ਸ਼ਾਹਰੁਖ ਗੋਰੀ ਖਾਨ ਨੇ ਇਸ ਕਾਰਨ ਨਹੀਂ ਮਨਾਈ ਵਿਆਹ ਦੀ ਵਰ੍ਹੇਗੰਢ

ਆਰੀਅਨ ਖਾਨ ਦੇ ਜੇਲ੍ਹ 'ਚ ਹੋਣ ਕਾਰਨ ਨਹੀਂ ਮਨਾਈ ਸ਼ਾਹਰੁਖ ਗੋਰੀ ਨੇ ਵਿਆਹ ਦੀ ਵਰ੍ਹੇਗੰਢ
ਸ਼ਾਹਰੁਖ ਗੋਰੀ ਖਾਨ ਨੇ ਇਸ ਕਾਰਨ ਨਹੀਂ ਮਨਾਈ ਵਿਆਹ ਦੀ ਵਰ੍ਹੇਗੰਢ

26 ਅਕਤੁਬਰ 2021

ਹਾਲ ਹੀ, 'ਚ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਨੇ ਵਿਆਹ ਦੇ 30 ਸਾਲ ਪੂਰੇ ਕੀਤੇ ਹਨ। ਪਰ ਇਸ ਦੌਰਾਨ ਉਨ੍ਹਾਂ ਵੱਲੋਂ ਕੋਈ ਜਸ਼ਨ ਨਹੀਂ ਮਨਾਇਆ ਜਾ ਰਿਹਾ। ਸ਼ਾਹਰੁਖ ਅਤੇ ਗੌਰੀ ਨੇ ਸਾਲਗ੍ਰਿਹ ਨਾ ਮਨਾਉਣ ਦਾ ਫੈਸਲਾ ਕੀਤਾ। ਸਾਹਰੁਖ ਦੇ ਪਰਿਵਾਰਕ ਮੈਂਬਰਾਂ ਵਲੋਂ ਦਸਿਆ ਜਾ ਰਿਹਾ ਕਿ ਵਰ੍ਹੇਗੰਢ ਦੌਰਾਨ ਉਹ ਹਰ ਸਾਲ ਇਕ ਵਖਰੇ ਡੰਗ ਨਾਲ ਜਸ਼ਨ ਮਨਾਉਂਦੇ ਸੀ ਪਰ ਇਸ ਵਾਰ ਪਰਿਵਾਰਕ ਮੁਸ਼ਕਲਾਂ ਕਾਰਨ ਉਨਾਂ ਨੇ ਕੁਝ ਵੀ ਕਰਨ ਤੋਂ ਇਨਕਾਰ ਕਰ ਦਿੱਤਾ। ਸਾਲਗ੍ਰਿਹ ਮੋਕੇ ਦੋਰਾਨ ਜਸ਼ਨ ਨਾ ਮਨਾਉਂਦਿਆ ਗੋਰੀ ਖਾਨ ਜੇਲ਼ ਚ ਆਪਣੇ ਪੁੱਤਰ ਨੂੰ ਮਿਲਣ ਲਈ ਗਈ। ਆਰੀਅਨ ਖਾਨ ਦੇ ਵਕੀਲ ਉਸਦੀ ਜ਼ਮਾਨਤ ਕਰਵਾਉਣ ਲਈ ਪੁਰੀ ਕੋਸ਼ੀਸ਼ ਕਰ ਰਹੇ ਹਨ। ਦਰਅਸਲ 'ਚ ‘ਡਰੱਗ’ ਕੇਸ ਚ ਕਈ ਦਿਨਾਂ ਤੋਂ ਜੇਲ ਚ ਬੰਦ ਹੋਣ ਕਾਰਨ ਸ਼ਾਹਰੁਖ ਖਾਨ ਆਪਣੇ ਪੁੱਤਰ ਨੂੰ ਲੈ ਕੇ ਬਹੁਤ ਪਰੇਸ਼ਾਨ ਚਲ ਰਹੇ ਹਨ। ਇਥੋਂ ਤਕ ਕਿ ਉਨਾਂ ਨੇ ਆਪਣੀ ਫਿਲਮ ਪਠਾਨ ਦੀ ਸ਼ੂਟਿੰਗ ਵੀ ਰੋਕ ਦਿੱਤੀ ਹੈ। ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਲਈ ਇਹ ਔਖਾ ਸਮਾਂ ਚੱਲ ਰਿਹਾ ਹੈ। ਬੇਲ ਨਾ ਮਿਲਣ ਕਾਰਨ ਉਨਾਂ ਦੇ ਘੱਰ ਚ ਮਾਤਮ ਛਾਇਆ ਹੋਇਆ। ਸਾਰੇ ਤਿਉਹਾਰ ਫਿੱਕੇ ਪੈ ਗਏ ਹਨ। ਪਰ ਗਲ ਕਰੀਏ ਤਾਂ ਐਨ.ਸੀ.ਬੀ ਇਸ ਮਾਮਲੇ ਨੂੰ ਲੈ ਕੇ ਪੁਰੀ ਸਖਤ ਚਲ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿੰਗ ਖਾਨ ਦੇ ਪੁੱਤਰ ਨੂੰ ਜ਼ਮਾਨਤ ਕਦੋਂ ਮਿਲੇਗੀ।

Related Stories

No stories found.
logo
Punjab Today
www.punjabtoday.com