27 ਸਾਲ ਬਾਅਦ ਸਿਨੇਮਾ ਹਾਲ 'ਚ DDLJ, ਇਕ ਦਿਨ 'ਚ 23 ਲੱਖ ਦਾ ਕਲੈਕਸ਼ਨ

4 ਕਰੋੜ ਦੇ ਬਜਟ 'ਚ ਬਣੀ ਫਿਲਮ DDLJ ਨੇ ਉਸ ਸਮੇਂ 89 ਕਰੋੜ ਦਾ ਕਲੈਕਸ਼ਨ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਨੇ ਵਿਦੇਸ਼ਾਂ 'ਚ 13.5 ਕਰੋੜ ਦੀ ਕਮਾਈ ਕੀਤੀ ਸੀ।
27 ਸਾਲ ਬਾਅਦ ਸਿਨੇਮਾ ਹਾਲ 'ਚ DDLJ, ਇਕ ਦਿਨ 'ਚ 23 ਲੱਖ ਦਾ ਕਲੈਕਸ਼ਨ

ਸ਼ਾਹਰੁਖ ਖਾਨ ਅਤੇ ਕਾਜੋਲ ਦੀ ਫਿਲਮ DDLJ ਨੇ ਰਿਕਾਰਡ ਤੋੜ ਕਮਾਈ ਕੀਤੀ ਸੀ। 1995 'ਚ ਆਦਿਤਿਆ ਚੋਪੜਾ ਦੇ ਨਿਰਦੇਸ਼ਨ 'ਚ ਬਣੀ ਫਿਲਮ DDLJ ਦਾ ਕ੍ਰੇਜ਼ ਅੱਜ ਵੀ ਬਰਕਰਾਰ ਹੈ। ਇਹੀ ਕਾਰਨ ਸੀ ਕਿ ਫਿਲਮ ਨਿਰਮਾਤਾਵਾਂ ਨੇ DDLJ ਨੂੰ ਸਿਨੇਮਾਘਰਾਂ 'ਚ ਦੁਬਾਰਾ ਦਿਖਾਉਣ ਦਾ ਫੈਸਲਾ ਕੀਤਾ ਹੈ। ਭਾਵੇਂ ਫਿਲਮ ਨੂੰ ਦੇਸ਼ ਭਰ 'ਚ ਬਹੁਤ ਘੱਟ ਸਕਰੀਨ ਮਿਲੇ, ਪਰ 2 ਨਵੰਬਰ ਨੂੰ ਇਸ ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ।

ਫਿਲਮ ਨੇ ਸਿਰਫ 1 ਦਿਨ 'ਚ 23 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਨੂੰ ਬਾਕਸ ਆਫਿਸ 'ਤੇ ਬਹੁਤ ਘੱਟ ਸਕਰੀਨ ਮਿਲੀ। ਇਸ ਦੇ ਬਾਵਜੂਦ ਫਿਲਮ ਨੇ PVR 'ਚ 13.10 ਲੱਖ, INOX 'ਤੇ 5.54 ਲੱਖ ਅਤੇ ਸਿਨੇਪੋਲਿਸ 'ਚ 4.40 ਲੱਖ ਦੀ ਕਮਾਈ ਕੀਤੀ ਹੈ। ਸੋਸ਼ਲ ਮੀਡੀਆ 'ਤੇ, ਬਹੁਤ ਸਾਰੇ SRK ਪ੍ਰਸ਼ੰਸਕਾਂ ਨੇ DDLJ ਨੂੰ ਦੇਖਦੇ ਹੋਏ ਥੀਏਟਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ 2 ਨਵੰਬਰ ਨੂੰ ਲਗਭਗ 23,000 ਲੋਕ ਫਿਲਮ ਦੇਖਣ ਲਈ ਸਿਨੇਮਾਘਰ ਪਹੁੰਚੇ। ਸ਼ਾਹਰੁਖ ਦੇ ਜਨਮਦਿਨ ਦੇ ਮੌਕੇ 'ਤੇ ਫਿਲਮ ਸਿਰਫ 112 ਰੁਪਏ 'ਚ ਦਿਖਾਈ ਜਾ ਰਹੀ ਸੀ। ਦੇਸ਼ ਭਰ 'ਚ ਫਿਲਮ ਦੇ ਜ਼ਿਆਦਾਤਰ ਸ਼ੋਅ ਹਾਊਸਫੁੱਲ ਰਹੇ। DDLJ ਸਾਲ 1995 ਵਿੱਚ ਰਿਲੀਜ਼ ਹੋਈ ਸੀ। 4 ਕਰੋੜ ਦੇ ਬਜਟ 'ਚ ਬਣੀ ਇਸ ਫਿਲਮ ਨੇ ਉਸ ਸਮੇਂ 89 ਕਰੋੜ ਦਾ ਕਲੈਕਸ਼ਨ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਨੇ ਵਿਦੇਸ਼ਾਂ 'ਚ 13.5 ਕਰੋੜ ਦੀ ਕਮਾਈ ਕੀਤੀ ਸੀ।

ਸਾਲ ਦੇ ਅੰਤ ਤੱਕ ਫਿਲਮ ਨੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਫਿਲਮ ਨੇ 2 ਸਾਲਾਂ 'ਚ 200 ਕਰੋੜ ਦੀ ਕਮਾਈ ਕੀਤੀ। ਇਹ ਉਸ ਸਮੇਂ ਦੌਰਾਨ ਬਾਕਸ ਆਫਿਸ 'ਤੇ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਸੀ। ਟ੍ਰੇਡ ਐਨਾਲਿਸਟਸ ਮੁਤਾਬਕ ਸ਼ਾਹਰੁਖ ਦੇ ਸਟਾਰਡਮ ਕਾਰਨ ਰਿਲੀਜ਼ ਦੇ ਇੰਨੇ ਸਾਲ ਬਾਅਦ ਵੀ ਪ੍ਰਸ਼ੰਸਕਾਂ ਦੇ ਸਿਰ 'ਤੇ ਫਿਲਮ ਦਾ ਜਾਦੂ ਬਰਕਰਾਰ ਹੈ।

ਸ਼ਾਹਰੁਖ ਦੇ ਪ੍ਰਸ਼ੰਸਕ ਅਗਲੇ ਸਾਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਸਾਲ 2023 'ਚ ਸ਼ਾਹਰੁਖ ਦੀਆਂ ਤਿੰਨ ਵੱਡੀਆਂ ਫਿਲਮਾਂ ਆਉਣ ਵਾਲੀਆਂ ਹਨ। ਸ਼ਾਹਰੁਖ ਦੀ ਫਿਲਮ ਦਾ ਟੀਜ਼ਰ 2 ਅਕਤੂਬਰ ਨੂੰ ਜਨਮਦਿਨ ਦੇ ਮੌਕੇ 'ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦੇਖ ਕੇ ਦਰਸ਼ਕ ਹੋਰ ਵੀ ਉਤਸ਼ਾਹਿਤ ਹੋ ਗਏ ਹਨ। ਜਨਵਰੀ 'ਚ ਕਿੰਗ ਖਾਨ ਜਾਸੂਸੀ ਥ੍ਰਿਲਰ ਫਿਲਮ 'ਪਠਾਨ' 'ਚ ਨਜ਼ਰ ਆਉਣਗੇ, ਜਦਕਿ ਜੂਨ 'ਚ ਉਨ੍ਹਾਂ ਦੀ ਫਿਲਮ ਜਵਾਨ ਰਿਲੀਜ਼ ਹੋਵੇਗੀ।

Related Stories

No stories found.
Punjab Today
www.punjabtoday.com