ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਇੱਕ ਵੀਡੀਓ ਕਾਰਨ ਮੁਸੀਬਤ 'ਚ ਫਸੀ

ਸਤਪੁਰਾ ਟਾਈਗਰ ਰਿਜ਼ਰਵ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਫਾਰੀ ਦੌਰਾਨ ਰਵੀਨਾ ਕਥਿਤ ਤੌਰ 'ਤੇ ਇਕ ਟਾਈਗਰ ਦੇ ਨੇੜੇ ਜਾ ਰਹੀ ਸੀ। ਹੁਣ ਵਿਭਾਗ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਇੱਕ ਵੀਡੀਓ ਕਾਰਨ ਮੁਸੀਬਤ 'ਚ ਫਸੀ

ਰਵੀਨਾ ਟੰਡਨ ਦੇ ਲੱਖਾਂ ਫੈਨਜ਼ ਹਨ, ਜੋ ਉਨ੍ਹਾਂ ਤੋਂ ਜੁੜੀ ਹਰ ਖਬਰ ਤੋਂ ਜਾਣੂ ਹੋਣਾ ਚਾਹੁੰਦੇ ਹਨ। ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਜਿੱਥੇ ਵੀ ਸਫਰ ਕਰਦੀ ਹੈ, ਉੱਥੇ ਹੀ ਆਪਣੇ ਵੀਡੀਓ ਅਤੇ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ। ਪਰ ਹੁਣ ਇਸ ਕਾਰਨ ਉਹ ਮੁਸੀਬਤ ਵਿੱਚ ਫਸਦੀ ਨਜ਼ਰ ਆ ਰਹੀ ਹੈ।

ਖਬਰਾਂ ਮੁਤਾਬਕ ਸਤਪੁਰਾ ਟਾਈਗਰ ਰਿਜ਼ਰਵ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਫਾਰੀ ਦੌਰਾਨ ਉਹ ਕਥਿਤ ਤੌਰ 'ਤੇ ਇਕ ਟਾਈਗਰ ਦੇ ਨੇੜੇ ਜਾ ਰਹੀ ਸੀ। ਹੁਣ ਵਿਭਾਗ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਰਵੀਨਾ ਟੰਡਨ ਨੇ ਵੀਡੀਓ 'ਚ ਅਦਾਕਾਰਾ ਦੀ ਜੀਪ ਦਾ ਇੱਕ ਵੀਡੀਓ ਟਵੀਟ ਕੀਤਾ ਹੈ। ਜਿਸ 'ਚ ਉਹ ਟਾਈਗਰ ਦੇ ਕਰੀਬ ਜਾਂਦੀ ਨਜ਼ਰ ਆ ਰਹੀ ਹੈ।

ਕੈਮਰੇ 'ਚ ਸ਼ਟਰ ਦੀ ਆਵਾਜ਼ ਕਲਿੱਪ ਵਿੱਚ ਸੁਣਾਈ ਦਿੰਦੀ ਹੈ ਅਤੇ ਰਿਜ਼ਰਵ ਵਿੱਚ ਇੱਕ ਬਾਘ ਉਨ੍ਹਾਂ 'ਤੇ ਗਰਜਦਾ ਸੁਣਾਈ ਦੇ ਰਿਹਾ ਹੈ। ਇਕ ਰਿਪੋਰਟ ਦੇ ਅਨੁਸਾਰ, ਜੰਗਲਾਤ ਦੇ ਉਪ ਮੰਡਲ ਅਧਿਕਾਰੀ (ਐਸਡੀਓ) ਧੀਰਜ ਸਿੰਘ ਚੌਹਾਨ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਤੋਂ ਬਾਅਦ, ਉਨ੍ਹਾਂ ਨੇ ਕਥਿਤ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ 22 ਨਵੰਬਰ ਨੂੰ ਰਵੀਨਾ ਕਥਿਤ ਤੌਰ 'ਤੇ ਟਾਈਗਰ ਕੋਲ ਪਹੁੰਚੀ ਸੀ। ਇਸ ਨੂੰ ਦੇਖ ਕੇ ਹੁਣ ਅਧਿਕਾਰੀ ਨੇ ਕਿਹਾ ਕਿ ਡਰਾਈਵਰ ਅਤੇ ਉਥੇ ਡਿਊਟੀ 'ਤੇ ਮੌਜੂਦ ਅਧਿਕਾਰੀਆਂ ਨੂੰ ਨੋਟਿਸ ਦੇ ਕੇ ਪੁੱਛਗਿੱਛ ਕੀਤੀ ਜਾਵੇਗੀ। ਰਵੀਨਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਤਪੁਰਾ ਟਾਈਗਰ ਰਿਜ਼ਰਵ ਦੀ ਯਾਤਰਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਉਸਨੇ ਟਾਈਗਰਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜੋ ਉਸਨੇ ਰਿਜ਼ਰਵ ਦੇ ਦੌਰੇ ਦੌਰਾਨ ਕਲਿੱਕ ਕੀਤੀਆਂ ਸਨ।

ਦੱਸ ਦੇਈਏ ਕਿ ਰਵੀਨਾ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਇੱਕ ਟਵੀਟ ਕੀਤਾ ਸੀ। ਇਸ ਤੋਂ ਬਾਅਦ ਭੋਪਾਲ ਸਥਿਤ ਵਣ ਵਿਹਾਰ ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ ਪਾਰਕ ਵਿਚ ਟਾਈਗਰ ਦੇ ਬਾੜੇ 'ਤੇ ਪੱਥਰ ਸੁੱਟਣ ਵਾਲੇ ਕੁਝ ਸ਼ਰਾਰਤੀ ਅਨਸਰਾਂ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਹੈ। ਰਵੀਨਾ ਟੰਡਨ ਇੱਕ ਸ਼ੌਕੀਨ ਜੰਗਲੀ ਜੀਵ ਪ੍ਰੇਮੀ ਹੈ ਅਤੇ ਉਹ ਅਕਸਰ ਅਜਿਹੀਆਂ ਵੀਡੀਓ ਪਾਉਂਦੀ ਰਹਿੰਦੀ ਹੈ ।

Related Stories

No stories found.
logo
Punjab Today
www.punjabtoday.com