'ਪਠਾਨ' ਫਿਲਮ ਭਾਰਤ ਵਿਚ ਬਹੁਤ ਵੱਡੀ ਹਿੱਟ ਸਾਬਤ ਹੋਈ ਸੀ। ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਬੰਗਲਾਦੇਸ਼ ਵਿੱਚ ਵੀ ਧੂਮ ਮਚਾ ਰਹੀ ਹੈ। ਉੱਥੇ ਫਿਲਮ ਨੂੰ 48 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਰੋਜ਼ਾਨਾ 200 ਸ਼ੋਅ ਚਲ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਹਿਲੇ ਦੋ ਦਿਨ ਸ਼ੋਅ ਹਾਊਸਫੁੱਲ ਰਹੇ ਹਨ। ਸਾਰੀਆਂ ਟਿਕਟਾਂ ਰਿਲੀਜ਼ ਤੋਂ ਪਹਿਲਾਂ ਹੀ ਵਿਕ ਗਈਆਂ ਸਨ।
ਖਾਸ ਗੱਲ ਇਹ ਹੈ ਕਿ ਬੰਗਲਾਦੇਸ਼ 'ਚ ਰਿਲੀਜ਼ ਹੋਣ ਵਾਲੀ ਇਹ ਪਹਿਲੀ ਸਫਲ ਹਿੰਦੀ ਫਿਲਮ ਹੈ। ਇਸ ਤੋਂ ਪਹਿਲਾਂ 2009 'ਚ ਸਲਮਾਨ ਖਾਨ ਦੀ ਫਿਲਮ 'ਵਾਂਟੇਡ' ਰਿਲੀਜ਼ ਹੋਈ ਸੀ, ਪਰ ਵਿਵਾਦਾਂ ਕਾਰਨ ਇਸਨੂੰ ਜਲਦੀ ਹੀ ਹਟਾ ਦਿੱਤਾ ਗਿਆ ਸੀ। ਬੰਗਲਾਦੇਸ਼ ਨੂੰ ਆਜ਼ਾਦ ਹੋਇਆਂ 52 ਸਾਲ ਹੋ ਗਏ ਹਨ, ਪਰ ਵਿਦੇਸ਼ੀ ਫਿਲਮਾਂ ਅਜੇ ਵੀ ਉਥੇ ਰਿਲੀਜ਼ ਨਹੀਂ ਹੁੰਦੀਆਂ।
ਮੀਡਿਆ ਰਿਪੋਰਟਾਂ ਦੇ ਅਨੁਸਾਰ, ਇੱਕ ਸਥਾਨਕ ਵਿਤਰਕ ਨੇ ਕਿਹਾ ਕਿ ਪਠਾਨ ਦੀਆਂ ਸਾਰੀਆਂ ਟਿਕਟਾਂ ਪਹਿਲੇ ਦੋ ਦਿਨਾਂ ਲਈ ਪਹਿਲਾਂ ਹੀ ਵਿਕ ਗਈਆਂ ਹਨ। ਇਸ ਤੋਂ ਪਹਿਲਾਂ ਬੰਗਲਾਦੇਸ਼ ਵਿਚ ਸਥਾਨਕ ਉਦਯੋਗ ਨੂੰ ਵਧਾਉਣ ਅਤੇ ਸੁਰੱਖਿਆ ਦੇਣ ਲਈ ਵਿਦੇਸ਼ੀ ਫਿਲਮਾਂ 'ਤੇ ਪਾਬੰਦੀ ਲਗਾਈ ਗਈ ਸੀ। ਹਾਲਾਂਕਿ, ਇਸ ਸਾਲ ਬੰਗਲਾਦੇਸ਼ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਹੁਣ ਦੇਸ਼ ਵਿੱਚ ਵਪਾਰਕ ਤੌਰ 'ਤੇ 10 ਵਿਦੇਸ਼ੀ ਫਿਲਮਾਂ ਰਿਲੀਜ਼ ਕੀਤੀਆਂ ਜਾਣਗੀਆਂ।
'ਪਠਾਨ' ਤੋਂ ਪਹਿਲਾਂ ਸਲਮਾਨ ਖਾਨ ਦੀ ਫਿਲਮ ਵਾਂਟੇਡ ਵੀ ਬੰਗਲਾਦੇਸ਼ ਵਿੱਚ ਰਿਲੀਜ਼ ਹੋਈ ਸੀ। ਉਸ ਸਮੇਂ ਬੰਗਲਾਦੇਸ਼ ਸਰਕਾਰ ਨੇ ਨਿਯਮ ਵਿੱਚ ਕੁਝ ਢਿੱਲ ਦਿੱਤੀ ਸੀ। ਹਾਲਾਂਕਿ, ਇੱਕ ਸਥਾਨਕ ਸਿਨੇਮਾ ਐਸੋਸੀਏਸ਼ਨ ਨੇ ਫਿਲਮ ਦੀ ਰਿਲੀਜ਼ ਦਾ ਵਿਰੋਧ ਕੀਤਾ ਸੀ। ਫਿਰ ਵਾਂਟੇਡ ਨੂੰ 50 ਸਿਨੇਮਾਘਰਾਂ ਤੋਂ ਹਟਾਇਆ ਗਿਆ, ਜਿਸ ਵਿੱਚ ਇਹ ਇੱਕ ਹਫ਼ਤੇ ਤੋਂ ਚੱਲ ਰਹੀ ਸੀ। 'ਪਠਾਨ' ਦੀ ਰਿਲੀਜ਼ ਤੋਂ ਪਹਿਲਾਂ ਯਸ਼ਰਾਜ ਫਿਲਮਜ਼ ਨਾਲ ਜੁੜੇ ਕਲਾਕਾਰ ਨੈਲਸਨ ਡਿਸੂਜ਼ਾ ਨੇ ਕਿਹਾ, ਸਿਨੇਮਾ ਹਮੇਸ਼ਾ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਵਿਚਾਲੇ ਪੁਲ ਰਿਹਾ ਹੈ। ਦੋ ਦੇਸ਼ਾਂ ਦੇ ਲੋਕ ਸਿਨੇਮਾ ਰਾਹੀਂ ਜੁੜੇ ਮਹਿਸੂਸ ਕਰਦੇ ਹਨ। ਫਿਲਮਾਂ ਸਰਹੱਦਾਂ ਤੋਂ ਪਾਰ ਦਰਸ਼ਕਾਂ ਦਾ ਪਿਆਰ ਕਮਾਉਂਦੀਆਂ ਹਨ ਅਤੇ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਦੀਆਂ ਰਹਿੰਦੀਆਂ ਹਨ। ਸਾਨੂੰ ਯਕੀਨ ਹੈ ਕਿ ਪਠਾਨ ਹੁਣ ਪੂਰੀ ਦੁਨੀਆ 'ਚ ਕਾਫੀ ਪੈਸਾ ਕਮਾਉਣ ਤੋਂ ਬਾਅਦ ਬੰਗਲਾਦੇਸ਼ ਦੇ ਲੋਕਾਂ ਦਾ ਕਾਫੀ ਮਨੋਰੰਜਨ ਕਰੇਗੀ ।