ਸੰਜੇ ਦੱਤ ਦੀ ਕਾਮੇਡੀ ਘੈਂਟ, 'ਹੇਰਾ ਫੇਰੀ 3' 'ਚ ਕਰਾਂਗੇ ਹੰਗਾਮਾ : ਸੁਨੀਲ

ਸੁਨੀਲ ਸ਼ੈੱਟੀ ਨੇ ਕਿਹਾ ਕਿ ਸੰਜੇ ਦੱਤ ਦੀ ਕਾਮਿਕ ਟਾਈਮਿੰਗ ਅਤੇ ਬਾਡੀ ਲੈਂਗੂਏਜ ਇਸ ਪ੍ਰੋਜੈਕਟ ਨੂੰ ਹੋਰ ਦਿਲਚਸਪ ਬਣਾਉਣ ਵਿੱਚ ਮਦਦ ਕਰੇਗਾ। ਸੰਜੇ ਦੱਤ ਹਾਸੇ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਵਿੱਚ ਮਾਹਰ ਹਨ।
ਸੰਜੇ ਦੱਤ ਦੀ ਕਾਮੇਡੀ ਘੈਂਟ, 'ਹੇਰਾ ਫੇਰੀ 3' 'ਚ ਕਰਾਂਗੇ ਹੰਗਾਮਾ : ਸੁਨੀਲ

'ਹੇਰਾ ਫੇਰੀ 3' ਦਾ ਦਰਸ਼ਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਨੇ ਫਿਲਮ 'ਹੇਰਾ ਫੇਰੀ 3' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਦੀ ਸ਼ੂਟਿੰਗ ਮੁੰਬਈ ਦੇ ਫਿਰੋਜ਼ ਨਾਡਿਆਡਵਾਲਾ ਦੇ ਐਮਪਾਇਰ ਸਟੂਡੀਓ 'ਚ ਸ਼ੁਰੂ ਹੋ ਗਈ ਹੈ।

ਫਿਲਮ 'ਹੇਰਾ ਫੇਰੀ 3' ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਫਰਹਾਦ ਸਾਮਜੀ ਨੂੰ ਦਿੱਤੀ ਗਈ ਹੈ। ਫਿਲਮ 'ਹੇਰਾ ਫੇਰੀ 3' ਪਿਛਲੇ ਕਈ ਦਿਨਾਂ ਤੋਂ ਆਪਣੀ ਰਿਲੀਜ਼ ਨੂੰ ਲੈ ਕੇ ਸੁਰਖੀਆਂ 'ਚ ਹੈ। ਅਕਸ਼ੈ ਕੁਮਾਰ ਦੀ ਥਾਂ ਕਾਰਤਿਕ ਆਰੀਅਨ ਨੂੰ ਲੈਣ ਦੀਆਂ ਅਫਵਾਹਾਂ ਵੀ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ। ਇਸ ਫ੍ਰੈਂਚਾਇਜ਼ੀ 'ਚ ਜਿੱਥੇ ਖਿਲਾੜੀ ਕੁਮਾਰ ਨਜ਼ਰ ਆਉਣ ਵਾਲੇ ਹਨ, ਉਥੇ ਹੁਣ ਇਸ ਫਿਲਮ 'ਚ ਨਵੇਂ ਕਲਾਕਾਰ ਵੀ ਸ਼ਾਮਲ ਹੋ ਗਏ ਹਨ।

ਤਾਜ਼ਾ ਖਬਰਾਂ ਮੁਤਾਬਕ ਸੰਜੇ ਦੱਤ ਫਿਲਮ 'ਹੇਰਾ ਫੇਰੀ 3' 'ਚ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਸੰਜੇ ਦੱਤ ਅਭਿਨੇਤਾ ਰਵੀ ਕਿਸ਼ਨ ਦੇ ਦੂਰ ਦੇ ਭਰਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜੋ ਇੱਕ ਗੈਂਗਸਟਰ ਹੈ। ਹੁਣ ਅਦਾਕਾਰ ਸੁਨੀਲ ਸ਼ੈੱਟੀ ਨੇ ਇਸ ਖਬਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸੁਨੀਲ ਸ਼ੈੱਟੀ ਨੇ ਇਕ ਇੰਟਰਵਿਊ 'ਚ ਕਿਹਾ ਕਿ ''ਸਾਡੇ ਲਈ ਸੰਜੇ ਦੱਤ ਨਾਲ ਫਿਲਮ 'ਚ ਕੰਮ ਕਰਨਾ ਹੋਰ ਵੀ ਮਜ਼ੇਦਾਰ ਹੋਣ ਵਾਲਾ ਹੈ, ਕਿਉਂਕਿ ਸੰਜੂ ਭਾਈ ਦੀ ਕਾਮੇਡੀ ਹੁਨਰ ਬਹੁਤ ਵਧੀਆ ਹੈ, ਜਿਸ ਨਾਲ ਕਾਸਟ ਅਤੇ ਫਿਲਮ ਨੂੰ ਵੀ ਫਾਇਦਾ ਹੋਵੇਗਾ।''

ਸੰਜੇ ਦੱਤ ਦੀ ਕਾਮਿਕ ਟਾਈਮਿੰਗ ਅਤੇ ਬਾਡੀ ਲੈਂਗੂਏਜ ਇਸ ਪ੍ਰੋਜੈਕਟ ਨੂੰ ਹੋਰ ਦਿਲਚਸਪ ਬਣਾਉਣ ਵਿੱਚ ਮਦਦ ਕਰੇਗਾ। ਸੰਜੇ ਦੱਤ ਹਾਸੇ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਵਿੱਚ ਮਾਹਰ ਹਨ। ਸੰਜੇ ਦੱਤ ਦੇ ਨਾਲ ਸਕ੍ਰੀਨ ਕਰਨਾ ਮੇਰੇ ਲਈ ਖੁਸ਼ੀ ਦੀ ਗੱਲ ਹੈ।" ਸੁਨੀਲ ਸ਼ੈੱਟੀ ਦੀ ਇਸ ਪੋਸਟ ਨੇ ਅਫਵਾਹਾਂ 'ਤੇ ਵੀ ਰੋਕ ਲਗਾ ਦਿੱਤੀ ਹੈ। ਉਸਨੇ ਸ਼ੂਟ ਦੀਆਂ ਪਹਿਲੀਆਂ ਕੁਝ ਝਲਕੀਆਂ ਸਾਂਝੀਆਂ ਕਰਦੇ ਹੋਏ ਕਿਹਾ, "ਇਸ ਲਈ ਆਖਰਕਾਰ ਫਿਲਮ 'ਹੇਰਾ ਫੇਰੀ 3' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਮੈਂ ਪਰੇਸ਼ ਰਾਵਲ ਅਤੇ ਅੱਕੀ (ਅਕਸ਼ੇ ਕੁਮਾਰ) ਨਾਲ ਸੈੱਟ 'ਤੇ ਵਾਪਸ ਆਉਣ ਲਈ ਬਹੁਤ ਉਤਸ਼ਾਹਿਤ ਹਾਂ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ 'ਚ ਸੰਜੇ ਦੱਤ ਦਾ ਕਿਰਦਾਰ 2007 'ਚ ਆਈ ਫਿਲਮ 'ਵੈਲਕਮ' ਦੇ 'ਆਰਡੀਐਕਸ' ਦੇ ਫਿਰੋਜ਼ ਖਾਨ ਦੇ ਕਿਰਦਾਰ ਵਰਗਾ ਹੀ ਹੋਵੇਗਾ। ਤੁਹਾਨੂੰ ਦੱਸ ਦੇਈਏ ਇਸ ਫਿਲਮ 'ਚ ਫਿਰੋਜ਼ ਖਾਨ ਦੇ ਕਿਰਦਾਰ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਸੀ।

Related Stories

No stories found.
logo
Punjab Today
www.punjabtoday.com