ਆਰੀਅਨ ਦੀ ਗ੍ਰਿਫਤਾਰੀ 'ਤੇ ਰੋਏ ਸਨ ਸ਼ਾਹਰੁਖ,ਕਿਹਾ ਅਪਰਾਧੀ ਵਾਂਗ ਪੇਸ਼ ਨਾ ਕਰੋ

ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਕਰੂਜ਼ ਡਰੱਗਜ਼ ਮਾਮਲੇ 'ਚ ਕਲੀਨ ਚਿੱਟ ਮਿਲ ਗਈ ਹੈ। ਇਸ ਮਾਮਲੇ 'ਚ ਉਸ ਨੂੰ 26 ਦਿਨਾਂ ਲਈ ਹਿਰਾਸਤ 'ਚ ਰੱਖਿਆ ਗਿਆ ਸੀ।
ਆਰੀਅਨ ਦੀ ਗ੍ਰਿਫਤਾਰੀ 'ਤੇ ਰੋਏ ਸਨ ਸ਼ਾਹਰੁਖ,ਕਿਹਾ ਅਪਰਾਧੀ ਵਾਂਗ ਪੇਸ਼ ਨਾ ਕਰੋ

ਆਰੀਅਨ ਦੀ ਗ੍ਰਿਫਤਾਰੀ 'ਤੇ ਬਹੁੱਤ ਜ਼ਿਆਦਾ ਰੋਏ ਸਨ ਸ਼ਾਹਰੁਖ ਖਾਨ, ਇਹ ਗੱਲ ਪੁਲਿਸ ਅਫਸਰ ਨੇ ਇਕ ਇੰਟਰਵਿਊ ਦੌਰਾਨ ਦੱਸੀ। ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਕਰੂਜ਼ ਡਰੱਗਜ਼ ਮਾਮਲੇ 'ਚ ਕਲੀਨ ਚਿੱਟ ਮਿਲ ਗਈ ਹੈ। ਇਸ ਮਾਮਲੇ 'ਚ ਉਸ ਨੂੰ 26 ਦਿਨਾਂ ਲਈ ਹਿਰਾਸਤ 'ਚ ਰੱਖਿਆ ਗਿਆ ਸੀ। ਹਾਲਾਂਕਿ ਆਰੀਅਨ ਨੇ ਕਲੀਨ ਚਿੱਟ ਮਿਲਣ ਤੋਂ ਬਾਅਦ ਵੀ ਚੁੱਪੀ ਧਾਰੀ ਰੱਖੀ ਹੈ,ਪਰ ਐਨਸੀਬੀ ਦੇ ਇੱਕ ਸੀਨੀਅਰ ਅਧਿਕਾਰੀ ਸੰਜੇ ਸਿੰਘ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਆਰੀਅਨ ਦੀ ਗ੍ਰਿਫਤਾਰੀ ਅਤੇ ਜੇਲ੍ਹ ਵਿੱਚ ਉਸਦੇ ਬਿਆਨਾਂ ਬਾਰੇ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਸ਼ਾਹਰੁਖ ਖਾਨ ਦੇ ਬੇਟੇ ਦੀ ਚਿੰਤਾ ਕਾਰਨ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ। ਸੰਜੇ ਨੇ ਦੱਸਿਆ ਕਿ ਇਸ ਮਾਮਲੇ ਦੌਰਾਨ ਉਹ ਆਰੀਅਨ ਦੇ ਨਾਲ-ਨਾਲ ਸ਼ਾਹਰੁਖ ਖਾਨ ਦੇ ਸੰਪਰਕ 'ਚ ਸੀ। ਉਹ ਆਪਣੇ ਪੁੱਤਰ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਲੈ ਕੇ ਚਿੰਤਤ ਸੀ। ਹੰਝੂ ਭਰੀਆਂ ਅੱਖਾਂ ਨਾਲ ਗੱਲਬਾਤ ਦੌਰਾਨ ਉਸ ਨੇ ਕਿਹਾ,'ਸਾਨੂੰ ਅਪਰਾਧੀ ਜਾਂ ਰਾਖਸ਼ ਵਜੋਂ ਦਿਖਾਇਆ ਜਾਂਦਾ ਹੈ, ਜੋ ਸਮਾਜ ਨੂੰ ਤਬਾਹ ਕਰਨ ਲਈ ਹੀ ਘਰੋਂ ਨਿਕਲਦੇ ਹਨ।' NCB ਅਧਿਕਾਰੀ ਸੰਜੇ ਸਿੰਘ ਮਾਮਲੇ ਦੀ ਜਾਂਚ ਕਰ ਰਹੀ SIT ਦੀ ਅਗਵਾਈ ਕਰ ਰਹੇ ਹਨ।

ਆਰੀਅਨ ਨੇ ਉਸ ਨੂੰ ਕਿਹਾ, 'ਏਜੰਸੀ ਮੇਰੇ ਨਾਲ ਅੰਤਰਰਾਸ਼ਟਰੀ ਡਰੱਗ ਸਮੱਗਲਰ ਵਾਂਗ ਪੇਸ਼ ਆ ਰਹੀ ਹੈ। ਦਿਖਾਇਆ ਜਾ ਰਿਹਾ ਹੈ ਕਿ ਮੈਂ ਨਸ਼ਾ ਵੇਚਦਾ ਹਾਂ। ਆਰੀਅਨ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ। ਆਰੀਅਨ ਨੇ ਕਿਹਾ ਕਿ ,'ਮੇਰੇ ਕੋਲੋਂ ਕਰੂਜ਼ ਤੋਂ ਕੋਈ ਨਸ਼ਾ ਵੀ ਨਹੀਂ ਮਿਲਿਆ, ਫਿਰ ਵੀ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਮੇਰੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਤਾਂ ਮੈਨੂੰ ਇੰਨਾ ਸਮਾਂ ਜੇਲ੍ਹ ਵਿੱਚ ਕਿਉਂ ਰੱਖਿਆ ਗਿਆ। ਕੀ ਮੈਂ ਸੱਚਮੁੱਚ ਇਸਦੇ ਯੋਗ ਹਾਂ। ਸਰ ਤੁਸੀਂ ਬਹੁਤ ਗਲਤ ਕੀਤਾ ਹੈ ਅਤੇ ਮੇਰੀ ਇੱਜ਼ਤ ਖਰਾਬ ਕੀਤੀ ਹੈ।

NCB ਦੇ ਡੀਜੀ ਸੰਜੇ ਸਿੰਘ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਅਰਬਾਜ਼ ਮਰਚੈਂਟ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਉਸ ਕੋਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਆਰੀਅਨ ਖਾਨ ਲਈ ਨਹੀਂ ਸਨ। 2 ਅਕਤੂਬਰ, 2021 ਨੂੰ, NCB ਦੀ ਟੀਮ ਨੇ ਮੁੰਬਈ ਤੋਂ ਗੋਆ ਜਾ ਰਹੇ ਕਰੂਡੇਲੀਆ ਕਰੂਜ਼ 'ਤੇ ਛਾਪਾ ਮਾਰਿਆ ਸੀ । ਇਸ ਦੌਰਾਨ ਉਥੋਂ 13 ਗ੍ਰਾਮ ਕੋਕੀਨ, 5 ਗ੍ਰਾਮ ਮੈਫੇਡ੍ਰੋਨ, 21 ਗ੍ਰਾਮ ਭੰਗ, 22 ਗ੍ਰਾਮ ਐੱਮਡੀਐੱਮਏ (ਐਕਸਟਸੀ) ਦੀਆਂ ਗੋਲੀਆਂ ਅਤੇ 1.33 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਸੀ। ਏਜੰਸੀ ਨੇ ਕਰੂਜ਼ ਤੋਂ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਆਰੀਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਮ ਧਮੇਚਾ ਨੂੰ 3 ਅਕਤੂਬਰ ਦੀ ਦੁਪਹਿਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਇਸ ਮਾਮਲੇ 'ਚ 17 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

Related Stories

No stories found.
logo
Punjab Today
www.punjabtoday.com