜੇ ਨੰਬਰ 'ਤੇ ਸਾਮੰਥਾ ਦਾ ਨਾਂ ਆਉਂਦਾ ਹੈ, ਜੋ 3-8 ਕਰੋੜ ਰੁਪਏ ਫੀਸ ਵਸੂਲਦੀ ਹੈ। ਸਮੰਥਾ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ ਪਰ ਸੋਸ਼ਲ ਮੀਡੀਆ 'ਤੇ ਵੀ ਉਹ ਕਾਫੀ ਚਰਚਾ 'ਚ ਰਹਿੰਦੀ ਹੈ। ਸਮੰਥਾ ਰੂਥ ਪ੍ਰਭੂ ਪਿਛਲੇ ਕੁਝ ਸਾਲਾਂ ਤੋਂ ਕਾਫੀ ਮੁਸ਼ਕਿਲਾਂ 'ਚੋਂ ਗੁਜ਼ਰ ਰਹੀ ਹੈ।

Related Stories

No stories found.
logo
Punjab Today
www.punjabtoday.com