'ਪਠਾਨ' ਦੇ ਸੈੱਟ 'ਤੋਂ ਸ਼ਾਹਰੁਖ ਖਾਨ ਕਰਨਗੇ, ਜ਼ਬਰਦਸਤ ਵਾਪਸੀ

ਦੀਪਿਕਾ ਪਾਦੁਕੋਣ ਅਤੇ ਜੌਨ ਇਬਰਾਹੀਮ 'ਪਠਾਣ' ਫਿਲਮ ਵਿਚ ਸ਼ਾਹਰੁਖ ਖਾਨ ਨਾਲ ਮੁੱਖ ਭੂਮਿਕਾ ਵਿਚ ਹਨ।
'ਪਠਾਨ' ਦੇ ਸੈੱਟ 'ਤੋਂ ਸ਼ਾਹਰੁਖ ਖਾਨ ਕਰਨਗੇ, ਜ਼ਬਰਦਸਤ ਵਾਪਸੀ

ਬਾਲੀਵੁੱਡ ਸੁਪਰਸਟਾਰ ਕਿੰਗ ਖਾਨ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹਨ। ਇਸ ਲਈ ਪ੍ਰਸ਼ੰਸਕ ਉਸ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਹਾਲਾਂਕਿ ਹੁਣ ਤੁਹਾਨੂੰ ਕਿੰਗ ਖਾਨ ਨੂੰ ਦੇਖਣ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸ਼ਾਹਰੁਖ ਖਾਨ ਜਲਦ ਹੀ ਫਿਲਮ ਪਠਾਨ ਨਾਲ ਵੱਡੇ ਪਰਦੇ 'ਤੇ ਜ਼ੋਰਦਾਰ ਵਾਪਸੀ ਕਰਨ ਜਾ ਰਹੇ ਹਨ।

ਆਰੀਅਨ ਖਾਨ ਦੀ ਡਰੱਗਜ਼ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਸ਼ਾਹਰੁਖ ਖਾਨ ਨੇ ਕੰਮ ਤੋਂ ਬ੍ਰੇਕ ਲੈ ਲਿਆ ਹੈ। ਪਰ ਹੁਣ ਉਹ ਦੁਬਾਰਾ ਕੰਮ 'ਤੇ ਵਾਪਸੀ ਲਈ ਤਿਆਰ ਹੈ, ਅਤੇ ਜਲਦੀ ਹੀ ਫਿਲਮ ਸ਼ੁਰੂ ਕਰੇਗਾ। ਕਿੰਗ ਖਾਨ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖਬਰ ਹੈ। ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ 15 ਦਸੰਬਰ ਤੋਂ ਫਿਲਮ ਪਠਾਨ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਖਬਰਾਂ ਮੁਤਾਬਕ ਕਿੰਗ ਖਾਨ ਪਠਾਨ ਦੇ ਸੈੱਟ 'ਤੇ ਵਾਪਸੀ ਲਈ ਜਿਮ 'ਚ ਘੰਟਿਆਂ ਬੱਧੀ ਪਸੀਨਾ ਵਹਾ ਰਹੇ ਹਨ।

ਜਾਣਕਾਰੀ ਮੁਤਾਬਕ ਫਿਲਮ ਦੀ ਸ਼ੂਟਿੰਗ 15-20 ਦਿਨ ਚੱਲੇਗੀ, ਜਿਸ ਦਾ ਸੈੱਟ ਮੁੰਬਈ 'ਚ ਹੀ ਤਿਆਰ ਕੀਤਾ ਗਿਆ ਹੈ। ਦੀਪਿਕਾ ਪਾਦੁਕੋਣ ਅਤੇ ਜੌਨ ਇਬਰਾਹੀਮ ਪਠਾਣ ਫਿਲਮ ਵਿਚ ਸ਼ਾਹਰੁਖ ਖਾਨ ਨਾਲ ਮੁਖ ਭੂਮਿਕਾ ਵਿਚ ਹਨ।ਫਿਲਮ ਦੀ ਸ਼ੂਟਿੰਗ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਕੀਤੀ ਜਾ ਸਕਦੀ ਹੈ। ਫਿਲਮ ਦੀ ਸ਼ੂਟਿੰਗ ਕਦੋਂ ਅਤੇ ਕਿੱਥੇ ਸ਼ੁਰੂ ਹੋਵੇਗੀ? ਇਸ ਬਾਰੇ ਅਜੇ ਸਪੱਸ਼ਟ ਨਹੀਂ ਹੈ।ਸ਼ਾਹਰੁਖ ਖਾਨ ਪਠਾਨ ਰਾਹੀਂ ਬਾਲੀਵੁੱਡ 'ਚ ਵਾਪਸੀ ਕਰਨ ਜਾ ਰਹੇ ਹਨ।

ਇਹ ਫਿਲਮ ਕਿੰਗ ਖਾਨ ਲਈ ਵੱਡਾ ਜੈਕਪਾਟ ਸਾਬਤ ਹੋ ਸਕਦੀ ਹੈ। ਇਸ ਲਈ ਕਿੰਗ ਖਾਨ ਇਸ ਫਿਲਮ 'ਚ ਕੋਈ ਗਲਤੀ ਨਹੀਂ ਕਰਨਾ ਚਾਹੁੰਦੇ ਹਨ। ਕੁਝ ਸਮਾਂ ਪਹਿਲਾਂ ਪਠਾਨ ਦੇ ਸੈੱਟ ਤੋਂ ਕਿੰਗ ਖਾਨ ਦਾ ਲੁੱਕ ਵੀ ਵਾਇਰਲ ਹੋਇਆ ਸੀ, ਜਿਸ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਪਠਾਨ ਤੋਂ ਬਾਅਦ ਸ਼ਾਹਰੁਖ ਖਾਨ ਦਾ ਅਗਲਾ ਪ੍ਰੋਜੈਕਟ ਰਾਜਕੁਮਾਰ ਹਿਰਾਨੀ ਅਤੇ ਐਟਲੀ ਨਾਲ ਹੋਵੇਗਾ। ਫਿਲਹਾਲ ਫਿਲਮ ਦੀ ਸਕ੍ਰਿਪਟ 'ਤੇ ਕੰਮ ਚੱਲ ਰਿਹਾ ਹੈ।

Related Stories

No stories found.
logo
Punjab Today
www.punjabtoday.com