ਸ਼ਾਹਰੁਖ ਖਾਨ ਦੇ ਫੈਨ ਬੰਗਲਾਦੇਸ਼ ਤੋਂ ਭਾਰਤ ਵੇਖਣ ਆ ਰਹੇ 'ਪਠਾਨ'

ਪਠਾਨ ਨੂੰ ਦੇਖਣ ਲਈ ਲੋਕ ਪੂਰੇ ਪਰਿਵਾਰ ਨਾਲ ਬੰਗਲਾਦੇਸ਼ ਤੋਂ ਭਾਰਤ ਆ ਰਹੇ ਹਨ। 'ਪਠਾਨ' ਦੀ ਰਿਲੀਜ਼ ਤੋਂ ਬਾਅਦ ਹਰ ਰੋਜ਼ ਪ੍ਰਸ਼ੰਸਕਾਂ ਦਾ ਨਵਾਂ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।
ਸ਼ਾਹਰੁਖ ਖਾਨ ਦੇ ਫੈਨ ਬੰਗਲਾਦੇਸ਼ ਤੋਂ ਭਾਰਤ ਵੇਖਣ ਆ ਰਹੇ 'ਪਠਾਨ'

ਸ਼ਾਹਰੁਖ ਖਾਨ ਨੇ ਕਿਹਾ ਸੀ ਕਿ ਉਸਨੂੰ ਲੋਕ ਬਹੁਤ ਪਿਆਰ ਕਰਦੇ ਹਨ, ਇਹ ਗੱਲ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸ਼ਾਹਰੁਖ ਖਾਨ 'ਪਠਾਨ' ਨਾਲ ਇਨ੍ਹੀਂ ਦਿਨੀਂ ਤੂਫਾਨੀ ਰਫਤਾਰ ਨਾਲ ਕਮਾਈ ਕਰਕੇ ਸਿਨੇਮਾਘਰਾਂ 'ਚ ਧਮਾਲ ਮਚਾ ਰਹੇ ਹਨ। ਚਾਰ ਸਾਲ ਬਾਅਦ ਪਰਦੇ 'ਤੇ ਆਏ ਬਾਲੀਵੁੱਡ ਦੇ ਬਾਦਸ਼ਾਹ ਨੇ ਇਹ ਸਾਬਤ ਕਰ ਦਿੱਤਾ ਹੈ, ਕਿ ਉਨ੍ਹਾਂ ਦਾ ਸਟਾਰਡਮ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਜ਼ਿੰਦਾ ਹੈ।

ਲੋਕ 'ਪਠਾਨ' ਦੇ ਦੀਵਾਨੇ 'ਚ ਸਾਰੀਆਂ ਹੱਦਾਂ ਪਾਰ ਕਰਦੇ ਨਜ਼ਰ ਆ ਰਹੇ ਹਨ। ਜਿੱਥੇ ਮੁੰਬਈ ਸਥਿਤ ਸ਼ਾਹਰੁਖ ਖਾਨ ਦੇ ਘਰ ਦੇ ਬਾਹਰ ਲੋਕਾਂ ਦਾ ਇਕੱਠ ਦੇਖ ਤੁਸੀਂ ਹੈਰਾਨ ਰਹਿ ਜਾਂਦੇ ਹੋ, ਉੱਥੇ ਹੀ ਅੱਜ ਸਾਡੇ ਕੋਲ ਕਿੰਗ ਖਾਨ ਦੇ ਇੱਕ ਅਜਿਹੇ ਪ੍ਰਸ਼ੰਸਕ ਦੀ ਖਬਰ ਹੈ, ਜਿਸ ਨੇ ਕ੍ਰੇਜ਼ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਬਣੀ ਐਕਸ਼ਨ ਥ੍ਰਿਲਰ ਫਿਲਮ 'ਪਠਾਨ' 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।

ਪਹਿਲੇ ਹਫਤੇ ਤੋਂ ਹੀ ਫਿਲਮ ਨੂੰ ਲੈ ਕੇ ਲੋਕਾਂ ਦੇ ਦਿਲਾਂ 'ਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਵਿੱਚ ‘ਪਠਾਨ’ ਦਾ ਕ੍ਰੇਜ਼ ਉਸੇ ਤਰ੍ਹਾਂ ਦਾ ਜਾਰੀ ਹੈ। ਦੇਸ਼-ਵਿਦੇਸ਼ 'ਚ 2500 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਫਿਲਮ 'ਪਠਾਨ' ਨੂੰ ਦੇਖਣ ਲਈ ਲੋਕ ਮਹਿੰਗੀਆਂ ਟਿਕਟਾਂ ਖਰੀਦਣ ਲਈ ਤਿਆਰ ਹਨ। ਜਦੋਂ ਕਿ ਅਸੀਂ ਅਜਿਹੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਦੇਖਿਆ ਹੈ, ਅੱਜ ਅਸੀਂ ਸ਼ਾਹਰੁਖ ਦੇ ਇੱਕ ਅਜਿਹੇ ਪ੍ਰਸ਼ੰਸਕ ਦੀ ਗੱਲ ਕਰੇ ਰਹੇ ਹਾਂ ਜੋ ਫਿਲਮ ਦੇਖਣ ਲਈ ਆਪਣੇ ਪੂਰੇ ਪਰਿਵਾਰ ਨਾਲ 130 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਆਇਆ ਸੀ।

ਦਰਅਸਲ ਸ਼ਾਹਰੁਖ ਖਾਨ ਦਾ ਇਕ ਫੈਨ 'ਪਠਾਨ' ਦੇਖਣ ਲਈ ਆਪਣੇ ਪੂਰੇ ਪਰਿਵਾਰ ਨਾਲ ਬੰਗਲਾਦੇਸ਼ ਦੇ ਢਾਕਾ ਸ਼ਹਿਰ ਤੋਂ ਭਾਰਤ ਦੇ ਤ੍ਰਿਪੁਰਾ ਪਹੁੰਚਿਆ ਹੈ। ਇਹ ਅਸੀਂ ਨਹੀਂ ਸਗੋਂ ਅਗਰਤਲਾ ਸਥਿਤ ਇਕ ਸਿਨੇਮਾ ਹਾਲ ਦੇ ਮਾਲਕ ਸਤਦੀਪ ਸਾਹਾ ਨੇ ਇਸਨੂੰ ਲੈ ਕੇ ਟਵੀਟ ਵੀ ਕੀਤਾ ਹੈ । ਉਸ ਨੇ ਆਪਣੇ ਟਵਿੱਟਰ 'ਤੇ ਲਿਖਿਆ, 'ਇਹ ਬਹੁਤ ਦਿਲਚਸਪ ਹੈ। ਪਠਾਨ ਨੂੰ ਦੇਖਣ ਲਈ ਲੋਕ ਪੂਰੇ ਪਰਿਵਾਰ ਨਾਲ ਬੰਗਲਾਦੇਸ਼ ਤੋਂ ਭਾਰਤ ਆ ਰਹੇ ਹਨ।'

'ਪਠਾਨ' ਦੀ ਰਿਲੀਜ਼ ਤੋਂ ਬਾਅਦ ਹਰ ਰੋਜ਼ ਪ੍ਰਸ਼ੰਸਕਾਂ ਦਾ ਨਵਾਂ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਕ੍ਰੇਜ਼ ਦਾ ਹੀ ਨਤੀਜਾ ਹੈ ਕਿ ਸ਼ਾਹਰੁਖ ਖਾਨ ਸਟਾਰਰ ਫਿਲਮ ਬਾਕਸ ਆਫਿਸ 'ਤੇ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। 'ਪਠਾਨ' ਨੇ 10 ਦਿਨਾਂ 'ਚ 379.18 ਕਰੋੜ ਦਾ ਕਾਰੋਬਾਰ ਕਰਕੇ 'ਬਾਹੂਬਲੀ' ਤੋਂ 'ਕੇਜੀਐਫ' ਤੱਕ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਇਹ ਫਿਲਮ ਵਿਦੇਸ਼ੀ ਧਰਤੀ 'ਤੇ ਵੀ ਧਮਾਲ ਮਚਾ ਰਹੀ ਹੈ।

Related Stories

No stories found.
logo
Punjab Today
www.punjabtoday.com