ਮਿਰਜ਼ਾ ਮਲਿਕ ਸ਼ੋਅ ਦੇ ਇਕਰਾਰਨਾਮੇ ਕਾਰਣ ਰੁਕਿਆ ਸ਼ੋਏਬ-ਸਾਨੀਆ ਦਾ ਤਲਾਕ

'ਦਿ ਮਿਰਜ਼ਾ ਮਲਿਕ ਸ਼ੋਅ' ਦੇ ਪ੍ਰਮੋਸ਼ਨ ਦੌਰਾਨ ਇਸ ਜੋੜੇ ਨੂੰ ਦੇਖ ਕੇ ਯੂਜ਼ਰਸ ਅੰਦਾਜ਼ਾ ਲਗਾ ਰਹੇ ਹਨ ਕਿ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਹੈ, ਪਰ ਹੁਣ ਤੱਕ ਜੋੜੇ ਨੇ ਤਲਾਕ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਮਿਰਜ਼ਾ ਮਲਿਕ ਸ਼ੋਅ ਦੇ ਇਕਰਾਰਨਾਮੇ ਕਾਰਣ ਰੁਕਿਆ ਸ਼ੋਏਬ-ਸਾਨੀਆ ਦਾ ਤਲਾਕ

ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦੇ ਵੱਖ ਹੋਣ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਹੈ। ਇਸ ਦੌਰਾਨ ਜੋੜੇ ਨੇ 'ਦਿ ਮਿਰਜ਼ਾ-ਮਲਿਕ ਸ਼ੋਅ' ਦਾ ਐਲਾਨ ਕੀਤਾ ਹੈ। ਤਲਾਕ ਦੀਆਂ ਖਬਰਾਂ ਦੇ ਵਿਚਕਾਰ, ਜੋੜੇ ਦਾ ਸ਼ੋਅ ਦਾ ਐਲਾਨ ਕਰਨਾ ਪ੍ਰਸ਼ੰਸਕਾਂ ਨੂੰ ਉਲਝਣ ਵਿੱਚ ਪਾ ਰਿਹਾ ਹੈ। ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਜੇਕਰ ਅਸਲ 'ਚ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ ਤਾਂ ਉਹ ਤਲਾਕ ਦਾ ਐਲਾਨ ਕਦੋਂ ਕਰਨਗੇ।

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਸਾਨੀਆ ਅਤੇ ਸ਼ੋਏਬ ਦੇ ਇਸ ਰਵੱਈਏ ਦਾ ਕਾਰਨ ਉਨ੍ਹਾਂ ਦਾ ਅਗਲਾ ਸ਼ੋਅ ਅਤੇ ਉਨ੍ਹਾਂ ਦਾ ਕਰਾਰ ਹੈ। ਖਬਰਾਂ ਮੁਤਾਬਕ ਸ਼ੋਅ ਦਾ ਇਕਰਾਰਨਾਮਾ ਖਤਮ ਹੋਣ ਤੋਂ ਬਾਅਦ ਹੀ ਇਹ ਜੋੜਾ ਤਲਾਕ ਦਾ ਐਲਾਨ ਕਰ ਸਕੇਗਾ। ਸ਼ੋਏਬ ਅਤੇ ਸਾਨੀਆ ਦਾ ਇੱਕ ਵੀਡੀਓ ਪਿਛਲੇ ਸਮੇਂ ਤੋਂ ਲਾਈਮਲਾਈਟ ਵਿੱਚ ਹੈ।

'ਦਿ ਮਿਰਜ਼ਾ ਮਲਿਕ ਸ਼ੋਅ' ਦੇ ਪ੍ਰਮੋਸ਼ਨ ਦੌਰਾਨ ਇਸ ਜੋੜੇ ਨੂੰ ਦੇਖ ਕੇ ਯੂਜ਼ਰਸ ਅੰਦਾਜ਼ਾ ਲਗਾ ਰਹੇ ਹਨ ਕਿ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਹੈ, ਪਰ ਹੁਣ ਤੱਕ ਜੋੜੇ ਨੇ ਤਲਾਕ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਮਾਡਲ ਆਇਸ਼ਾ ਕਮਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸ਼ੋਏਬ ਮਲਿਕ ਦਾ ਇੰਟਰਵਿਊ ਵਾਇਰਲ ਹੋ ਰਿਹਾ ਹੈ। ਇਸ 'ਚ ਸ਼ੋਏਬ ਨੇ ਖੁਲਾਸਾ ਕੀਤਾ ਹੈ ਕਿ ਫੋਟੋਸ਼ੂਟ ਦੌਰਾਨ ਆਇਸ਼ਾ ਨੇ ਮੇਰੀ ਕਾਫੀ ਮਦਦ ਕੀਤੀ ਸੀ।

ਦਰਅਸਲ, 2021 ਵਿੱਚ ਸ਼ੋਏਬ ਨੇ ਆਇਸ਼ਾ ਨਾਲ ਇੱਕ ਬੋਲਡ ਫੋਟੋਸ਼ੂਟ ਕਰਵਾਇਆ ਸੀ। ਹੁਣ ਇਹ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਅਜੇ ਤੱਕ ਨਾ ਤਾਂ ਸਾਨੀਆ ਅਤੇ ਨਾ ਹੀ ਸ਼ੋਏਬ ਨੇ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਕੁਝ ਕਿਹਾ ਹੈ। ਪਾਕਿਸਤਾਨ ਦਾ ਮੀਡੀਆ ਕਹਿ ਰਿਹਾ ਹੈ ਕਿ ਉਹ ਵੱਖ ਹੋ ਗਏ ਹਨ ਅਤੇ ਆਪਣੇ ਪੁੱਤਰ ਨੂੰ ਪਾਲਣ ਦੀ ਕੋਸ਼ਿਸ਼ ਕਰ ਰਹੇ ਹਨ।

ਸ਼ੋਏਬ ਨੇ ਆਪਣੇ ਇੱਕ ਟੀਵੀ ਸ਼ੋਅ ਦੌਰਾਨ ਸਾਨੀਆ ਨੂੰ ਧੋਖਾ ਦਿੱਤਾ ਸੀ। ਸਾਨੀਆ ਅਤੇ ਸ਼ੋਏਬ ਦਾ ਵਿਆਹ 12 ਅਪ੍ਰੈਲ 2010 ਨੂੰ ਹੈਦਰਾਬਾਦ ਵਿੱਚ ਹੋਇਆ ਸੀ। 15 ਅਪ੍ਰੈਲ ਨੂੰ ਲਾਹੌਰ 'ਚ ਰਿਸੈਪਸ਼ਨ ਦਿੱਤਾ ਗਿਆ ਸੀ। ਦੋਵਾਂ ਦਾ ਇੱਕ ਬੇਟਾ ਇਜ਼ਹਾਨ ਹੈ। ਉਸਦਾ ਜਨਮ 2018 ਵਿੱਚ ਹੋਇਆ ਸੀ। ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦਾ ਤਲਾਕ ਹੋ ਗਿਆ ਹੈ। ਇਹ ਦਾਅਵਾ ਸ਼ੋਏਬ ਦੇ ਕਰੀਬੀ ਦੋਸਤ ਨੇ ਕੀਤਾ ਹੈ, ਜੋ ਉਨ੍ਹਾਂ ਦੀ ਮੈਨੇਜਮੈਂਟ ਟੀਮ ਦਾ ਹਿੱਸਾ ਹੈ। ਉਸ ਨੇ ਕਿਹਾ- ਮੈਂ ਦੋਵਾਂ ਦੇ ਤਲਾਕ ਦੀ ਪੁਸ਼ਟੀ ਕਰ ਸਕਦਾ ਹਾਂ, ਪਰ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ।

Related Stories

No stories found.
logo
Punjab Today
www.punjabtoday.com