'ਪਠਾਨ' ਦੀ ਸਫਲਤਾ ਤੋਂ ਬਾਅਦ ਮੰਨਤ ਦੀ ਬਾਲਕੋਨੀ 'ਚ ਸ਼ਾਹਰੁਖ ਨੇ ਕੀਤਾ ਡਾਂਸ
ਸ਼ਾਹਰੁਖ ਖਾਨ ਦੀ 'ਪਠਾਨ' ਸਫਲਤਾ ਦੇ ਸਾਰੇ ਰਿਕਾਰਡ ਤੋੜ ਰਹੀ ਹੈ। ਸੁਪਰਸਟਾਰ ਸ਼ਾਹਰੁਖ ਖਾਨ ਨੇ ਪਿੱਛਲੇ ਦਿਨੀ ਆਪਣੇ ਬੰਗਲੇ 'ਮੰਨਤ' ਦੀ ਬਾਲਕੋਨੀ 'ਚ ਆ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। 'ਪਠਾਨ' ਦੀ ਰਿਲੀਜ਼ ਤੋਂ ਬਾਅਦ ਸ਼ਾਹਰੁਖ ਦੀ ਇਹ ਪਹਿਲੀ ਜਨਤਕ ਦਿੱਖ ਸੀ।
ਇਸ ਦੌਰਾਨ ਉਹ ਸਿਰ ਝੁਕਾ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆਏ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਿਗਨੇਚਰ ਪੋਜ਼ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ। ਹੁਣ ਸ਼ਾਹਰੁਖ ਦੇ ਕਈ ਵੀਡੀਓ ਸਾਹਮਣੇ ਆਏ ਹਨ, ਜਿਸ 'ਚ ਉਹ ਵਾਰ-ਵਾਰ ਪ੍ਰਸ਼ੰਸਕਾਂ ਨਾਲ ਹੱਥ ਜੋੜਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ 'ਪਠਾਨ' ਦੇ ਗੀਤ 'ਝੂਮੇ ਜੋ ਪਠਾਨ' ਦੇ ਡਾਂਸ ਸਟੈਪ ਵੀ ਦਿਖਾਏ। ਇਹ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਅਤੇ ਉੱਚੀ-ਉੱਚੀ ਨਾਅਰੇਬਾਜ਼ੀ ਕਰਨ ਲੱਗੇ।
ਸ਼ਾਹਰੁਖ ਖਾਨ ਦੇ ਇਸ ਅੰਦਾਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਸ਼ਾਹਰੁਖ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਪਠਾਨ ਰੋਜ਼ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਸਿਰਫ 4 ਦਿਨਾਂ 'ਚ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੂੰ ਦੁਨੀਆ ਭਰ 'ਚ 8000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।

ਹਿੰਦੀ, ਤਾਮਿਲ ਅਤੇ ਤੇਲਗੂ ਸਮੇਤ ਇਹ ਫਿਲਮ 5500 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਫਿਲਮ ਨੂੰ ਵਿਦੇਸ਼ਾਂ 'ਚ 2500 ਸਕ੍ਰੀਨਜ਼ ਮਿਲ ਚੁੱਕੀਆਂ ਹਨ। ਸ਼ੁਰੂਆਤ 'ਚ ਇਹ ਫਿਲਮ 5200 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ, ਪਰ ਫਿਲਮ ਦੇ ਕ੍ਰੇਜ਼ ਨੂੰ ਦੇਖਦੇ ਹੋਏ 300 ਸਕ੍ਰੀਨਜ਼ ਦਾ ਵਾਧਾ ਕੀਤਾ ਗਿਆ ਹੈ।

ਸ਼ਾਹਰੁਖ ਖਾਨ ਚਾਰ ਸਾਲ ਬਾਅਦ 'ਪਠਾਨ' ਦੇ ਨਾਲ ਲੀਡ ਦੇ ਤੌਰ 'ਤੇ ਸਿਲਵਰ ਸਕ੍ਰੀਨ 'ਤੇ ਵਾਪਸੀ ਕਰ ਰਹੇ ਹਨ। ਉਹ ਆਖਰੀ ਵਾਰ 2018 'ਚ ਆਈ ਫਿਲਮ 'ਜ਼ੀਰੋ' 'ਚ ਨਜ਼ਰ ਆਏ ਸਨ। ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ ਸੀ । ਇਨ੍ਹਾਂ ਚਾਰ ਸਾਲਾਂ 'ਚ ਉਨ੍ਹਾਂ ਨੇ 'ਬ੍ਰਹਮਾਸਤਰ', 'ਲਾਲ ਸਿੰਘ ਚੱਢਾ' ਅਤੇ 'ਰਾਕੇਟਰੀ' ਵਰਗੀਆਂ ਫਿਲਮਾਂ 'ਚ ਕੈਮਿਓ ਕੀਤਾ। ਲੀਡ ਵਜੋਂ ਉਹ 'ਪਠਾਨ' ਤੋਂ ਧਮਾਕੇਦਾਰ ਵਾਪਸੀ ਕਰਨ ਜਾ ਰਿਹਾ ਹੈ। ਫਿਲਮ ਦਾ ਬਜਟ ਕਰੀਬ 250 ਕਰੋੜ ਹੈ। ਫਿਲਮ ਦੇ ਮੀਡੀਆ ਰਾਈਟਸ ਕਰੀਬ 100 ਕਰੋੜ 'ਚ ਵਿਕ ਚੁੱਕੇ ਹਨ।