ਸ਼ਾਹਰੁਖ ਖਾਨ ਨੇ ਅਰਜੁਨ ਤੇਂਦੁਲਕਰ ਦੇ ਡੈਬਿਊ 'ਤੇ ਸਚਿਨ ਨੂੰ ਦਿਤੀ ਵਧਾਈ

ਅਰਜੁਨ ਨੇ ਵੀ IPL ਟੀਮ ਮੁੰਬਈ ਇੰਡੀਅਨਜ਼ ਨਾਲ ਆਪਣੇ ਕ੍ਰਿਕਟ ਕਰੀਅਰ ਦੀ ਚੰਗੀ ਸ਼ੁਰੂਆਤ ਕੀਤੀ ਹੈ, ਹੁਣ ਸਾਰਿਆਂ ਦੀਆਂ ਨਜ਼ਰਾਂ ਅਰਜੁਨ 'ਤੇ ਹਨ।
ਸ਼ਾਹਰੁਖ ਖਾਨ ਨੇ ਅਰਜੁਨ ਤੇਂਦੁਲਕਰ ਦੇ ਡੈਬਿਊ 'ਤੇ ਸਚਿਨ ਨੂੰ ਦਿਤੀ ਵਧਾਈ

ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਪਿੱਛਲੇ ਦਿਨੀ ਡੈਬਿਊ ਕੀਤੀ ਸੀ। ਉਸਦੀ ਟੀਮ ਮੁੰਬਈ ਇੰਡੀਅਨਜ਼ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਖਿਲਾਫ ਖੇਡੀ ਅਤੇ ਜਿੱਤੀ। ਸੋਮਵਾਰ ਨੂੰ ਕੇਕੇਆਰ ਦੇ ਸਹਿ-ਮਾਲਕ, ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਆਪਣੇ ਦੋਸਤ ਸਚਿਨ ਤੇਂਦੁਲਕਰ ਅਤੇ ਉਸਦੇ ਬੇਟੇ ਲਈ ਇੱਕ ਟਵੀਟ ਸਾਂਝਾ ਕੀਤਾ।

ਸ਼ਾਹਰੁਖ ਨੇ ਕਿਹਾ ਕਿ ਅਰਜੁਨ ਦਾ ਆਈਪੀਐਲ ਡੈਬਿਊ ਦੇਖਣਾ ਪਿਤਾ ਸਚਿਨ ਲਈ 'ਗੌਰ ਵਾਲਾ ਪਲ' ਸੀ। ਸ਼ਾਹਰੁਖ ਨੇ ਟਵੀਟ ਕੀਤਾ, "ਇਹ ਆਈ.ਪੀ.ਐੱਲ ਜਿੰਨਾ ਪ੍ਰਤੀਯੋਗੀ ਹੈ, ਪਰ ਜਦੋਂ ਤੁਸੀਂ ਕਿਸੇ ਦੋਸਤ ਦੇ ਬੇਟੇ ਅਰਜੁਨ ਨੂੰ ਮੈਦਾਨ ਵਿੱਚ ਉਤਰਦੇ ਦੇਖਦੇ ਹੋ, ਤਾਂ ਇਹ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ।"

ਸ਼ਾਹਰੁਖ ਖਾਨ ਬਾਲੀਵੁੱਡ ਇੰਡਸਟਰੀ ਦੇ ਬਾਦਸ਼ਾਹ ਹਨ। ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪਠਾਨ' ਨੂੰ ਦੁਨੀਆ ਭਰ 'ਚ ਅਥਾਹ ਪਿਆਰ ਮਿਲਿਆ ਹੈ। ਫਿਲਮ ਨੇ ਵਰਲਡ ਵਾਈਡ ਬਾਕਸ ਆਫਿਸ 'ਤੇ 1050 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਅਤੇ ਭਾਰਤ 'ਚ 525 ਕਰੋੜ ਰੁਪਏ ਕਮਾਏ। ਸ਼ਾਹਰੁਖ ਖਾਨ IPL ਕ੍ਰਿਕਟ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਹਨ।

ਅਰਜੁਨ ਤੇਂਦੁਲਕਰ ਦੀ ਗੱਲ ਕਰੀਏ ਤਾਂ ਉਸ ਨੇ ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਆਪਣੇ ਪਹਿਲੇ ਓਵਰ ਵਿੱਚ ਪੰਜ ਦੌੜਾਂ ਦਿੱਤੀਆਂ ਸਨ। ਇਸਦੇ ਨਾਲ ਹੀ ਉਸਦੇ ਪਿਤਾ ਅਤੇ ਅਨੁਭਵੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ 2009 ਵਿੱਚ ਆਈਪੀਐਲ ਵਿੱਚ ਕੇਕੇਆਰ ਦੇ ਖਿਲਾਫ ਆਪਣਾ ਪਹਿਲਾ ਓਵਰ ਸੁੱਟਿਆ ਸੀ ਅਤੇ ਉਸਨੇ ਵੀ ਸਿਰਫ ਪੰਜ ਦੌੜਾਂ ਦਿੱਤੀਆਂ ਸਨ। ਅਰਜੁਨ ਨੇ ਵੀ IPL ਟੀਮ ਮੁੰਬਈ ਇੰਡੀਅਨਜ਼ ਨਾਲ ਆਪਣੇ ਕ੍ਰਿਕਟ ਕਰੀਅਰ ਦੀ ਚੰਗੀ ਸ਼ੁਰੂਆਤ ਕੀਤੀ ਹੈ, ਹੁਣ ਸਾਰਿਆਂ ਦੀਆਂ ਨਜ਼ਰਾਂ ਅਰਜੁਨ 'ਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਆਪਣੇ ਘਰੇਲੂ ਮੈਚ ਲਈ ਅਰਜੁਨ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਸੀ। 23 ਸਾਲਾ ਤੇਜ਼ ਗੇਂਦਬਾਜ਼ ਨੇ ਮੁੰਬਈ ਲਈ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਅਤੇ ਸੱਜੇ ਹੱਥ ਦੇ ਬੱਲੇਬਾਜ਼ਾਂ ਲਈ ਗੇਂਦ ਨੂੰ ਅੰਦਰੋਂ ਬਾਹਰ ਸਵਿੰਗ ਕਰਕੇ ਪ੍ਰਭਾਵਿਤ ਕੀਤਾ। ਉਸਨੇ ਆਪਣੇ ਦੋ ਓਵਰਾਂ ਵਿੱਚ 17 ਦੌੜਾਂ ਦਿੱਤੀਆਂ, ਪਰ ਕੋਈ ਸਫਲਤਾ ਨਹੀਂ ਮਿਲੀ। ਇਸ ਦੌਰਾਨ ਕੇਕੇਆਰ ਦੇ ਵੈਂਕਟੇਸ਼ ਅਈਅਰ ਨੇ ਉਸ ਦੇ ਖਿਲਾਫ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ।

Related Stories

No stories found.
logo
Punjab Today
www.punjabtoday.com