ਸਾਨੀਆ ਮਿਰਜ਼ਾ ਨੇ ਐਮਸੀ ਸਟੇਨ ਨੂੰ ਤੋਹਫੇ 'ਚ ਦਿੱਤੇ 1.21 ਲੱਖ ਦੇ ਜੁੱਤੇ

ਐਮਸੀ ਸਟੈਨ ਵੀ ਸਾਨੀਆ ਮਿਰਜ਼ਾ ਨੂੰ ਆਪਣੀ ਵੱਡੀ ਭੈਣ ਮੰਨਦੇ ਹਨ, ਜਿਸ ਕਾਰਨ ਉਹ ਸਾਨੀਆ ਨੂੰ 'ਆਪਾ' ਕਹਿ ਕੇ ਬੁਲਾਉਂਦੇ ਹਨ।
ਸਾਨੀਆ ਮਿਰਜ਼ਾ ਨੇ ਐਮਸੀ ਸਟੇਨ ਨੂੰ ਤੋਹਫੇ 'ਚ ਦਿੱਤੇ 1.21 ਲੱਖ ਦੇ ਜੁੱਤੇ

ਸਾਨੀਆ ਮਿਰਜ਼ਾ ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਭਾਰਤ ਦੀ ਮਸ਼ਹੂਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਆਪਣੇ ਵੱਡੇ ਦਿਲ ਲਈ ਵੀ ਜਾਣੀ ਜਾਂਦੀ ਹੈ। ਬਿੱਗ ਬੌਸ 16 ਦੇ ਜੇਤੂ ਐਮਸੀ ਸਟੈਨ ਅਤੇ ਸਾਨੀਆ ਮਿਰਜ਼ਾ ਦਾ ਰਿਸ਼ਤਾ ਵੀ ਕਾਫੀ ਚੰਗਾ ਹੈ। ਬਿੱਗ ਬੌਸ ਦੇ 16ਵੇਂ ਸੀਜ਼ਨ ਦੀ ਸਮਾਪਤੀ ਤੋਂ ਬਾਅਦ ਦੋਵਾਂ ਨੂੰ ਫਰਾਹ ਖਾਨ ਦੀ ਪਾਰਟੀ 'ਚ ਵੀ ਇਕੱਠੇ ਦੇਖਿਆ ਗਿਆ।

ਐਮਸੀ ਸਟੈਨ ਵੀ ਸਾਨੀਆ ਨੂੰ ਆਪਣੀ ਵੱਡੀ ਭੈਣ ਮੰਨਦੇ ਹਨ, ਜਿਸ ਕਾਰਨ ਉਹ ਉਸ ਨੂੰ 'ਆਪਾ' ਕਹਿ ਕੇ ਬੁਲਾਉਂਦੇ ਹਨ। ਐਮਸੀ ਸਟੈਨ ਨੇ ਹਾਲ ਹੀ ਵਿੱਚ ਆਪਣੀ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਕੇ ਸਾਨੀਆ ਮਿਰਜ਼ਾ ਦਾ ਧੰਨਵਾਦ ਕੀਤਾ ਹੈ, ਦਰਅਸਲ ਸਾਨੀਆ ਨੇ ਐਮਸੀ ਸਟੈਨ ਲਈ ਜੁੱਤੇ ਅਤੇ ਐਨਕਾਂ ਗਿਫਟ ਕੀਤੀਆਂ ਹਨ। ਸਾਨੀਆ ਮਿਰਜ਼ਾ ਦੇ ਇਸ ਤੋਹਫੇ ਦੀ ਕੀਮਤ ਲੱਖਾਂ 'ਚ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਵੀ ਇਸ ਦੀ ਚਰਚਾ ਹੈ।

ਸਾਨੀਆ ਮਿਰਜ਼ਾ ਦੇ ਤੋਹਫੇ ਦੀ ਫੋਟੋ ਸ਼ੇਅਰ ਕਰਦੇ ਹੋਏ ਐਮਸੀ ਸਟੈਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, 'ਇਸ਼ਮੇ ਘਰ ਜਾਏਗਾ ਤੇਰਾ, ਬਹੁਤ ਧੰਨਵਾਦ ਆਪਾ'। ਐਸਮੀ ਸਟੈਨ ਦੀ ਇਹ ਇੰਸਟਾਗ੍ਰਾਮ ਸਟੋਰੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਸਾਨੀਆ ਮਿਰਜ਼ਾ ਦੇ ਇਸ ਨਿਮਰ ਵਿਵਹਾਰ ਦੀ ਤਾਰੀਫ ਕਰ ਰਹੇ ਹਨ। ਸਾਨੀਆ ਅਤੇ ਐਮਸੀ ਸਟੈਨ ਦੇ ਬਾਂਡ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਸਾਨੀਆ ਮਿਰਜੀ ਦੇ ਦੋਵਾਂ ਤੋਹਫ਼ਿਆਂ ਦੀ ਕੀਮਤ ਕਰੀਬ 1.21 ਲੱਖ ਦੱਸੀ ਜਾ ਰਹੀ ਹੈ। ਇਨ੍ਹਾਂ ਤੋਹਫ਼ਿਆਂ ਦੀ ਕੀਮਤ ਜਾਣ ਕੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਹੈਰਾਨੀ ਪ੍ਰਗਟ ਕਰ ਰਹੇ ਹਨ।

ਦੋਸਤੀ ਦੀ ਗੱਲ ਕਰੀਏ ਤਾਂ ਐਮਸੀ ਸਟੈਨ ਅਤੇ ਸਾਨੀਆ ਮਿਰਜ਼ਾ ਦੀ ਮੁਲਾਕਾਤ ਫਰਾਹ ਖਾਨ ਦੇ ਮੁੰਬਈ ਪੇਂਟਾਹਾਊਸ ਵਿੱਚ ਬਿੱਗ ਬੌਸ 16 ਦੇ ਬਾਅਦ ਦੀ ਫਿਨਾਲੇ ਪਾਰਟੀ ਵਿੱਚ ਹੋਈ ਸੀ। ਉਹ ਤੁਰੰਤ ਇੱਕ ਦੂਜੇ ਦੇ ਦੋਸਤ ਬਣ ਗਏ। ਦਿਲਚਸਪ ਗੱਲ ਇਹ ਹੈ ਕਿ, ਸਟੈਨ ਨੇ ਹੈਦਰਾਬਾਦ ਵਿੱਚ ਸਾਨੀਆ ਮਿਰਜ਼ਾ ਦੇ ਟੈਨਿਸ ਰਿਟਾਇਰਮੈਂਟ ਬੈਸ਼ ਵਿੱਚ ਵੀ ਪ੍ਰਦਰਸ਼ਨ ਕੀਤਾ ਸੀ। ਐਮਸੀ ਸਟੈਨ ਦੀ ਗੱਲ ਕਰੀਏ ਤਾਂ ਰੈਪਰ ਨੇ ਬਿੱਗ ਬੌਸ 16 ਦੇ ਘਰ ਵਿੱਚ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।

Related Stories

No stories found.
logo
Punjab Today
www.punjabtoday.com